ਦਿੱਲੀ ਦੀ ਫੈਸ਼ਨ ਡਿਜ਼ਾਈਨਰ ਦਾ ਕਤਲ, ਤਿੰਨ ਗ੍ਰਿਫਤਾਰ
ਨਵੀਂ ਦਿੱਲੀ, 15 ਨਵੰਬਰ 2018 - ਦਿੱਲੀ ਦੀ 53 ਸਾਲਾ ਫ਼ੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਅਤੇ ਉਸਦੇ ਨੌਕਰ ਦਾ ਬੁੱਧਵਾਰ ਰਾਤ ਕਤਲ ਹੋ ਗਿਆ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲਗਭਗ ਤਿੰਨ ਵਜੇ ਦੋਹਾਂ ਦੀਆਂ ਲਾਸ਼ਾਂ ਲਖਾਨੀ ਦੀ ਰਿਹਾਇਸ਼ ਤੋਂ ਮਿਲੀਆਂ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਅਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।
ਗ੍ਰਿਫ਼ਤਾਰ ਕੀਤੇ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਦਰਜੀ ਦਾ ਕੰਮ ਕਰਦਾ ਹੈ ਜਿਸ ਨੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ। ਉਸ ਨੇ ਦੱਸਿਆ ਕਿ ਲਖਾਨੀ ਕਈ ਦਿਨਾਂ ਤੋਂ ਉਸ ਦੇ ਪੈਸੇ ਨਹੀਂ ਦੇ ਰਹੀ ਸੀ ਜਿਸ ਕਾਰਨ ਉਸ ਨੇ ਆਪਣੇ ਦੋ ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।