ਹੁਣ ਕਾਮ ਵਾਸ਼ਨਾ ਦੀ ਪੂਰਤੀ ਲਈ ਕਰਮਚਾਰੀ ਲੈ ਸਕਣਗੇ ਵੱਖਰੀ ਛੁੱਟੀ, ਜਾਣੋ ਕਿਸ ਕੰਪਨੀ ਨੇ ਦਿੱਤੀ ਛੋਟ
ਲੰਡਨ, 16 ਨਵੰਬਰ 2018 - ਬ੍ਰਿਟੇਨ ਦੀ ਇੱਕ ਕੰਪਨੀ ਨੇ ਆਪਣੇ ਕਰਮੀਆਂ ਨੂੰ ਇੱਕ ਅਜਿਹੀ ਛੁੱਟੀ ਦੇਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਗਏ। ਅੰਗ੍ਰੇਜ਼ੀ ਅਖਬਾਰ 'ਮਿਰਰ' ਦੀ ਇੱਕ ਰਿਪੋਰਟ ਮੁਤਾਬਕ ਲੰਡਨ ਦੀ ਇਸ ਕੰਪਨੀ ਨੇ ਆਪਣੇ ਕਰਮੀਆਂ ਲਈ ਨਵਾਂ ਐਲਾਨ ਕਰ ਦਿੱਤਾ ਕਿ ਹੁਣ ਇਸ ਕੰਪਨੀ ਦੇ ਕਰਮੀ ਸੈਕਸ਼ੂਅਲ ਐਕਟੀਵਿਟੀ ਲਈ ਛੁੱਟੀ ਜਾਂ ਕੰਪਨਸੇਟਰੀ ਔਫ ਲੈ ਪਾਉਣਗੇ। ਇਸ ਫੁਰਮਾਨ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਫੈਸ਼ਨ ਐਂਡ ਕੇਅਰ ਪ੍ਰੋਡਕਟ ਵੇਚਣ ਵਾਲੀ ਕੰਪਨੀ ਨੇ ਇਸ ਫੁਰਮਾਨ ਪਿੱਛੇ ਇਕ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਉਸਦਾ ਕਰਮਚਾਰੀ ਆਪਣੀ ਸੈਕਸ ਲਾਈਫ 'ਚ ਸੰਤੁਸ਼ਟ ਹੋਵੇਗਾ ਤਾਂ ਉਹ ਕੰਮ 'ਚ ਪ੍ਰੋਡਕਟੀਵਿਟੀ ਲੈ ਕੇ ਆ ਸਕੇਗਾ। ਕੰਪਨੀ ਨੇ ਕਿਹਾ ਕਿ ਕਰਮਚਾਰੀ ਦੀ ਸੈਕਸ਼ੂਅਲ ਸੈਟਿਸਫੈਕਸ਼ਨ ਦਾ ਸਿੱਧਾ ਅਸਰ ਕੰਪਨੀ ਦੇ ਕੰਮ 'ਤੇ ਪਵੇਗਾ।
ਰਿਪੋਰਟਾਂ ਮੁਤਾਬਕ ਕੰਪਨੀ ਨੇ ਇਹ ਸਰਵੇ ਆਪਣੀ ਇੱਕ ਹੋਰ ਜਾਣਕਾਰ ਕੰਪਨੀ ਨਾਲ ਮਿਲ ਕੇ ਕੀਤਾ ਹੈ। ਜਿਸ 'ਚ ਇਹ ਸਾਹਮਣੇ ਆਇਆ ਸੀ ਕਿ ਕਰਮਚਾਰੀ ਚਾਹੇ ਵਿਆਹਿਆ ਹੋਵੇ ਜਾਂ ਕੁਆਰਾ, ਦੋਹਾਂ ਦੀ ਸੈਕਸ਼ੂਅਲ ਸੈਟਿਸਫੈਕਸ਼ਨ ਦਾ ਅਸਰ ਕੰਮ 'ਤੇ ਪੈਂਦਾ ਹੈ। ਰਿਪੋਰਟ ਮੁਤਾਬਕ ਸਰਵੇ 2 ਹਜ਼ਾਰ ਲੋਕਾਂ 'ਤੇ ਕੀਤਾ ਗਿਆ। ਜਿਸ 'ਚ 78 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਸੈਕਸ਼ੂਅਲ ਸੈਟਿਸਫੈਕਸ਼ਨ ਨਾਲ ਖੁਸ਼ੀ ਮਿਲਦੀ ਹੈ ਤੇ ਕੰਮ ਵਿਚ ਵੀ ਦਿਲ ਲੱਗਦਾ ਹੈ। 40 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਸੈਕਸ਼ੂਅਲ ਸੈਟਿਸਫੈਕਸ਼ਨ ਨਾਲ ਵਿਅਕਤੀ ਬਿਨਾ ਟੈਂਸ਼ਨ ਨਵੇਂ ਨਵੇਂ ਵਿਚਾਰ ਸੋਚ ਸਕਦਾ ਹੈ।