ਸਵੱਛ ਕੰਪਿਊਟਰ ਲੈਬ ਦੀ ਝਲਕੀ, ਜ਼ਿਲ੍ਹਾਵਾਰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਦੀ ਸੂਚੀ
ਐੱਸ.ਏ.ਐੱਸ.ਨਗਰ 15 ਨਵੰਬਰ 2018: ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਕੰਪਿਊਟਰ ਸਿੱਖਿਆ ਦੇਣ ਲਈ ਕੰਪਿਊਟਰ ਲੈਬ ਬਣਾਈਆਂ ਗਈਆਂ ਹਨ| ਪਿਛਲੇ ਦਿਨਾਂ 'ਚ ਇਹਨਾਂ ਕੰਪਿਊਟਰ ਲੈਬਾਂ ਦੇ ਮਿਡਲ ਅਤੇ ਸੈਕੰਡਰੀ ਵਰਗਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਦੇ 44 ਜੇਤੂ ਸਕੂਲਾਂ ਨੂੰ ਜਲਦ ਹੀ ਮੁੱਖ ਦਫਤਰ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਨਾਗਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਦੇ ਲਗਭਗ 6500 ਸਕੂਲਾਂ 'ਚ ਕੰਪਿਊਟਰ ਲੈਬ ਚਲ ਰਹੀਆਂ ਹਨਅਤੇ ਇਹਨਾਂ ਲੈਬ ਦੇ ਦੋ ਵਰਗਾਂ ਵਿੱਚ ਸਵੱਛਤਾ ਦੇ ਆਧਾਰ 'ਤੇ ਮੁਕਾਬਲੇ ਕਰਵਾਏ ਗਏ| ਪਹਿਲੇ ਵਰਗ ਵਿੱਚ ਸਮੂਹ ਮਿਡਲ ਸਕੂਲ ਅਤੇ ਦੂਜੇ ਵਰਗ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਸਨ| ਇਹ ਮੁਕਾਬਲੇ ਜ਼ਿਲ੍ਹਾ ਪੱਧਰ 'ਤੇ ਹੀ ਆਯੋਜਿਤ ਕਰਵਾਏ ਗਏ ਜਿਸ ਲਈ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ 'ਚ ਪ੍ਰਿੰਸੀਪਲਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਲੈਬ ਦੀ ਸਾਫ਼-ਸਫ਼ਾਈ, ਇੰਟਰਨੈੱਟ ਦੀ ਉਪਲਭਧਤਾ, ਲੈਬ 'ਚ ਉਪਲਭਧ ਹਾਰਡਵੇਅਰ ਦੀ ਮੇਨਟੇਨੈਂਸ, ਲੈਬ ਦੀ ਸੁੰਦਰਤਾ, ਕੰਪਿਊਟਰ ਦੀ ਸਿੱਖਿਆ ਨੂੰ ਸੌਖਾਲਾ ਬਣਾਉਣ ਲਈ ਸਿੱਖਣ-ਸਿਖਾਉਣ ਸਮੱਗਰੀ ਦਾ ਪ੍ਰਸਤੂਤੀਕਰਨ ਅਤੇ ਸਿੱਖਿਆ ਦੀ ਗੁਣਵੱਤਾ ਦੇ ਆਧਾਰ 'ਤੇ ਮੁਲੰਕਣ ਕੀਤਾ ਗਿਆ|
ਇਹਨਾਂ ਮੁਕਾਬਲਿਆਂ 'ਚ ਜ਼ਿਲ੍ਹਾ ਪੱਧਰ 'ਤੇ ਜੇਤੂ ਰਹਿਣ ਵਾਲੇ ਸਕੂਲਾਂ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਗੋਇਲ ਅਤੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ ਨੇ ਵਧਾਈ ਦਿੱਤੀ|