ਹੁਸ਼ਿਆਰਪੁਰ, 15 ਨਵੰਬਰ: 2018: ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੇ ਗਏ ਬਿਜ਼ਨੈਸ ਫਸਟ ਪੋਰਟਲ ਬਾਰੇ ਜ਼ਿਲ•ੇ ਦੇ ਉਦਯੋਗਿਕ ਅਦਾਰਿਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੋਰਟਲ ਨਿਵੇਸ਼ਕਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਇਹ ਪੋਰਟਲ ਨਿਵੇਸ਼ਕਾਂ ਦੀ ਮਦਦ ਲਈ ਦੇਸ਼ ਵਿੱਚ ਕਿਸੇ ਵੀ ਰਾਜ ਵਲੋਂ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪੋਰਟਲ ਹੈ। ਇਸ ਪੋਰਟਲ ਦੁਆਰਾ ਨਿਵੇਸ਼ਕ ਆਪਣੇ ਉਦਯੋਗ ਨੂੰ ਰਜਿਸਟਰਡ ਕਰਨ ਲਈ ਅਤੇ ਉਪਲਬੱਧ ਸੁਵਿਧਾਵਾਂ ਲੈਣ ਲਈ ਖੁਦ ਅਪਲਾਈ ਕਰ ਸਕਦੇ ਹਨ। ਉਨ•ਾਂ ਨੂੰ ਸਮੁੱਚੀ ਕਲੀਅਰੈਂਸ ਆਨ ਲਾਈਨ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਰਟਲ ਵਿੱਚ ਆਨ ਲਾਈਨ ਫੀਸਾਂ ਦੇ ਭੁਗਤਾਨ, ਤੀਸਰੀ ਧਿਰ ਦੀ ਵੈਰੀਫਿਕੇਸ਼ਨ ਅਤੇ ਐਪਲੀਕੇਸ਼ਨ ਟਰੈਕਿੰਗ ਆਦਿ ਸੁਵਿਧਾਵਾਂ ਵੀ ਉਪਲਬੱਧ ਹਨ। ਉਨ•ਾਂ ਕਿਹਾ ਕਿ ਇਹ ਪੋਰਟਲ ਨਿਵੇਸ਼ ਲਈ ਪਾਰਦਰਸ਼ੀ ਅਤੇ ਇਕ ਹੀ ਛੱਤ ਥੱਲੇ ਹਰੇਕ ਪ੍ਰਕ੍ਰਿਆ ਪੂਰੀ ਕਰਨ ਵਾਲਾ ਹੈ। ਇਸ ਤੋਂ ਇਲਾਵਾ ਇਹ ਨਿਸ਼ਚਿਤ ਸਮੇਂ ਵਿੱਚ ਸੇਵਾਵਾਂ ਪ੍ਰਦਾਨ ਕਰੇਗਾ। ਉਨ•ਾਂ ਦੱਸਿਆ ਕਿ ਬਿਜ਼ਨੈਸ ਫਸਟ ਪੋਰਟਲ ਵਿੱਚ ਟਰੈਕਿੰਗ ਦੀ ਸਹੂਲਤ ਰਾਹੀਂ ਆਸਾਨੀ ਨਾਲ ਕੰਮ ਦਾ ਪਤਾ ਲੱਗ ਸਕੇਗਾ ਅਤੇ ਨਿਗਰਾਨੀ ਵੀ ਰੱਖੀ ਜਾ ਸਕੇਗੀ। ਇਸ ਤੋਂ ਇਲਾਵਾ ਐਸ.ਐਮ.ਐਸ. ਅਤੇ ਈ-ਮੇਲ ਦੀ ਸੂਚਨਾ ਤੋਂ ਇਲਾਵਾ ਸਰਟੀਫਿਕੇਟ/ਲਾਈਸੈਂਸ ਡਿਜ਼ੀਟਲ ਤੌਰ 'ਤੇ ਜਾਰੀ ਕੀਤੇ ਜਾ ਸਕਣਗੇ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਬਿਜ਼ਨੈਸ ਫਸਟ ਪੋਰਟਲ 'ਤੇ 'ਆਪਣੀ ਮਨਜ਼ੂਰੀ ਜਾਣੋ' ਦੀ ਸੁਵਿਧਾ ਵੀ ਨਿਵੇਸ਼ਕਾਂ ਨੂੰ ਦਿੱਤੀ ਗਈ ਹੈ, ਜਿਸ ਦੁਆਰਾ ਉਹ ਉਦਯੋਗ ਸਥਾਪਿਤ ਕਰਨ ਲਈ ਜ਼ਰੂਰੀ ਮਨਜ਼ੂਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਨਾਲ ਉਨ•ਾਂ ਦਾ ਕਾਰੋਬਾਰ ਕਰਨ ਲਈ ਸਮਾਂ, ਧਨ ਤੇ ਊਰਜਾ ਦੀ ਬੱਚਤ ਹੋਵੇਗੀ ਅਤੇ ਉਨ•ਾਂ ਨੂੰ ਸਬੰਧਤ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਵੀ ਨਿਜ਼ਾਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਉਦਯੋਗਿਕ ਅਦਾਰਿਆਂ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਵਧੀਕ ਸਹਾਇਕ ਕਮਿਸ਼ਨਰ ਸ੍ਰੀ ਅਮਿਤ ਸਰੀਨ, ਜੀ.ਐਮ. ਉਦਯੋਗ ਸ੍ਰੀ ਅਮਰਜੀਤ ਸਿੰਘ, ਫੰਕਸ਼ਨਲ ਮੈਨੇਜਰ ਸ੍ਰੀ ਅਰੁਣ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।