ਜਗਦੀਸ਼ ਥਿੰਦ
ਫਾਜ਼ਿਲਕਾ 15 ਨਵੰਬਰ ਐੱਸ ਐੱਚ ਓ ਪੁਲਸ ਥਾਣਾ ਸਿਟੀ ਫਾਜ਼ਿਲਕਾ ਅਤੇ ਕਾਂਗਰਸ ਵਿਧਾਇਕ ਫ਼ਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਦਰਮਿਆਨ ਇੱਕ ਮੋਟਰਸਾਈਕਲ ਦੇ ਚਲਾਨ ਤੋਂ ਹੋਈ ਤਲਖ਼ ਕਲਾਮੀ ਦੀ ਆਡੀਓ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ । ਪਹਿਲੇ ਵਿਧਾਇਕ ਦਾ ਇੱਕ ਸਹਿਯੋਗੀ ਐੱਸ ਐੱਚ ਓ ਸਿਟੀ ਫਾਜ਼ਿਲਕਾ ਲਵਮੀਤ ਕੌਰ ਨੂੰ ਫ਼ੋਨ ਕਾਲ ਕਰ ਕੇ ਐੱਮ ਐੱਲ ਏ ਸਾਹਿਬ ਨਾਲ ਗੱਲ ਕਰਨ ਲਈ ਕਹਿੰਦਾ ਹੈ, ਤਾਂ ਐੱਸ ਐੱਚ ਓ ਮੈਡਮ
ਕਹਿੰਦੇ ਹਨ ਕਿ ਹਾਂ ਜੀ ਸਰ ।
ਵਿਧਾਇਕ ਸਾਹਿਬ ਕਹਿੰਦੇ ਹਨ ਕਿ ਕੀ ਗੱਲ ਤੂੰ ਆਪਣੇ ਬੰਦਿਆਂ ਨੂੰ ਹੀ ਤੰਗ ਕਰਨ ਲੱਗ ਗਈ ਕੀ ਗੱਲ ਹੈ ਤਾਂ ਐੱਸ ਐੱਚ ਓ ਮੈਡਮ ਕਹਿੰਦੇ ਹਨ ਕਿ ਮੈਂ ਇਸ ਨੂੰ ਕਿਹਾ ਕਿ ਡਾਕੂਮੈਂਟ ਦਿਖਾਦੇ ਤਾਂ ਇਹ ਕਹਿੰਦਾ ਤੂੰ ਕੌਣ ਹੁੰਦੀ ਐ ਕਾਗਜ਼ ਚੈੱਕ ਕਰਨ ਵਾਲੀ । ਸਰ ਮੈਂ ਇੱਥੇ ਐੱਸ ਅੈਚ ਓ ਲੱਗੀ ਆਂ ਬੇਜਤੀ ਕਰਾਉਣ ਲਈ ਨਹੀਂ ਲੱਗੀ ਤਾਂ ਵਿਧਾਇਕ ਸਾਹਿਬ ਕਹਿੰਦੇ ਅੈਸ ਅੈਚ ਓ ਚਲੱਗੀ ਏ ਕੋਈ ਰੱਬ ਤਾਂ ਨਹੀਂ ਲੱਗੀ ਗਈ । ਉਹ ਗੱਲ ਕਰਾਈ ਜਾਂਦਾ ਤੇ ਤੂੰ ਗੱਲ ਨਹੀਂ ਕਰਦੀ । ਐੱਸ ਐੱਚ ਓ ਮੈਡਮ ਕਹਿੰਦੇ ਸਰ ਪੁਲੀਸ ਆਪਣੀ ਭਾਸ਼ਾ ਵਿੱਚ ਸੁਧਾਰ ਕਰੋ। ਮੈਂ ਜਿਸ ਤਰੀਕੇ ਨਾਲ ਗੱਲ ਕਰ ਰਹੀ ਹਾਂ ਉਸ ਤਰ੍ਹਾਂ ਮੇਰੇ ਨਾਲ ਗੱਲ ਕਰੋ ।ਵਿਧਾਇਕ ਸਾਹਿਬ ਕਹਿੰਦੇ ਹਨ ਕਿ ਮੈਂ ਇਸ ਤਰ੍ਹਾਂ ਨਹੀਂ ਚੱਲਣ ਦੇਣਾ ਤੂੰ ਆਪਣਾ ਬੋਰੀਆ ਬਿਸਤਰ ਬੱਨ ਲੈ ।
ਵਿਧਾਇਕ ਅਤੇ ਐੱਸ ਐੱਚ ਓ ਦਰਮਿਆਨ ਹੋਈ ਗੱਲਬਾਤ ਦੀ ਟੇਪ ਹੋਈ ਆਡੀਓ ਵਾਇਰਲ ਹੋਣ ਪਿੱਛੋ ਸਪੱਸ਼ਟ ਹੈ ਕਿ ਇਹ ਆਡੀਓ ਕੇਵਲ ਐੱਸ ਐੱਚ ਓ ਸਾਹਿਬਾ ਅਤੇ ਵਿਧਾਇਕ ਸਾਹਿਬ ਦੇ ਫੋਨ ਵਿੱਚ ਹੀ ਸੀ ਤਾਂ ਫਿਰ ਇਹ ਆਡੀਓ ਵਾਇਰਲ ਹੋਣ ਤੇ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਇਸ ਸਬੰਧੀ ਥਾਣਾ ਮੁਖੀ ਨੇ ਇਸ ਮਾਮਲੇ ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦਰਮਿਆਨ ਹੀ ਇਹ ਆਡੀਓ ਵਾਇਰਲ ਹੋਈ ਹੈ ਜਾਂ ਫਿਰ ਸੋਚ ਸਮਝ ਕੇ ਮੀਡੀਆ ਕਰਮੀਆਂ ਨੂੰ ਇਹ ਆਡੀਓ ਸੌਂਪੀ ਗਈ । ਪੱਖ ਜਾਨਣ ਲਈ ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਨਾਲ ਫ਼ੋਨ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਸਬੰਧੀ ਗੱਲ ਨਹੀਂ ਹੋ ਸਕੀ ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ
https://www.facebook.com/BabushahiDotCom/videos/481711452340490/