ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ।
ਅੰਮ੍ਰਿਤਸਰ 15 ਨਵੰਬਰ 2018: ਸਰਹੱਦੀ ਖੇਤਰ ਦੇ ਖਸਤਾ ਹਾਲਤ ਪੁਲਾਂ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਨ ਲਈ ਅੱਜ ਸ੍ਰੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਵੱਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰ 'ਚ ਵਗਦੇ ਸੱਕੀ ਨਾਲੇ ਅਤੇ ਹੋਰਨਾਂ ਵੱਖ-ਵੱਖ ਡਰੇਨਾਂ ਤੇ ਬਣੇ ੨੨ ਅਜਿਹੇ ਪੁਲਾਂ ਦੀ ਪਹਿਚਾਣ ਕੀਤੀ ਗਈ ਹੈ ਜਿੰਨਾਂ ਦੀ ਮੁਰੰਮਤ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇੰਨਾਂ ਪੁਲਾਂ ਦੀ ਜਲਦ ਮੁਰੰਮਤ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਕਮਲਦੀਪ ਸਿੰਘ ਸੰਘਾ ਅਤੇ ਆਰਮੀ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਤਾਂ ਜੋ ਠੰਡ ਅਤੇ ਧੁੰਦ ਦੇ ਸ਼ੀਜਨ ਦੌਰਾਨ ਇੰਨਾਂ ਪੁਲਾਂ ਤੇ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਸਕੇ। ਐਮ.ਪੀ ਔਜਲਾ ਨੇ ਅੱਗੇ ਦੱਸਿਆ ਕਿ ਸਰਹੱਦੀ ਖੇਤਰ 'ਚ ਨਵੇਂ ਪੁਲ ਬਣਾਉਣ ਲਈ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰੀਆਂ ਦੇ ਦਿੱਤੀ ਗਈ ਹੈ ਅਤੇ ਕੁਝ ਪੁਲ ਬਣਾਉਣ ਦਾ ਕੰਮ ਸ਼ੁਰੂ ਵੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਲੋਧੀਗੁੱਜਰ ਨਜ਼ਦੀਕ ਸੱਕੀ ਨਾਲੇ ਦੇ ਉੱਪਰ ਦੋ ਪੁਲ, ਪਿੰਡ ਮੰਝ ਨੇੜੇ ਇੱਕ ਪੁਲ, ਪਿੰਡ ਕੱਕੜ ਨੇੜੇ ਇੱਕ ਪੁਲ, ਪਿੰਡ ਰਾਣੀਆਂ ਨੇੜੇ ਇੱਕ ਪੁਲ, ਪਿੰਡ ਪੰਡੋਰੀ ਨੇੜੇ ਇੱਕ ਪੁਲ, ਬੱਚੀਵਿੰਡ ਅਤੇ ਧਾਰੀਵਾਲ ਨੇੜੇ ਇੱਕ ਪੁਲ, ਪੁਲ ਨੂਰਾਂ ਨੇੜੇ ਇੱਕ ਪੁਲ, ਰੋੜਾਂਵਾਲਾ ਬੀ.ਓ.ਪੀ ਨੇੜੇ ਇੱਕ ਪੁਲ, ਪਿੰਡ ਨੇਸ਼ਟਾ ਨੇੜੇ ਇੱਕ ਪੁਲ, ਪਿੰਡ ਰਾਜਾਤਾਲ ਨੇੜੇ ਇੱਕ ਪੁਲ, ਪਿੰਡ ਚਾਹਲ, ਪਿੰਡ ਭੈਣੀ ਰਾਜਪੂਤਾਂ, ਪਿੰਡ ਅੱਬੂਸੈਦ ਅਤੇ ਗੱਗੋਮਾਹਲ, ਪਿੰਡ ਅੱਬੂਸੈਦ, ਪਿੰਡ ਹਰੜ੍ਹ, ਪਿੰਡ ਪੰਜਗਰਾਂਈਆਂ ਨੇੜੇ, ਪਿੰਡ ਭੱਗੂਪੁਰ ਬੇਟ ਸੈਦਪੁਰ ਅਤੇ ਪਿੰਡ ਲੋਧੀਗੁੱਜਰ ਨੇੜੁ ਪੈਂਦੇ ਪੁਲਾਂ ਦੀ ਮੁਰੰਮਤ ਕੀਤੀ ਜਾਣੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਕਮਲਦੀਪ ਸਿੰਘ ਸੰਘਾ ਅਤੇ ਆਰਮੀ ਦੇ ਜੀ.ਓ.ਸੀ ਸ੍ਰੀ ਐਚ.ਐਸ ਬਰਾੜ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।