ਫਾਈਲ ਫੋਟੋ ਸਪਨਾ ਚੌਧਰੀ
ਸਪਨਾ ਦੇ ਠੁਮਕਿਆਂ ਨੇ ਮਚਾਈ ਭਗਦੜ - 1 ਦੀ ਮੌਤ, ਕਈ ਜ਼ਖਮੀ
ਪਟਨਾ, 16 ਨਵੰਬਰ 2018 - ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ 'ਚ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਠੁਮਕਿਆਂ ਨੇ ਅਜਿਹੀ ਧੁੰਮ ਪਾਈ ਕਿ ਪੰਡਾਲ 'ਚ ਖੜ੍ਹੀ ਭੀੜ ਬੇਕਾਬੂ ਹੋ ਗਈ ਜਿਸ 'ਚ ਇੱਕ ਵਿਅਕਤੀ ਦੀ ਮੌਤ ਅਤੇ ਕਈ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਿਲ੍ਹੇ ਦੇ ਭਰੌਲ ਪਿੰਡ 'ਚ ਸਪਨਾ ਚੌਧਰੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਹ ਪ੍ਰੋਗਰਾਮ ਛੱਠ ਪੂਜਾ ਦੀ ਸਮਾਪਤੀ 'ਤੇ ਆਯੋਜਿਤ ਕੀਤਾ ਗਿਆ ਸੀ।
ਜਿਸ ਦੌਰਾਨ ਲੋਕਾਂ ਦੇ ਹਜੂਮ ਨੇ ਬੱਲੀਆਂ ਦੇ ਲੱਗੇ ਬੈਰੀਕੈਡ ਨੂੰ ਤੋੜਨ ਦਾ ਯਤਨ ਕੀਤਾ ਤੇ ਲੋਕਾਂ ਨੇ ਅਜਿਹੇ ਕਰ ਪੰਡਾਲ ਹੀ ਸੁੱਟ ਦਿੱਤਾ ਅਤੇ ਲੋਕਾਂ 'ਚ ਭਗਦੜ ਮਚ ਗਈ। ਲੋਕਾਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸੇ ਭਗਦੜ ਦੌਰਾਨ ਇੱਕ ਨੌਜਵਾਨ ਦੀ ਲੋਕਾਂ ਹੇਠ ਆ ਕੇ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਸਟੇਜ ਤੋਂ ਸਪੀਕਰ ਰਾਹੀਂ ਲਗਾਤਾਰ ਪੰਡਾਲ ਤੋਂ ਬਾਹਰ ਨਿਕਲਣ ਦੀ ਅਨਾਊਸਮੈਂਟ ਕੀਤੀ ਜਾ ਰਹੀ ਸੀ ਤੇ ਲੋਕਾਂ ਨੂੰ ਭਗਦੜ ਨਾ ਮਚਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਪਰ ਇਸ ਸਭ ਦੇ ਬਾਵਜੂਦ ਵੀ ਲੋਕਾਂ ਨੇ ਸਪਨਾ ਚੌਧਰੀ ਦਾ ਪ੍ਰੋਗਰਾਮ ਦੇਖਣ ਦੀ ਜ਼ਿੱਦ ਫੜੀ ਰੱਖੀ।