ਗਾਜ਼ਾ ਤੂਫਾਨ : ਹਜ਼ਾਰਾਂ ਲੋਕ ਪ੍ਰਭਾਵਿਤ, ਤੇਜ਼ ਹਵਾਵਾਂ ਨੇ ਦਰੱਖਤ ਤੇ ਖੰਭੇ ਪੁੱਟੇ
ਚੇਨਈ, 16 ਨਵੰਬਰ 2018 - ਚਕਰਵਾਤੀ ਤੂਫਾਨ ਗਾਜ਼ਾ ਵੀਰਵਾਰ ਦੇਰ ਰਾਤ ਤਮਿਲਨਾਡੂ ਦੇ ਨਾਗਾਪਟਨਮ ਤੇ ਵੇਦਰਿਨਿਅਮ ਤਟ ਨਾਲ ਟਕਰਾ ਗਿਆ। ਮੌਸਮ ਵਿਭਾਗ ਨੇ ਰਾਤ 3.15 'ਤੇ ਜਾਰੀ ਕੀਤੇ ਬੁਲੇਟਿਨ 'ਚ ਕਿਹਾ ਸੀ ਕਿ ਗਾਜ਼ਾ ਦੇ ਅਸਰ ਨਾਲ ਕਈ ਇਲਾਕਿਆਂ 'ਚ ਭਾਰੀ ਮੀਂਹ ਹੋ ਰਿਹਾ ਹੈ। 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਕੁਦਰਤੀ ਆਫਤਾ ਪ੍ਰਬੰਧੀ ਵਿਭਾਗ ਅਨੁਸਾਰ 76 ਹਜ਼ਾਰ ਲੋਕਾਂ ਨੂੰ ਤੱਟੀ ਖੇਤਰਾਂ ਚੋਂ ਸੁਰੱਖਿਅਤ ਬਾਹਰ ਭੇਜ ਦਿੱਤਾ ਗਿਆ ਹੈ।
ਤੂਫਾਨ ਕਾਰਨ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਮਦਦ ਲਈ ਐਨਡੀਆਰਐਫ ਦੀ ਨੌਂ ਟੀਮਾਂ ਨੂੰ ਪ੍ਰਭਾਵਿਤ ਇਲਾਕਿਆਂ 'ਚ ਤੈਨਾਤ ਕੀਤਾ ਹੈ। ਵੀਰਵਾਰ ਤੇ ਸ਼ੁੱਕਰਵਾਰ ਨੂੰ ਸਾਰੇ ਸਕੂਲਾਂ, ਕਾਲਜਾਂ 'ਚ ਇਮਤਿਹਾਨ ਰੱਦ ਕਰ ਕੇ ਛੁੱਟੀ ਵੀ ਘੋਸ਼ਿਤ ਕੀਤੀ ਜਾ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧਿਆ। ਪ੍ਰਸ਼ਾਸਨ ਵੱਲੋਂ ਮਛੇਰੇਆਂ ਨੂੰ ਸਮੁੰਦਰ ਵਿਚ ਨਾ ਜਾਣ ਦੀਆਂ ਹਦਾਇਤਾਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ ।