ਕੁਲਵੰਤ ਸਿੰਘ ਬੱਬੂ
ਰਾਜਪੁਰਾ 15 ਨਵੰਬਰ 2018 - () ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਦੂਜੀ ਵਾਰ 43 ਵਾ ਪ੍ਰਧਾਨ ਬਣਨਾ ਸਮੁੱਚੇ ਸਿੱਖ ਜਗਤ ਮਾਨ ਵਾਲੀ ਗਲ ਹੈ, ਕਿਉਂਕਿ ਭਾੲੀ ਲੌਂਗੋਵਾਲ ਵੱਲੋਂ ਪ੍ਰਧਾਨ ਹੋਣ ਨਾਤੇ ਐਸਜੀਪੀਸੀ ਵਿਚ ਨਿਭਾਈਆਂ ਸੇਵਾਵਾਂ ਕਾਬਲੇ ਤਾਰੀਫ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਲਕਾ ਰਾਜਪੁਰਾ ਰਣਜੀਤ ਸਿੰਘ ਰਾਣਾ ਨੇ ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਵਧਾਈ ਦੇਣ ਸਮੇਂ ਕੀਤਾ ਰਣਜੀਤ ਸਿੰਘ ਰਾਣਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਅਧਿਕਾਰ ਹੇਠ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਮਾਨਦਾਰ ਸਿੱਖੀ ਗੁਣਾਂ ਦੇ ਧਾਰਨੀ ਤੇ ਮਰਿਆਦਾ ਵਿੱਚ ਰਹਿ ਕੇ ਕਾਰਜ ਕਰਨ ਵਾਲੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਚੁਣਾ ਹੈ ਅੱਜ ਹਲਕਾ ਰਾਜਪੁਰਾ ਦੀ ਸਮੁੱਚੀ ਲੀਡਰਸ਼ਿਪ ਵਿੱਚ ਵਧਾਈ ਦੇਣ ਵਾਲਿਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਪ੍ਰਧਾਨ ਹਲਕਾ ਰਾਜਪੁਰਾ ਜਸਵਿੰਦਰ ਸਿੰਘ ਜ਼ੈਲਦਾਰ, ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਬਹਾਦਰ ਸਿੰਘ ਭੰਗੂ, ਦਿਲਬਾਗ ਸਿੰਘ ਗੁਰਮ ,ਲਾਲੀ ਢੀਂਡਸਾ, ਹੈਪੀ ਹਸਨਪੁਰ, ਮਿੰਟੂ ਜਨਸੂਈ, ਅਸ਼ੋਕ ਅਲੂਣਾ, ਸੁਰੇਸ਼ ਚੌਧਰੀ , ਜਸਪਾਲ ਸਿੰਘ ਸੰਕਰਪੁਰ ,ਰੋਮੀ ਤਖਤੂਮਾਜਰਾ, ਜੋਨੀ ਅਲੂਣਾ, ਹੈਲੀ ਉਕਸੀ ਨੇ ਵਧਾਈ ਦਿੱਤੀ