(ਕੁਲਵੰਤ ਸਿੰਘ ਬੱਬੂ)
ਹਲਕਾ ਘਨੌਰ ਚ ਪੈਂਦੇ ਪਿੰਡ ਨੌਸ਼ਹਿਰਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਪੀਰ ਸਾਈ ਫਕੀਰ ਬਾਗ ਵਾਲਾ ਜੀ ਦਾ ਸਲਾਨਾ ਮੇਲਾ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪਿੰਡ ਨੌਸ਼ਹਿਰਾ ਵਿਖੇ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਕਲਾਕਾਰਾਂ ਨੇ ਿਸ਼ਰਕਤ ਕੀਤੀ ਿੲਸ ਮੋਕੇ ਜਾਣਕਾਰੀ ਦਿੰਦੀਆਂ ਹੋਏ ਕਲੱਬ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪਹੁੰਚੇ ਕਲਾਕਾਰ ਗੁਰਿੰਦਰ ਛਿੰਦਾ ਸੂਫੀ(ਚਮਕੌਰ ਸਹਿਬ ਵਾਲੇ) ਕਲਾਕਾਰ, ਅਤੇ ਅਜੈ ਮਹਿਤਾ(ਹਰਿਆਣਾ)ਬਰਾੜੇ ਵਾਲੇ ਮੌਕੇ ਤੇ ਪਹੁੰਚ ਕੇ ਦਰਸ਼ਕਾਂ ਨੂ ਅਪਣੇ ਧਾਰਮਿਕ ਗੀਤਾ ਨਾਲ ਮਨੋਰੰਜਨ ਕੀਤਾ ਅਤੇ ਇਸ ਮੋਕੇ ਬਾਬਾ ਜੀ ਦਾ ਲੰਗਰ ਅਟੁੱਤ ਵਰਤਿਆ ਅਤੇ ਦਰਗਾਹ ਦੀ ਸੇਵਾ ਕਰ ਰਹੇ ਬਾਬਾ ਜੇ ਬੀ ਸਿੰਘ ਨੇ ਦੱਸਿਆ ਕਿ ਇਹ ਦਰਗਾਹ ਵਿਚ ਪਿਛਲੇ ਕਈ ਸਾਲਾ ਤੋਂ ਭੰਡਾਰਾ ਕਰਾਇਆ ਜਾ ਰਿਹਾ ਹੈ ਅਤੇ ਸੰਗਤਾਂ ਕਾਫ਼ੀ ਗਿਣਤੀ ਵਿdਚ ਆ ਕੇ ਬਾਬਾ ਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਮੋਕੇ ਬਲਜਿੰਦਰ ਸਿੰਘ ਰਠੋਰ , ਮਨਜੀਤ ਸਿੰਘ ਰਠੋਰ ਪੰਜਾਬ ਪ੍ਰਧਾਨ , ਬਲਬੀਰ ਸਿੰਘ, ਬਲਰਾਜ ਸਿੰਘ ਚੇਅਰਮੈਨ , ਬਿਟਾ ਨੌਸ਼ਹਿਰਾ , ਸਰਪੰਚ ਪਰਮਜੀਤ ਸਿੰਘ , ਅਜੀਤ ਸਿੰਘ ਮਹਿਤਾ , ਪਵਨ ਮਹਿਤਾ , ਗੁਰਨਾਮ ਸਿੰਘ ਭੂਰੀ ਮਾਜਰਾ ਸਮੇਤ ਕਈ ਨਾਮੀ ਹਸਤੀਆ ਨੇ ਭੰਡਾਰੇ ਵਿਚ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ।