'ਜਦੋਂ ਰੱਬ ਦਿੰਦਾ' - ਅਲਮਾਰੀਆਂ ਨੂੰ ਪੱਚ ਲਾਉਣ ਵਾਲਾ ਬਣਿਆ ਕਰੋੜਪਤੀ
ਗੁਰਦਾਸਪੁਰ, 17 ਨਵੰਬਰ 2018 - ਪੰਜਾਬ ਸਰਕਾਰ ਵੱਲੋਂ ਕੱਢਿਆ ਜਾਂਦਾ ਸਲਾਨਾ ਦੀਵਾਲੀ ਬੰਪਰ ਇਸ ਵਾਰ ਗਰੀਬਾਂ ਤੇ ਲੋੜਵੰਦਾਂ ਦੀ ਝੋਲੀ ਪੈ ਰਿਹੈ। ਬੀਤੇ ਦਿਨੀਂ ਬਠਿੰਡਾ ਦੀ ਇੱਕ ਗਰੀਬ ਦਲਿਤ ਪਰਿਵਾਰ ਦੀ ਧੀ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਸੀ, ਤੇ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਅਲਮਾਰੀਆਂ ਠੀਕ ਕਰਨ ਵਾਲੇ ਦਿਹਾੜੀਦਾਰ ਮਿਸਤਰੀ ਨੂੰ ਡੇਢ ਕਰੋੜ ਦੀ ਲਾਟਰੀ ਲੱਗ ਗਈ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਚੂਹੜਚੱਕ ਦਾ ਰਹਿਣ ਵਾਲਾ 52 ਸਾਲਾ ਮੋਹਨ ਲਾਲ ਦੋ ਕਮਰਿਆਂ ਦੇ ਘਰ 'ਚ ਆਪਣੀਆਂ ਦੋ ਧੀਆਂ 12 ਸਾਲ ਤੇ 7 ਸਾਲ ਨਾਲ ਰਹਿੰਦਾ ਹੈ ਅਤੇ ਪੁਰਾਣੀਆਂ ਅਲਮਾਰੀਆਂ ਦੀ ਮੁਰੰਮਤ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਮੋਹਨ ਸਿੰਘ ਕਈ ਸਾਲਾਂ ਤੋਂ ਇਹ ਲਾਟਰੀ ਪਾਉਂਦਾ ਆ ਰਿਹਾ ਸੀ ਪਰ ਕਦੇ ਉਸਨੂੰ ਇੰਨੀ ਵੱਡੀ ਲਾਟਰੀ ਨਿਕਲ ਜਾਏਗੀ ਉਸਨੇ ਕਦੇ ਸੋਚਿਆ ਤੱਕ ਨਹੀਂ ਸੀ। ਮੋਹਨ ਲਾਲ ਨੂੰ ਉਸਦੇ ਆਸ ਗਵਾਂਢ 'ਚੋਂ ਲਾਟਰੀ ਲੱਗਣ ਤੋਂ ਬਾਅਦ ਖ਼ੂਬ ਵਧਾਈਆਂ ਮਿਲ ਰਹੀਆਂ ਹਨ।