← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂਹਰਸਹਾਏ / ਫਿਰੋਜ਼ਪੁਰ 16 ਨਵੰਬਰ ਇੱਕ ਪਰਿਵਾਰ ਵੱਲੋਂ ਦੀਵਾਲੀ ਮੌਕੇ ਲਕਸ਼ਮੀ ਪੁੂਜਣ ਲਈ ਲਿਆਂਦੇ ਫਲਾਂ ਵਿੱਚੋਂ ਇੱਕ ਸੇਬ ਗਣੇਸ਼ ਦੇਵਤਾ ਦੀ ਸ਼ਕਲ ਵਰਗਾ ਨਿਕਲਣ ਤੇ ਇਸ ਪਰਿਵਾਰ ਨੇ ਸ਼ਰਧਾ ਵਜੋਂ ਘਰ ਵਿੱਚ ਬਣੇ ਹੋਏ ਮੰਦਰ ਵਿੱਚ ਇਸ ਸੇਬ ਨੂੰ ਰੱਖ ਕੇ ਤਿਲਕ ਕਰ ਦਿੱਤਾ । ਆਸ ਪਾਸ ਦੇ ਪਿੰਡਾਂ ਅਤੇ ਸਹਿਰਾਂ ਵਿੱਚ ਸ਼੍ਰੀ ਗਣੇਸ਼ ਜੀ ਦੇ ਪ੍ਰਗਟ ਹੋਣ ਦੀ ਸੂਚਨਾ ਮਿਲਣ ਤੇ ਲੋਕ ਗਣੇਸ਼ ਜੀ ਦੇ ਦਰਸ਼ਨ ਕਰਨ ਲਈ ਉਮੜ ਪਏ ਹਨ । ਲੋਕ ਸ਼ਰਧਾ ਵਜੋਂ ਫਲ ਲਿਜਾਕੇ ਅਤੇ ਪੈਸੇ ਰੱਖ ਕੇ ਮੱਥਾ ਦੇਖ ਰਹੇ ਹਨ । ਫਿਰੋਜ਼ਪੁਰ - ਫਾਜ਼ਿਲਕਾ ਸੜਕ ਉੱਪਰ ਸਥਿਤ ਪਿੰਡ ਪਿੰਡੀ ਦੇ ਰਹਿਣ ਵਾਲੇ ਅਮਰਨਾਥ ( ਕਾਲੂ ) ਪੁੱਤਰ ਬਲੀ ਰਾਮ ਪਿੰਡ ਪਿੰਡੀ ਤਹਿਸੀਲ ਗੁਰੂ ਹਰਸਹਾਏ ਘੁਮਿਆਰ ਦੀ ਕੰਮ ਕਰਦਾ ਹੈ । ਮਿੱਟੀ ਦੇ ਬਰਤਨ ਬਣਾ ਕੇ ਵੇਚਣ ਵਾਲਾ ਇਹ ਪਰਿਵਾਰ ਗਣੇਸ਼ ਜੀ , ਮਾਤਾ ਸ਼ੇਰਾਂ ਵਾਲੀ ਅਤੇ ਹਨੂੰਮਾਨ ਜੀ ਦੇ ਪੂਜਾ ਕਰਦਾ ਹੈ । ਦੀਵਾਲੀ ਵਾਲੀ ਸ਼ਾਮ ਜਦੋਂ ਇਹਨਾਂ ਲਕਸ਼ਮੀ ਪੂਜ਼ਣ ਲਈ ਫਲ ਖਰੀਦ ਕੇ ਲਿਆਂਦੇ ਤਾਂ ਉਹ ਉਸ ਵਕਤ ਅਚੰਭਿਤ ਹੋ ਗਏ ਜਦੋਂ ਇੱਕ ਸੇਬ ਦੀ ਸ਼ਕਲ ਸੂਰਤ ਗਣੇਸ਼ ਜੀ ਵਰਗੀ ਸੀ । ਇਹਨਾਂ ਜਦੋਂ ਇੱਕ ਬ੍ਰਾਹਮਣ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਇਨ੍ਹਾ ਨੂੰ ਘਰ ਵਿੱਚ ਬਣਾਏ ਮੰਦਰ ਵਿੱਚ ਹੀ ਗਣੇਸ਼ ਹੀ ਨੂੰ ਸੁਸ਼ੋਭਿਤ ਕਰਨ ਦਾ ਮਸ਼ਵਰਾ ਦਿੱਤਾ ਹੈ । ਭਈਆ ਦੂਜ ਤੇ ਜਦੋਂ ਕਾਲੂ ਦੀਆਂ ਭੈਣਾਂ ਟਿੱਕਾ ਲਗਾਉਣ ਲਈ ਪੁੱਜੀਆਂ ਤਾਂ ਉਨ੍ਹਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਰਾਹੀਂ ਇਹ ਸੂਚਨਾ ਦੂਰ - ਦੂਰ ਤੱਕ ਫੈਲ ਗਈ । ਸ਼ਰਧਾ ਰੱਖਣ ਵਾਲੇ ਜਿੱਥੇ ਇਸ ਨੂੰ ਪਰਮਾਤਮਾ ਦਾ ਚਮਤਕਾਰ ਦੱਸ ਰਹੇ ਹਨ ਉੱਥੇ ਤਰਕਸ਼ੀਲ ਇਸ ਚੱਲ ਰਹੇ ਵਰਤਾਰੇ ਦਾ ਖੰਡਨ ਕਰ ਰਹੇ ਹਨ ।
Total Responses : 930