ਚੰਡੀਗੜ੍ਹ 16 ਨਵੰਬਰ 2018: ਕਨੇਡੀਅਨ ਸਰਕਾਰ ਵੱਲੋਂ ਦੂਸਰੇ ਦੇਸ਼ਾਂ ਤੋਂ ਨਵੇਂ ਪ੍ਰਵਾਸੀਆਂ ਨੂੰ ਖਿੱਚਣ ਦੇ ਮਨੋਰੱਥ ਦੇ ਨਾਲ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸੋਧ ਕਰਦਿਆਂ ਬਹੁਤ ਸਾਰੇ ਬਦਲਾਵ ਕੀਤੇ ਗਏ ਹਨ, ਜਿਸ ਤਹਿਤ ਸਾਲ ੨੦੧੯-੨੧ ਦੇ ਸਮੇਂ ਦੌਰਾਨ ਦੱਸ ਲੱਖ ਪ੍ਰਵਾਸੀਆਂ ਨੂੰ ਆਪਣੀ ਧਰਤੀ 'ਤੇ ਖਿੱਚਣ ਲਈ ਵਿਉਂਤ ਘੜੀ ਜਾ ਰਹੀ ਹੈ, ਜਿਹਨਾਂ'ਚੋਂ ੬੦% ਤੱਕ ਦੀ ਵੱਡੀ ਗਿਣਤੀ'ਚ ਸਕਿੱਲਡ ਕਾਮੇ 'ਤੇ ਉਹਨਾਂ ਦੇ ਪਰਿਵਾਰ ਹੋਣਗੇ, ਜਦਕਿ ਅਮਰੀਕੀ ਸਰਕਾਰ ਦੁਆਰਾ ਸਾਲ ੨੦੧੭ ਤੋਂ 'ਅਮਰੀਕਾ ਫਸਟ' ਯੋਜਨਾ ਦੇ ਤਹਿਤ ਭਾਰਤ ਸਮੇਤ ਬਾਕੀ ਦੇਸ਼ਾਂ ਤੋਂ ਆ ਰਹੇ ਪ੍ਰਵਾਸੀਆਂ ਦੇ ਵਿਰੁੱਧ ਸਖਤੀ ਦਿਖਾਉਂਦੇ ਹੋਏ ਇਮੀਗ੍ਰੇਸ਼ਨ ਨਿਯਮਾਂ ਵਿੱਚਲੀਆਂ ਪੇਚੀਦਕੀਆਂ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਲਗਾਤਾਰ ੬ ਸਾਲ ਸਰਵੋਤਮ ਇਮੀਗ੍ਰੇਸ਼ਨ ਵਕੀਲ ਹੋਣ ਦਾ ਖਿਤਾਬ ਹਾਸਿਲ ਕਰ ਚੁੱਕੀ ਅਮਰੀਕੀ ਬਾਰ ਐਸੋਸੀਏਸ਼ਨ ਦੀ ਮੈਂਬਰ 'ਤੇ ਇਮੀਗ੍ਰੇਸ਼ਨ ਐਂਡ ਨੈਸ਼ਨੈਟਿਲੀ ਕਮੀਸ਼ਨ ਦੀ ਕੋ-ਸੀਨੀਅਰ ਵਾਈਸ ਚੇਅਰਮੈਨ ਕੈਥਰੀਨ ਏ. ਸਾਸ ਦੁਆਰਾ ਕੀਤਾ ਗਿਆ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਇਮੀਗ੍ਰੇਸ਼ਨ ਟੂ ਕਨੇਡਾ: ਓਪੋਰਚੂਨੀਟੀਸ ਐਂਡ ਚੈਲੈਂਜੰਸ' (ਕਨੇਡਾ ਲਈ ਪ੍ਰਵਾਸ: ਮੌਕੇ 'ਤੇ ਚੁਣੌਤੀਆਂ) ਵਿਸ਼ੇ ਸਬੰਧਿਤ ਰੱਖੇ ਗਏ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।
ਵਿਦਿਆਰਥੀਆਂ ਨਾਲ ਗੱਲ-ਬਾਤ ਕਰਦਿਆਂ ਇਮੀਗ੍ਰੇਸ਼ਨ ਵਕੀਲ ਨੇ ਕਿਹਾ, ''ਕਨੇਡੀਅਨ ਇਮੀਗ੍ਰੇਸ਼ਨ ਵੱਲੋਂ ਵਿਦੇਸ਼ੀ ਸਕਿੱਲਡ ਕਾਮਿਆਂ ਨੂੰ ਕਨੇਡਾ ਦੀ ਹੱਦ ਵਿੱਚ ਦਾਖਿਲ ਹੋਣ ਲਈ ਜਰੂਰੀ ਵੀਜ਼ਾ-ਪ੍ਰਾਪਤੀ ਲਈ ਲੋੜੀਂਦੇ ਸਮੇਂ 'ਚ ਕਟੌਤੀ ਲਿਆਉਣ ਦੇ ਮਕਸਦ ਦੇ ਨਾਲ ਨਿਯਮਾਂ ਵਿੱਚ ਬਦਲਾਵ ਲਿਆਂਦੇ ਗਏ ਹਨ, ਜਿਸ ਬਦੌਲਤ ਇਹ ਪ੍ਰਕਿਰਿਆ ਕੇਵਲ ੪ ਮਹੀਨੇ ਦੀ ਰਹਿ ਗਈ ਹੈ ਜੋ ਕਿ ਅਮਰੀਕਾ ਦੇ ਐੱਚਬੀ-੧ ਵੀਜ਼ਾ ਦੀ ਤੁਲਨਾ ਵਿੱਚ ਬਹੁਤ ਘੱਟ ਹੈ, ਜਿਸਨੂੰ ਪੂਰਾ ਹੋਣ 'ਚ ਲਗਪਗ ੬ ਮਹੀਨੇ ਤੋਂ ੧ ਸਾਲ ਤੱਕ ਦਾ ਸਮਾਂ ਲੱਗਦਾ ਹੈ। ਇਮੀਗ੍ਰੇਸ਼ਨ, ਰੈਫਿਊਜੀ ਅਤੇ ਸਿਟੀਜਨ ਕਨੇਡਾ (ਆਈਆਰਸੀਸੀ) ਵਿਭਾਗ ਦੀ ਨਵੀ ਯੋਜਨਾ ਮੁਤਾਬਿਕ ਸਾਲ ੨੦੨੧ ਤੱਕ ਹਰ ਸਾਲ ਦੇਸ਼ ਵਿੱਚ ੩ ਲੱਖ ੫੦ ਹਜ਼ਾਰ ਸਲਾਨਾ ਦੀ ਦਰ ਨਾਲ ਨਵੇਂ ਪ੍ਰਵਾਸੀਆਂ ਦੇ ਆਵਾਸ ਨਾਲ ਇਤਿਹਾਸ ਦੇ ਸਭ ਤੋਂ ਉੱਚਲੇ ਪੱਧਰ ਤੱਕ ਲੈਕੇ ਜਾਣਾ ਹੈ, ਜਿਸ ਕਰਕੇ ਇੱਥੇ ਵੀਜ਼ਾ ਅਪਲਾਈ ਕਰਨ ਦਾ ਇਹ ਸਰਵੋਤਮ ਮੌਕਾ ਹੈ।”
ਭਾਰਤ 'ਤੇ ਖਾਸ ਕਰ ਪੰਜਾਬੀਆਂ ਦੇ ਕਨੇਡਾ ਜਾਣ ਸਬੰਧੀ ਰੁਝਾਨ ਦੇ ਬਾਰੇ ਦੱਸਦਿਆਂ ਕੈਥਰੀਨ ਨੇ ਦੱਸਿਆ ਕਿ ਉੱਤਰੀ ਅਮਰੀਕਾ ਦੇ ਇਸ ਖੂਬਸੂਰਤ ਦੇਸ਼ ਵਿੱਚ ਵਿਦੇਸ਼ੀਆਂ ਦੀ ਗਿਣਤੀ 'ਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਪਿੱਛਲੇ ੧੫ ਸਾਲਾਂ ਦੌਰਾਨ ੭੪% ਤੱਕ ਵਧੀ ਹੈ, ਜਿਸ ਕਰਕੇ ਭਾਰਤ ਕਨੇਡਾ ਲਈ ਪ੍ਰਵਾਸੀ ਉੱਪਲਬਧ ਕਰਵਾਉਣ ਵਾਲਾ ਮੁੱਖ ਦੇਸ਼ ਹੈ। ਕਨੇਡਾ ਪੁੱਜਣ ਵਾਲੇ ਭਾਰਤੀਆਂ ਦੀ ਪਹਿਲੀ ਪਸੰਦ ਓਨਟਾਰੀਓ ਸੂਬਾ ਹੈ, ਜਦਕਿ ਦੂਸਰੇ ਨੰਬਰ 'ਤੇ ਬ੍ਰਿਟਿਸ਼ ਕੋਲੰਬੀਆਂ ਦਾ ਨਾਮ ਆਉਂਦਾ ਹੈ।
ਕਨੇਡਾਈ ਇਮੀਗ੍ਰੇਸ਼ਨ ਵਕੀਲ ਵੱਲੋਂ ਭਾਰਤ ਦੇ ਇੰਜੀਨਿਅਰਾਂ 'ਤੇ ਮੈਨੇਜਮੈਂਟ ਦੇ ਹੋਣਹਾਰ ਵਿਦਿਆਰਥੀਆਂ ਦੀ ਆਪਣੇ ਦੇਸ਼ ਵਿੱਚ ਭਾਰੀ ਮੰਗ 'ਤੇ ਵੀ ਚਾਨਣ ਪਾਇਆ ਗਿਆ। ਨਾਲ ਹੀ ਦੇਸ਼ ਵਿੱਚਲੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਪ੍ਰਕਿਰਿਆ 'ਤੇ ਪੱਤਰ-ਵਿਹਾਰ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਜੇਕਰ ਇੱਕ ਵਿਦਿਆਰਥੀ ਪੜਨ ਦੇ ਮਕਸਦ ਦੇ ਨਾਲ ਕਨੇਡਾ ਜਾਂਦਾ ਹੈ ਤਾਂ ਉਸਨੂੰ ਬਜਾਏ ਕੰਮ ਕਰਕੇ ਪੈਸਾ ਕਮਾਉਣ ਦੇ ਆਪਣੀ ਪੜਾਈ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਉਨਾਂ੍ਹ ਵਿਦਿਆਰਥੀਆਂ ਨੂੰ ਪੜਾਈ ਦੌਰਾਨ ਕੰਮ ਕਰਨ ਦੀ ਥਾਂ ਛੁੱਟੀਆਂ ਵਿੱਚ ਕੰੰਮ ਕਰਕੇ ਆਪਣੀ ਅਜੀਵਿਕਾ ਕਮਾਉਣ ਦੀ ਸਲਾਹ ਦਿੰਦਿਆਂ ਪੜਾਈ ਨੂੰ ਹੀਂ ਮੁੱਖ ਟੀਚਾ ਰੱਖਣ ਨੂੰ ਕਿਹਾ।
''ਕਿਸੇ ਵੀ ਗੈਰ-ਮਿਆਰੀ ਕੰਸਲਟੈਂਟ ਦੀਆਂ ਗੱਲਾਂ 'ਚ ਆ ਕੇ ਵੀਜ਼ਾ ਲਗਵਾਉਣ ਦੀ ਥਾਂ ਉਹਨਾਂ ਨੂੰ ਕਿਸੇ ਨਾਮੀ ਸੰਸਥਾਂ ਦੇ ਰਾਹੀਂ ਹੀ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਜਿਵੇਂ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਸਦੇ ਕਨੇਡਾ ਦੇ ੧੦ ਤੋਂ ਵਧੇਰੇ ਉੱਚ ਵਿੱਦਿਅਕ ਅਦਾਰਿਆਂ ਦੇ ਨਾਲ ਇਕਰਾਰਨਾਮੇ ਸਥਾਪਿਤ ਹਨ।” ਇਮੀਗ੍ਰੇਸ਼ਨ ਵਕੀਲ ਕੈਥਰੀਨ ਏ. ਸਾਸ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਕਿਹਾ।
ਫੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਨੇਡਾਈ ਇਮੀਗ੍ਰੇਸ਼ਨ ਵਕੀਲ ਕੈਥਰੀਨ ਏ. ਸਾਸ।