...ਤੇ ਹੁਣ ਰਾਹੁਲ ਲਈ ਸਿੱਧੂ ਮਾਰਨਗੇ ਚੋਣ ਸ਼ੱਕੇ
ਨਵੀਂ ਦਿੱਲੀ, 15 ਨਵੰਬਰ 2018 - ਅਸੰਬਲੀ ਚੋਣਾਂ 'ਚ ਮੋਦੀ ਲਹਿਰ ਨੂੰ ਠੰਢਾ ਪਾਉਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦੀ ਸੂਬਈ ਚੋਣ ਪ੍ਰਚਾਰ ਵਿਚ ਡਿਊਟੀ ਲਗਾਈ ਹੈ। ਰਾਹੁਲ ਦੇ ਨਿਰਦੇਸ਼ਾਂ ਅਨੁਸਾਰ ਸਿੱਧੂ 16 ਨਵੰਬਰ ਤੋਂ 15 ਦਿਨਾਂ ਲਈ ਤਿੰਨ ਅਸੰਬਲੀ ਚੋਣਾਂ ਦੇ ਪ੍ਰਚਾਰ ਲਈ ਤਿੰਨ ਸੂਬਿਆਂ 'ਚ ਜਾਣਗੇ। ਸਿੱਧੂ ਛੱਤੀਸਗੜ੍ਹ 'ਚ 3 ਦਿਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ 6 ਦਿਨਾਂ ਲਈ ਚੋਣ ਪ੍ਰਚਾਰ ਲਈ ਜਾਣਗੇ। ਸਿੱਧੂ ਦਾ ਇਹ 15 ਦਿਨਾਂ ਚੋਣ ਦੌਰਾ ਅਹਿਮਦ ਪਟੇਲ ਅਤੇ ਅਸ਼ੋਕ ਗਹਿਲੋਟ ਵੱਲੋਂ ਪਾਰਟੀ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਗਿਆ ਹੈ।
ਜ਼ਿਕਰ ਕਰਨਾ ਬਣਦਾ ਹੈ ਕਿ ਸਿੱਧੂ ਆਪਣੀ ਬੇਬਾਕੀ ਕਾਰਨ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਜਿਸਦਾ ਲਾਭ ਰਾਹੁਲ ਵੀ ਖੂਬ ਲੈਣਾ ਚਾਹੁੰਦੇ ਨੇ। ਪਿੱਛੇ ਜਿਹੇ ਸਿੱਧੂ ਦੀ ਮੋਦੀ ਖਿਲਾਫ ਕੀਤੀ ਹੁਣ ਤੱਕ ਦੀ ਵੱਡੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿੱਧੂ ਰਾਸ਼ਟਰੀ ਪੱਧਰ ਦੀ ਸਿਆਸਤ 'ਚ ਸਰਗਰਮ ਹੋ ਗਏ ਹਨ।
ਸਿੱਧੂ ਦੇ 16 ਨਵੰਬਰ ਨੂੰ ਛੱਤੀਸਗੜ੍ਹ ਚੋਣ ਪ੍ਰਚਾਰ ਦੌਰੇ ਦੇ ਵੇਰਵੇ ਹੇਠ ਦੇਖੋ :-