84 ਸਿੱਖ ਕਤਲੇਆਮ ਸੁਣਵਾਈ ਮਾਮਲਾ - ਕੋਰਟ 'ਚ ਸੱਜਣ ਕੁਮਾਰ ਨੂੰ ਕਿਉਂ ਆਏ ਪਸੀਨੇ ?
ਨਵੀਂ ਦਿੱਲੀ, ਨਵੰਬਰ- ਦਿੱਲੀ ਸਿੱਖ ਕਤਲੇਆਮ ਮਾਮਲੇ ਦੇ ਮੁੱਖ ਮੁਲਜ਼ਮ ਸੱਜਣ ਕੁਮਾਰ ਦੇ ਕੇਸ 'ਚ ਅੱਜ ਦਿੱਲੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਈ ਜਿਸ ਦੌਰਾਨ ਅਦਾਲਤ ਵਿਚ ਗਵਾਹ ਚਾਮ ਕੌਰ ਤੋਂ ਸਵਾਲ ਜਵਾਬ ਪੁੱਛੇ ਗਏ ਜਿਸ 'ਚ ਚਾਮ ਕੌਰ ਨੇ ਸੱਜਣ ਕੁਮਾਰ ਨੂੰ ਪਹਿਚਾਣਦਿਆਂ ਸੱਜਣ ਕੁਮਾਰ 'ਤੇ ਨਵੰਬਰ 1984 ਸਮੇਂ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲਾਏ ਗਏ।
ਜਾਣਕਾਰੀ ਮੁਤਾਬਕ ਜਦੋਂ ਚਾਮ ਕੌਰ ਵੱਲੋਂ ਸੱਜਣ ਕੁਮਾਰ ਖਿਲਾਫ ਆਪਣੇ ਬਿਆਨ ਦਰਜ ਕਰਾਏ ਗਏ ਉਸ ਵੇਲੇ ਸੱਜਣ ਕੁਮਾਰ ਕਾਫੀ ਚਿੰਤਤ ਸੀ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ।