← ਪਿਛੇ ਪਰਤੋ
ਮੱਲ•ੀਆਂ (ਬਰਨਾਲਾ), 15 ਨਵੰਬਰ 2018: ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਆਮ ਕਿਸਾਨਾਂ ਵੱਲੋਂ ਝੋਨੇ ਦੀ ਵਢਾਈ ਤੋਂ ਬਾਅਦ ਬਚਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਰੁਝਾਨ ਦੇ ਉਲਟ 60 ਏਕੜ ਜ਼ਮੀਨ 'ਤੇ ਖੇਤੀ ਕਰਨ ਵਾਲੇ ਬਰਨਾਲਾ ਜ਼ਿਲ•ੇ ਦੇ ਮੱਲ•ੀਆਂ ਪਿੰਡ ਦੇ ਕਿਸਾਨ ਕੁਲਵੰਤ ਸਿੰਘ ਮੱਲ•ੀ ਵੱਲੋਂ ਪਿਛਲੇ ਸਾਲਾਂ ਤੋਂ ਹੈਪੀਸੀਡਰ ਦੀ ਮਦਦ ਨਾਲ ਪਰਾਲੀ ਦਾ ਕੁਦਰਤੀ ਤਰੀਕੇ ਨਾਲ ਖੇਤਾਂ 'ਚ ਹੀ ਨਬੇੜਾ ਕਰਦਾ ਆ ਰਿਹਾ ਹੈ। ਕੁਦਰਤੀ ਤਰੀਕਿਆਂ ਨਾਲ ਫਸਲਾਂ ਦੀ ਰਹਿੰਦ-ਖੂਹੰਦ ਦਾ ਪ੍ਰਬੰਧ ਕਰਨ ਨਾਲ ਜਿੱਥੇ ਅਣਮੁੱਲੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ, ਉੱਥੇ ਹੀ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਕਿਸਾਨਾਂ ਦਾ ਵੀ ਸਿੱਧੇ ਤੇ ਅਸਿੱਧੇ ਤੌਰ 'ਤੇ ਵੱਡਾ ਫਾਇਦਾ ਹੁੰਦਾ ਹੈ। ਇਸੇ ਕਰਕੇ ਜ਼ਿਲ•ਾ ਪ੍ਰਸ਼ਾਸਨ ਦੇ ਉਪਰਾਲਿਆਂ ਸਦਕਾ ਪਿੰਡ ਮੱਲ•ੀਆਂ ਤੇ ਲਾਗਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਹੈਪੀਸੀਡਰ ਮਸ਼ੀਨ ਦੀ ਮਦਦ ਨਾਲ ਕਰ ਰਹੇ ਹਨ। ਕਿਸਾਨ ਕੁਲਵੰਤ ਸਿੰਘ ਮੱਲ•ੀ ਨੇ ਦੱਸਿਆ ਕਿ ਉਸਨੇ ਪਿਛਲੇ ਕਈ ਸਾਲਾਂ ਤੋਂ ਖੇਤਾਂ ਦੇ ਵੱਢਾਂ ਨੂੰ ਅੱਗ ਨਹੀਂ ਲਗਾਈ ਅਤੇ ਸਾਰੀ ਦੀ ਸਾਰੀ ਕਣਕ ਦੀ ਹੈਪੀਸੀਡਰ ਦੀ ਮਦਦ ਨਾਲ ਸਿੱਧੀ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਬੀਜੀ ਗਈ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ ਅਤੇ ਇਸ ਨਾਲ ਨਦੀਨਾਂ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਹੱਲ ਹੋ ਜਾਂਦੀ ਹੈ। ਉਸਨੇ ਕਿਹਾ ਕਿ ਪਿਛਲੀ ਵਾਰ ਉਸਦੀ ਸਿੱਧੀ ਬਿਜਾਈ ਵਾਲੀ ਕਣਕ 'ਚੋਂ ਤਕਰੀਬਨ 60-62 ਮਣ ਝਾੜ ਨਿਕਲਿਆ ਜੋ ਕਿ ਸਾਬਤ ਕਰਦਾ ਹੈ ਕਿ ਪਰਾਲੀ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਨ ਦਾ ਕੋਈ ਫਾਇਦਾ ਨਹੀਂ। ਕੁਲਵੰਤ ਸਿੰਘ ਨੇ ਦੱਸਿਆ ਕਿ ਕਣਕ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਖਾਦ ਦੀ ਬਹੁਤ ਘੱਟ ਖਪਤ ਹੁੰਦੀ ਹੈ ਕਿਉਂਕਿ ਪਰਾਲੀ ਗਲਣ ਤੋਂ ਬਾਅਦ ਖਾਦ ਦੇ ਰੂਪ 'ਚ ਫਸਲ ਨੂੰ ਕੁਦਰਤੀ ਰੂਪ 'ਚ ਹੀ ਖੁਰਾਕੀ ਤੱਤ ਪ੍ਰਦਾਨ ਕਰਦੀ ਰਹਿੰਦੀ ਹੈ। ਉਨ•ਾਂ ਦੱਸਿਆ ਕਿ ਪਰਾਲੀ ਨਾ ਸਾੜਨ ਦਾ ਇੱਕ ਹੋਰ ਵੀ ਵੱਡਾ ਫਾਇਦਾ ਹੈ ਕਿ ਇਨ•ਾਂ ਖੇਤਾਂ 'ਚ ਨਦੀਨ ਜਿਵੇਂ ਕਿ ਗੁੱਲੀ-ਡੰਡਾ ਨਹੀਂ ਜੰਮਦਾ ਜਿਸ ਕਰਕੇ ਕਿਸਾਨ ਨੂੰ ਨਦੀਨ ਨਾਸ਼ਕ ਵਰਤਣ ਦੀ ਵੀ ਲੋੜ ਨਹੀਂ ਪੈਂਦੀ ਤੇ ਪੈਸੇ ਦੀ ਬੱਚਤ ਹੁੰਦੀ ਹੈ। ਉਨ•ਾਂ ਇਹ ਵੀ ਕਿਹਾ ਕਿ ਖੇਤ ਵਾਹ ਕੇ ਬੀਜਣ ਦੇ ਮੁਕਾਬਲੇ ਸਿੱਧੀ ਬਿਜਾਈ ਵਾਲੇ ਖੇਤਾਂ ਨੂੰ ਫਸਲ ਉੱਗਣ ਤੋਂ ਬਾਅਦ ਪਾਣੀ ਦੀ ਵੀ ਘੱਟ ਲੋੜ ਹੁੰਦੀ ਹੈ ਜਿਸ ਨਾਲ ਇੱਕ ਹੋਰ ਕੀਮਤੀ ਕੁਦਰਤੀ ਸੋਮਾ ਵੀ ਕਾਫੀ ਹੱਦ ਤੱਕ ਬੱਚਦਾ ਹੈ। ਕਿਸਾਨ ਕੁਲਵੰਤ ਸਿੰਘ ਤੇ ਮੱਲ•ੀਆਂ ਪਿੰਡ ਦੇ ਹੋਰਨਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਨ•ਾਂ ਉਪਰਾਲਿਆਂ ਨੂੰ ਸਰਾਹੁਣ ਲਈ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵੱਲੋਂ ਵੀ ਉਨ•ਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਮੱਲ•ੀਆਂ ਪਿੰਡ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਹੋਰਨਾ ਕਿਸਾਨਾਂ ਨੂੰ ਵੀ ਇਨ•ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ•ਾਂ ਜ਼ਿਲ•ੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜੇ ਬਗੈਰ ਕਣਕ ਦੀ ਬਿਜਾਈ ਕਰਕੇ ਹੀ ਆਉਣ ਵਾਲੀਆਂ ਪੀੜ•ੀਆਂ ਲਈ ਰਹਿਣਯੋਗ ਤੇ ਸਾਫ਼-ਸੁਥਰਾ ਵਾਤਾਵਰਣ ਰੱਖਣ ਲਈ ਆਪੋ-ਆਪਣਾ ਹਿੱਸਾ ਪਾਉਣ।
Total Responses : 936