← ਪਿਛੇ ਪਰਤੋ
ਕਾਦੀਆਂ 15 ਨਵੰਬਰ 2018 (ਚੋਧਰੀ ਮਨਸੂਰ ਘਨੋਕੇ): ਕਾਦੀਆਂ ਵਾਸੀ ਮੁਜ਼ਫ਼ਰ ਅਹਿਮਦ ਇਕਬਾਲ (68) ਦਾ ਲਖਨਊ ਤੋਂ ਕਾਦੀਆਂ ਆਉਂਦੇ ਸਮੇਂ ਸ਼ਹੀਦ ਐਕਸਪ੍ਰੈਸ ਟ੍ਰੇਨ ਚ ਦਿਲ ਦਾ ਦੋਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਮੁਜ਼ਫ਼ਰ ਅਹਿਮਦ ਇਕਬਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ 13 ਨਵੰਬਰ ਨੂੰ ਸ਼ਾਂਮ ਨੂੰ ਲਖਨਉ ਤੋਂ ਸ਼ਹੀਦ ਐਕਸਪ੍ਰੈਸ ਟਰੇਨ ਚ ਸਵਾਰ ਹੋਏ ਸਨ। 14 ਨਵੰਬਰ ਨੂੰ ਸਵੇਰੇ ਪੋਨੇ ਸੱਤ ਵਜੇ ਉਨ੍ਹਾਂ ਦੀ ਆਪਣੇ ਲਖਨਉ ਸਿਥੱਤ ਰਿਸ਼ਤੇਦਾਰਾਂ ਨਾਲ ਫ਼ੋਨ ਤੇ ਗੱਲਬਾਤ ਵੀ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ। ਰੇਲ ਚ ਸਫ਼ਰ ਕਰ ਰਹੇ ਮੁਸਾਫ਼ਿਰਾਂ ਮੁਤਾਬਿਕ ਉਨ੍ਹਾਂ ਨੂੰ ਘਬਰਾਹਟ ਹੋ ਰਹੀ ਸੀ ਅਤੇ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਲਗਭਗ ਸਾਡੇ ਸੱਤ ਵਜੇ ਮੋਤ ਹੋ ਗਈ। ੇ ਰੇਲਵੇ ਪੁਲਿਸ ਨੇ ਉਨ੍ਹਾਂ ਦੇ ਪਰਿਜਨਾਂ ਨੂੰ ਇਸਦੀ ਇਤਲਾਹ ਦਿਤੀ। ਅੱਜ ਸ਼ਾਂਮ ਨੂੰ ਉਨ੍ਹਾਂ ਦੀ ਨਮਾਜ਼ੇ ਜਨਾਜ਼ਾ ਬਹਿਸ਼ਤੀ ਮਕਬਰਾ ਕਾਦੀਆ ਚ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਪੁਰਦੇ ਖ਼ਾਕ ਕਰ ਦਿਤਾ ਗਿਆ।
Total Responses : 193