ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 15 ਨਵੰਬਰ 2018 - ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦੇਣ ਵਾਲੇ ਟਕਸਾਲੀ ਜਥੇਦਾਰ ਚਰਨ ਸਿੰਘ ਅਤੇ ਹੋਰ ਅਹੁਦੇਦਾਰ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਵਿੱਚ ਸਰਗਰਮ ਹਨ । ਇਨ੍ਹਾਂ ਨੇ 1975 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਾਜ ਸਮੇਂ ਲੱਗੀ ਐਮਰਜੈਂਸੀ , 1982 ਦੇ ਧਰਮ ਯੁੱਧ ਮੋਰਚਾ ਅਤੇ ਹੋਰ ਅਹਿਮ ਮੌਕਿਆਂ ਤੇ ਜੇਲ੍ਹਾਂ ਕੱਟੀਆਂ ਹਨ ।
1975 ਵਿੱਚ ਜਦੋਂ ਸਿੱਖਾਂ ਵੱਲੋਂ ਕੀਤੇ ਸੰਘਰਸ਼ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਤਾਂ ਮੌਜੂਦਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀ ਕੇ ਦੇ ਪਿਤਾ ਜਥੇਦਾਰ ਸੰਤੌਖ ਸਿੰਘ ਨੇ ਗ੍ਰੇਟਰ ਕੈਲਾਸ਼ ਹਲਕੇ ਤੋਂ ਚੋਣ ਲੜੀ ਤਾਂ ਫਾਜਿਲਕਾ ( ਹੁਣ ਹਲਕਾ ਜਲਾਲਾਬਾਦ ) ਦੇ ਇਹ ਅਕਾਲੀ ਆਗੂ ਅਕਾਲੀ ਦਲ ਦੇ ਵਰਕਰ ਵਜੋਂ ਉੱਥੇ ਚੋਣ ਪ੍ਰਚਾਰ ਤੇ ਡਟੇ ਰਹੇ । ਇਸ ਅਰਸੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ ਸਨ ਉਹ ਵੀ ਇਹਨਾਂ ਆਗੂਆਂ ਦੇ ਨਾਲ ਜਥੇਦਾਰ ਸੰਤੋਖ ਸਿੰਘ ਨਾਲ ਕਰਵਾਈ ਤਸਵੀਰ ਵਿੱਚ ਨਜ਼ਰੀਂ ਪੈ ਰਹੇ ਹਨ । ਇਨ੍ਹਾਂ ਤਸਵੀਰਾਂ ਵਿੱਚ ਰਸ਼ਪਾਲ ਸਿੰਘ ਭੁੱਲਰ , ਜਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ , ਰਛਪਾਲ ਸਿੰਘ ਸੰਧੂ , ਇਕਬਾਲ ਸਿੰਘ ਭੁੱਲਰ , ਗੁਰਨਾਮ ਸਿੰਘ ਬਾਠ , ਰਛਪਾਲ ਸਿੰਘ ਸੰਧੂ , ਮੁਖਤਿਆਰ ਸਿੰਘ ਕਮਾਲ ਕੇ , ਜੋਗਿੰਦਰ ਸਿੰਘ ਢਿੱਲੋਂ ਵੀ ਦਿਖਾਈ ਦੇ ਰਹੇ ਹਨ ।
ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲਿਆਂ ਵਿੱਚ ਚਰਨ ਸਿੰਘ ਕੌਮੀ ਵਰਕਿੰਗ ਕਮੇਟੀ ਮੈਂਬਰ , ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਅਤੇ ਸਰਕਲ ਜੱਥੇਦਾਰ , ਇਕਬਾਲ ਸਿੰਘ ਸਾਬਕਾ ਸਰਪੰਚ ਸਾਬਕਾ ਸਰਕਲ ਪ੍ਰਧਾਨ ਅਰਨੀਵਾਲਾ , ਜਥੇਦਾਰ ਬਲਦੇਵ ਸਿੰਘ ਮੰਮੂ ਖੇੜਾ ਸਾਬਕਾ ਜਨਰਲ ਸਕੱਤਰ ਸਾਬਕਾ ਪ੍ਰਧਾਨ ਕਿਸਾਨ ਵਿੰਗ , ਸੋਹਨ ਲਾਲ ਸਾਬਕਾ ਬਲਾਕ ਸੰਮਤੀ ਮੈਂਬਰ ਫਾਜ਼ਿਲਕਾ , ਜੱਥੇਦਾਰ ਜਸਵੰਤ ਸਿੰਘ ਸਰਪੰਚ ਕੰਧਵਾਲਾ ਪ੍ਰਧਾਨ ਸਰਪੰਚ ਯੂਨੀਅਨ ਅਰਨੀਵਾਲਾ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਜਥਾ ਫਾਜ਼ਿਲਕਾ , ਸਵਰਨ ਸਿੰਘ ਸਾਬਕਾ ਮੈਂਬਰ ਸਾਬਕਾ ਸਕੱਤਰ ਅਕਾਲੀ ਜਥਾ , ਅਵਤਾਰ ਸਿੰਘ ਮੰਮੂ ਖੇੜਾ ਸਾਬਕਾ ਸਕੱਤਰ ਅਕਾਲੀ ਜਥਾ ਅਰਨੀਵਾਲਾ , ਜਸਵਿੰਦਰ ਸਿੰਘ ਮੰਮੂ ਖੇੜਾ ਸਾਬਕਾ ਸਕੱਤਰ ਅਕਾਲੀ ਜਥਾ ਅਰਨੀਵਾਲਾ , ਬਚਿੱਤਰ ਸਿੰਘ ਵਿਰਕ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ ਦਫ਼ਤਰ ਇੰਚਾਰਜ ਫ਼ਾਜ਼ਿਲਕਾ , ਬਲਵੰਤ ਸਿੰਘ ਭੁੱਟੀਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ ਅਤੇ ਪ੍ਰਚਾਰ ਸਕੱਤਰ ਅਕਾਲੀ ਜਥਾ ਅਰਨੀਵਾਲਾ , ਜਰਨੈਲ ਸਿੰਘ ਸਿੱਧੂ ਸਰਪੰਚ ਢਾਣੀ ਬੂਟਾ ਸਿੰਘ , ਜਰਨੈਲ ਸਿੰਘ ਭੰਗੂ ਸਾਬਕਾ ਸਰਪੰਚ ਢਾਣੀ ਬੂਟਾ ਸਿੰਘ , ਗਿਆਨ ਸਿੰਘ ਭੁੱਲਰ ਸਾਬਕਾ ਸਰਪੰਚ ਕੰਧਵਾਲਾ ਮੀਤ ਪ੍ਰਧਾਨ ਫਾਜ਼ਿਲਕਾ ਅਕਾਲੀ ਜਥਾ , ਜਸਵੰਤ ਸਿੰਘ ਬਰਤਾਨੀਆ ਮੈਂਬਰ ਸਾਬਕਾ ਸਕੱਤਰ ਅਰਨੀ ਵਾਲਾ , ਗੁਰਚਰਨ ਸਿੰਘ ਕਮਾਲ ਵਾਲਾ , ਸੁੱਚਾ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਫਾਜਿਲਕਾ , ਮਹਿਲ ਸਿੰਘ ਰਾਣਾ ਸਾਬਕਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਜਥਾ ਫ਼ਾਜ਼ਿਲਕਾ , ਨਰੈਣ ਦਾਸ ਪਿੰਡ ਮੌਜ਼ਮ ਸਕੱਤਰ ਅਕਾਲੀ ਜਥਾ ਫ਼ਾਜ਼ਿਲਕਾ , ਮਨਜੀਤ ਸਿੰਘ ਮੱਲ ਮੈਂਬਰ ਪੰਚਾਇਤ ਕੰਧਵਾਲਾ ਹਾਜਰ ਖਾਂ , ਦਲਜੀਤ ਸਿੰਘ ਯੂਥ ਅਕਾਲੀ ਆਗੂ ਦਿਲਬਾਗ ਸਿੰਘ ਮੰਮੂ ਖੇੜਾ ਯੂਥ ਵਿੰਗ , ਗੁਰਨਾਮ ਸਿੰਘ ਕੰਧਵਾਲਾ ਮੀਤ ਪ੍ਰਧਾਨ ਅਕਾਲੀ ਜਥਾ ਫਾਜ਼ਿਲਕਾ ,ਨਰਸਿੰਘ ਕੱਟਿਆਂ ਵਾਲੀ ਸਾਬਕਾ ਅਕਾਲੀ ਆਗੂ ਹਲਕਾ ਫਾਜ਼ਿਲਕਾ , ਗੁਰਮੇਲ ਸਿੰਘ ਸਾਬਕਾ ਸਰਪੰਚ ਮਾਹੂੰਆਣਾ ਸੀਨੀਅਰ ਮੀਤ ਪ੍ਰਧਾਨ ਹਲਕਾ ਫਾਜਿਲਕਾ, ਤੇਗ ਸਿੰਘ ਘੁੜਿਆਣਾ ਮੀਤ ਪ੍ਰਧਾਨ ਅਕਾਲੀ ਜਥਾ ਫ਼ਾਜ਼ਿਲਕਾ , ਸੁਬੇਗ ਸਿੰਘ ਸਾਬਕਾ ਮੈਂਬਰ ਐੱਸ ਸੀ ਵਿੰਗ ਮੀਤ ਪ੍ਰਧਾਨ ਫਾਜ਼ਿਲਕਾ , ਮੂਰਤ ਸਿੰਘ ਕੰਧਵਾਲਾ , ਮੇਹਰ ਸਿੰਘ ਸੰਧੂ ਪ੍ਰਧਾਨ ਯੂਥ ਅਕਾਲੀ ਜਥਾ ਅਰਨੀਵਾਲਾ , ਮਿਹਰ ਸਿੰਘ ਭੰਗੂ ਪ੍ਰਚਾਰ ਸਕੱਤਰ ਅਕਾਲੀ ਦਲ ਫ਼ਾਜ਼ਿਲਕਾ , ਕਰਮਜੀਤ ਸਿੰਘ ਕੰਧਵਾਲਾ ਆਦਿ ਆਗੂ ਸ਼ਾਮਿਲ ਹਨ ।