ਬਲਾਚੌਰ , 16 ਨਵੰਬਰ 2018: ਸ਼ਹੀਦ ਭਗਤ ਸਿੰਘ ਨਗਰ ਜ਼ਿਲ•੍ਹੇ ਦੀ ਬਲਾਚੌਰ ਤਹਿਸੀਲ ਅਧੀਨ ਪੈਂਦੇ ਪਿੰਡ ਗਹੂੰਣ ਦਾ ਸਰਕਾਰੀ ਹਾਈ ਸਕੂਲ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਦੇ ਕੇ ਇਲਾਕੇ ਦੇ ਲੋਕਾਂ 'ਚ ਸਰਕਾਰੀ ਸਕੂਲਾਂ ਪ੍ਰਤੀ ਹਾਂ-ਪੱਖੀ ਸੁਨੇਹਾ ਦੇਣ ਦੀ ਮਿਸਾਲ ਪੈਦਾ ਕਰ ਰਿਹਾ ਹੈ।
ਸਰਕਾਰੀ ਹਾਈ ਸਕੂਲ ਗਹੂੰਣ ਆਪਣੇ ਮਿਹਨਤੀ ਅਤੇ ਅਗਾਂਹ ਵਧੂ ਸੋਚ ਦੇ ਧਾਰਨੀ ਸਟਾਫ ਦੀ ਮਿਹਨਤ ਸਦਕਾ ਸਕੂਲ ਪ੍ਰਾਈਵੇਟ ਸਕੂਲਾਂ 'ਚ ਮਿਲਣ ਵਾਲੀਆਂ ਲਗਪਗ ਸਾਰੀਆਂ ਸਹੂਲਤਾਂ ਆਪਣੇ ਆਪ ਵਿੱਚ ਸਮੋਈ ਬੈਠਾ ਹੈ ਅਤੇ ਬਲਾਚੌਰ ਦੇ ਕੰਢੀ ਅਤੇ ਬੇਟ ਦੇ ਇਲਾਕੇ ਦੇ ਇੱਕ ਦਰਜਨ ਪਿੰਡਾਂ ਦੇ ਗਰੀਬ ਵਿਦਿਆਰਥੀਆਂ ਨੂੰ ਧੜੱਲੇ ਨਾਲ ਮੁਹੱਈਆ ਕਰਵਾ ਰਿਹਾ ਹੈ। ਸਕੂਲ ਦੀ ਬਹੁਤ ਹੀ ਖੂਬਸੂਰਤ ਇਮਾਰਤ ਦੇ ਨਾਲ ਨਾਲ ਸਕੂਲ ਦਾ ਹਰਿਆ –ਭਰਿਆ ਚੌਗਰਿਦਾ ਸਕੂਲ ਦੇ ਵਿਦਿਆਰਥੀਆਂ ਨੂੰ ਪੜ੍ਹ•ਾਈ ਲਈ ਆਦਰਸ਼ ਮਾਹੌਲ ਸਿਰਜਦਾ ਹੋਇਆ ਪਹਿਲੀ ਨਜ਼ਰੇ ਮਹਾਂ-ਕਵੀ ਗੁਰੂ ਰਾਬਿੰਦਰ ਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਦਾ ਭੁਲੇਖਾ ਪਾਉਂਦਾ ਪ੍ਰਤੀਤ ਹੁੰਦਾ ਹੈ।
ਸਕੂਲ ਮੁਖੀ ਹਰਵਿੰਦਰ ਪਾਲ ਸਿੰਘ ਦੀ ਸੁਚੱਜੀ ਅਗਵਾਈ 'ਚ ਸਮੂਹ ਸਕੂਲ ਸਟਾਫ਼ ਅਤੇ ਸਕੂਲ ਮੈਨੇਜਿੰਗ ਕਮੇਟੀ ਦੇ ਸੁਹਿਰਦ ਯਤਨਾਂ ਸਦਕਾ ਸਮਾਜ ਸੇਵੀਆਂ ਅਤੇ ਭਾਈਚਾਰੇ ਦੀ ਮਦਦ ਨਾਲ ਸਕੂਲ 'ਚ ਲਗਪਗ ਸਵਾ ਲੱਖ ਰੁਪਏ ਦੀ ਲਾਗਤ ਵਾਲਾ ਸਮਾਰਟ ਕਲਾਸ ਰੂਮ ਸਥਾਪਿਤ ਕੀਤਾ ਗਿਆ ਹੈ, ਜੋ ਕਿ ਆਧੁਨਿਕ ਤਕਨੀਕ ਤੇ ਵਿਗਿਆਨਕ ਵਿਧੀਆਂ ਨਾਲ ਵਿਦਿਆਰਥੀਆਂ ਨੂੰ ਸਿਖਿਆ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਸਾਲ 2012 'ਚ ਮਿਡਲ ਸਕੂਲ ਤੋਂ ਹਾਈ ਸਕੂਲ ਵਜੋਂ ਅਪਗ੍ਰੇਡ ਹੋਇਆ ਕੰਢੀ ਦੇ ਵਿਦਿਅਕ ਪੱਖੋਂ ਪਛੜੇ ਇਲਾਕੇ ਦਾ ਇਹ ਸਕੂਲ ਲਗਾਤਾਰ ਪੜ•ਾਈ, ਖੇਡਾਂ ਅਤੇ ਸਹਿ-ਵਿਦਿਅਕ ਗਤੀਵਿਧੀਆਂ 'ਚ ਵਧੀਆ ਅਤੇ ਵਡਮੁੱਲੇ ਨਤੀਜੇ ਦੇ ਰਿਹਾ ਹੈ। ਹੁਣ ਤੱਕ ਇਸ ਸਕੂਲ ਦੇ ਲਗਪਗ 15 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਲਈ ਚੁਣੇ ਜਾ ਚੁੱਕੇ ਹਨ, ਜਿਨ•ਾਂ ਵਿੱਚੋਂ ਕਈ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਉੱਚ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ। ਵਿਭਾਗ ਦੀ ਨਵੀਂ ਪਾਲਿਸੀ ਅਧੀਨ ਸਕੂਲ 'ਚ ਛੇਵੀਂ ਅਤੇ ਸੱਤਵੀਂ ਕਲਾਸ ਲਈ ਅੰਗਰੇਜ਼ੀ ਮਾਧਿਅਮ 'ਚ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਸਟਾਫ਼ ਵੱਲੋਂ ਪੜ੍ਹ•ਾਈ 'ਚ ਕਮਜ਼ੋਰ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਸਕੂਲ 'ਚੋਂ ਸੇਵਾ ਮੁਕਤ ਹੋ ਕੇ ਸਕੂਲ ਮੈਨੇਜਿੰਗ ਕਮੇਟੀ 'ਚ ਸਿਖਿਆ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੇ ਸ. ਗੁਰਦੇਵ ਸਿੰਘ ਰਾਏ ਜ਼ਿਲ੍ਹ•ਾ ਬਾਲ ਭਲਾਈ ਕਮੇਟੀ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀ ਵੀ ਸਕੂਲ ਦੀ ਬਿਹਤਰੀ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਗਹੂੰਣ, ਲੋਹਟ ਅਤੇ ਇਲਾਕੇ ਦੇ ਹੋਰ ਪਿੰਡਾਂ ਦੇ ਐਨ.ਆਰ.ਆਈ. ਪਰਿਵਾਰਾਂ ਵਲੋਂ ਸਕੂਲ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਪਿੰਡ ਗਹੂੰਣ ਦੇ ਸਮਾਜ ਸੇਵੀ ਸ. ਸਤਵਿੰਦਰ ਸਿੰਘ ਰਾਏ ਦੀ ਸਹਾਇਤਾ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਗਹੂੰਣ 'ਚ ਵੀ ਸਮਾਰਟ ਕਲਾਸ ਰੂਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਦੋਵੇਂ ਸਕੂਲ ਸਮਾਰਟ ਸਕੂਲ ਹੋ ਗਏ ਹਨ, ਜੋ ਕਿ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਉਨ੍ਹਾਂ ਨੇ ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਹਾਈ ਸਕੂਲ ਗਹੂੰਣ ਜੋ ਕਿ ਇਲਾਕੇ ਦੇ ਗਹੂੰਣ ਤੋਂ ਇਲਾਵਾ ਲੋਹਟ, ਸੁੱਧਾ ਮਾਜਰਾ, ਰੱਕੜਾਂ ਬੇਟ, ਨਿਊ ਕਲੋਨੀ ਰੱਕੜਾਂ ਬੇਟ, ਤੇਜ ਪੁਲਾਣਾ, ਮਾਣੇਵਾਲ, ਬੂਥਗੜ੍ਹ• ਅਤੇ ਲੋਹਗੜ੍ਹ• ਆਦਿ ਇੱਕ ਦਰਜਨ ਪਿੰਡਾਂ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ, ਨੂੰ ਸੀਨੀਅਰ ਸੈਕੰਡਰੀ ਸਕੂਲ ਵਜੋਂ ਅਪਗ੍ਰੇਡ ਕੀਤਾ ਜਾਵੇ, ਤਾਂ ਜੋ ਇਨ•ਾਂ ਪਿੰਡਾਂ ਦੇ ਗਰੀਬ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਉੱਚ ਸਿਖਿਆ ਗ੍ਰਹਿਣ ਕਰਨ ਦੂਰ-ਦੁਰਾਡੇ ਦੇ ਸਕੂਲਾਂ 'ਚ ਨਾ ਜਾਣਾ ਪਵੇ।