ਕਠੂਆ ਗੈਂਗਰੇਪ-ਮਰਡਰ ਦੇ ਪੀੜਤ ਪਰਿਵਾਰ ਨੇ ਵਕੀਲ ਰਜਾਵਤ ਨੂੰ ਕੇਸ ਦੀ ਜ਼ਿੰਮੇਵਾਰੀ ਤੋਂ ਕੀਤਾ ਮੁਕਤ
ਚੰਡੀਗੜ੍ਹ-15 ਨਵੰਬਰ 2018- ਜੰਮੂ ਕਸ਼ਮੀਰ ਦੇ ਬਹੁਤ ਚਰਚਿਤ ਕਠੂਆ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ ਕੇਸ ਲੜ ਰਹੀ ਵਕੀਲ ਦੀਪਿਕਾ ਸਿੰਘ ਰਜਾਵਤ ਨੂੰ ਪੀੜਤ ਪਰਿਵਾਰ ਨੇ ਕੇਸ ਲੜਨ ਤੋਂ ਹਟਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਗੈਂਗਰੇਪ ਤੇ ਹੱਤਿਆ ਦੀ ਸ਼ਿਕਾਰ ਬੱਚੀ ਦੇ ਪਿਤਾ ਨੇ ਪਠਾਨਕੋਟ ਕੋਰਟ ਵਿੱਚ ਇਕ ਅਰਜ਼ੀ ਦਾਖ਼ਲ ਕੀਤੀ ਸੀ ਕਿ ਵਕੀਲ ਦੀਪਿਕਾ ਸਿੰਘ ਨੂੰ ਕੇਸ ਵਿਚੋਂ ਹਟਾਇਆ ਜਾਵੇ, ਇਸ 'ਤੇ ਗ਼ੌਰ ਕਰਦਿਆਂ ਕੋਰਟ ਨੇ ਦੀਪਿਕਾ ਸਿੰਘ ਨੂੰ ਕੇਸ ਤੋਂ ਹਟਾ ਦਿੱਤਾ ਹੈ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਪੀੜਤ ਪਰਿਵਾਰ ਵਕੀਲ ਦੀਪਿਕਾ ਸਿੰਘ ਦੀ ਚੁੱਪ ਤੋਂ ਪ੍ਰੇਸ਼ਾਨ ਸੀ। ਪਰਿਵਾਰ ਦਾ ਕਹਿਣਾ ਕਿ ਇਸ ਕੇਸ 'ਚ ੧੧੦ ਸੁਣਵਾਈਆਂ ਹੋ ਚੁੱਕੀਆਂ ਤੇ ੧੦੦ ਦੇ ਗਵਾਹਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਪਰ ਦੀਪੀਕਾ ਸਿੰਘ ਨੇ ਸਿਰਫ ੨ ਸੁਣਵਾਈਆਂ 'ਚ ਹੀ ਹਾਜ਼ਰੀ ਲਵਾਈ ਸੀ ਜਿਸ ਕਾਰਨ ਪੀੜਤ ਪਰਿਵਾਰ ਨੇ ਉਸਨੂੰ ਇਸ ਜ਼ਿੰਮੇਦਾਰੀ ਤੋਂ ਲਾਂਭੇ ਕਰ ਦਿੱਤਾ।