ਸਧਾਰਨ ਪਰਿਵਾਰ ਦੀ ਧੀ ਨੇ ਪਲ 'ਚ ਟੱਬਰ ਨੂੰ ਬਣਾਇਆ ਕਰੋੜਪਤੀ, ਪੜ੍ਹੋ ਕੀ ਹੈ ਮਾਮਲਾ
ਬਠਿੰਡਾ, 16 ਨਵੰਬਰ 2018 - ਬਠਿੰਡਾ ਦੇ ਪਿੰਡ ਗੁਲਾਬਗੜ੍ਹ ਵਿੱਚ ਇੱਕ ਸਾਧਾਰਨ ਪਰਿਵਾਰ ਦੀ ਧੀ ਲਖਵਿੰਦਰ ਕੌਰ ਦੀ ਡੇਢ ਕਰੋੜ ਦੀ ਲਾਟਰੀ ਲੱਗ ਗਈ, ਜਿਸ ਨਾਲ ਪਰਿਵਾਰ 'ਚ ਖੁਸ਼ੀਆਂ ਦਾ ਕੋਈ ਅੰਤ ਨਾ ਰਿਹਾ।
ਜਾਣਕਾਰੀ ਮੁਤਾਬਕ ਲਖਵਿੰਦਰ ਨੇ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦੀ ਟਿਕਟ ਖਰੀਦੀ ਸੀ। ਉਸਨੇ ਦੱਸਿਆ ਕਿ ਉਸ ਦੇ ਪਿਤਾ ਹੋਮ ਗਾਰਡ ਵਿੱਚ ਨੌਕਰੀ ਕਰਦੇ ਹਨ, ਪਰ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਲਾਟਰੀ ਜੇਤੂ ਕੁੜੀ ਦੀ ਇੱਛਾ ਹੈ ਕਿ ਉਹ ਇਸ ਪੈਸੇ ਨਾਲ ਉਚੇਰੀ ਵਿੱਦਿਆ ਹਾਸਲ ਕਰੇਗੀ ਅਤੇ ਚੰਗਾ ਘਰ ਵੀ ਬਣਾਏਗੀ।
ਲਾਟਰੀ ਨਿੱਕਲਣ ਦਾ ਪਤਾ ਲੱਗਦੇ ਹੀ ਲਖਵਿੰਦਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਲੱਗੇ।