ਰਾਸ਼ਟਰਪਤੀ ਕੋਵਿੰਦ 1 ਦਸੰਬਰ ਨੂੰ ਸੀਆਈਆਈ ਐਗਰੋ ਟੈਕ 2018 ਦਾ ਉਦਘਾਟਨ ਕਰਨਗੇ
ਚੰਡੀਗੜ, 17 ਦਸੰਬਰ, 2018: ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 1 ਦਸੰਬਰ ਨੂੰ ਪਰੇਡ ਗਰਾਊਂਡ, ਚੰਡੀਗੜ• ਵਿੱਚ ਮੈਗਾ ਇੰਟਰਨੈਸ਼ਨਲ ਐਗਰੀਕਲਚਰ ਫੇਅਰ (ਅੰਤਰਰਾਸ਼ਟਰੀ ਖੇਤੀ ਮੇਲਾ) ਦਾ ਉਦਘਾਟਨ ਕਰਨਗੇ। ਸੀਆਈਆਈ ਐਗਰੋ ਟੈਕ 2018, ਭਾਰਤ ਦਾ ਪ੍ਰੀਮੀਅਰ ਹਰ ਦੋ ਸਾਲਾਂ ਬਾਅਦ ਖੇਤੀ ਟੈਕਨੋਲੋਜੀ ਅਤੇ ਵਪਾਰ ਮੇਲਾ ਹੈ ਜਿਸ ਨੂੰ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੁਆਰਾ 1 ਦਸੰਬਰ ਤੋਂ 4 ਦਸੰਬਰ ਤੱਕ ਚੰਡੀਗੜ ਦੇ ਸੈਕਟਰ 17 ਵਿੱਚ ਪਰੇਡ ਗਰਾਊਂਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਰ ਦਾ ਆਯੋਜਨ ਫੇਅਰ ਦਾ 13ਵਾਂ ਸੰਸਕਰਣ ਹੈ ਅਤੇ ਇਸ ਸਾਲ ਦੇ ਲਈ ਥੀਮ ''ਖੇਤੀ ਵਿੱਚ ਟੈਕਨੋਲੋਜੀ: ਕਿਸਾਨਾਂ ਦੀ ਵਧਦੀ ਇੰਨਕਮ'' ਹੈ।
ਰਾਧਾ ਮੋਹਨ ਸਿੰਘ, ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ, ਭਾਰਤ ਸਰਕਾਰ ਵੀ ਉਦਘਾਟਨ ਸ਼ੈਸ਼ਨ ਵਿੱਚ ਹਿੱਸਾ ਲੈਣਗੇ। ਇਸ ਦੌਰਾਨ, ਸ੍ਰੀ ਵੀ.ਪੀ. ਸਿੰਘ ਬਦਨੌਰ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂਟੀ, ਚੰਡੀਗੜ•, 4 ਦਸੰਬਰ ਨੂੰ ਸਮਾਪਤੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ।
ਅੱਜ ਇਥੇ ਜਾਰੀ ਇੱਕ ਬਿਆਨ ਵਿੱਚ, ਸੀਆਈਆਈ ਐਗਰੋ ਟੈਕ 2018 ਦੇ ਚੇਅਰਮੈਨ ਸ੍ਰੀ ਅਜੇ ਐਸ. ਸ੍ਰੀਰਾਮ, ਅਤੇ ਚੇਅਰਮੈਨ ਅਤੇ ਸੀਨੀਅਰ ਪ੍ਰਬੰਧ ਡਾਇਰੈਕਟਰ, ਡੀਸੀਐਮ ਸ੍ਰੀਰਾਮ ਲਿਮੀਟਡ ਨੇ ਕਿਹਾ ਕਿ ''ਇਸ ਵਾਰ ਫੇਅਰ ਵਿੱਚ ਪਾਰਟਨਰ ਕੰਟਰੀ ਗ੍ਰੇਟ ਬ੍ਰਿਟੇਨ ਹੈ ਜਦਕਿ ਫੋਕਸ ਕੰਟਰੀਜ ਵਿੱਚ ਕਨੇਡਾ ਅਤੇ ਚੀਨ ਹਨ। ਇਸ ਵਾਰ ਦੋ ਸਪੈਸ਼ਲ ਪੈਵੇਲੀਅਨ ਵੀ ਸ਼ਾਮਿਲ ਕੀਤੇ ਗਏ ਹਨ ਜਿਨ•ਾਂ ਵਿੱਚ ਸਟੇਟਸ ਆਫ ਇੰਡੀਆ ਪੈਵੇਲੀਅਨ ਅਤੇ ਕਨੇਡਾ, ਚੀਨ ਅਤੇ ਯੂਕੇ ਦੇ ਕੰਟਰੀ ਪੈਵੇਲੀਅਨ ਸ਼ਾਮਿਲ ਹਨ। ਇਸਤੋਂ ਇਲਾਵਾ ਜਰਮਨੀ, ਇਟਲੀ, ਸਪੇਨ, ਨੀਦਰਲੈਂਡ ਅਤੇ ਯੂਐਸਏ ਵੀ ਐਗਰੀਕਲਚਰ ਫੇਅਰ ਵਿੱਚ ਹਿੱਸਾ ਲੈ ਰਹੇ ਹਨ।
ਸੀਆਈਆਈ ਐਗਰੋ ਟੈਕ 2018 ਪ੍ਰਦਰਸ਼ਨੀ ਖੇਤਰ 110 ਪ੍ਰਦਰਸ਼ਕਾਂ ਦੇ ਨਾਲ 16,000 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਵੇਗਾ, ਜਿਸ ਵਿੱਚ 103 ਘਰੇਲੂ ਅਤੇ 7 ਅੰਤਰਰਾਸ਼ਟਰੀ ਪ੍ਰਦਰਸ਼ਕ ਸ਼ਾਮਿਲ ਹੋਣਗੇ। ਮੇਜਬਾਨ ਰਾਜ ਪੰਜਾਬ ਅਤੇ ਹਰਿਆਣਾ ਹਨ, ਜਦਕਿ ਸਹਿਯੋਗ ਮੰਤਰਾਲਾ, ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ, ਭਾਰਤ ਸਰਕਾਰ ਅਤੇ ਖੇਤੀ ਅਤੇ ਸੰਸਾਧਿਤ ਖਾਦ ਉਤਾਪਦ ਨਿਰਯਾਤ ਵਿਕਾਸ ਅਥਾਰਟੀ (ਏਪੀਈਡੀਏ), ਵਣਜ ਮੰਤਰਾਲਾ ਅਤੇ ਉਦਯੋਗ, ਭਾਰਤ ਸਰਕਾਰ ਹਨ।
ਚਾਰ ਰੋਜਾ ਮੇਲੇ ਵਿੱਚ ਖੇਤੀ ਇੰਨਪੁਟ ਅਤੇ ਨਵੀਨਤਾਕਾਰੀ ਖੇਤੀ ਤਕਨੀਕਾਂ ਉਤੇ ਗੁੱਡ ਅਰਥ ਐਕਸਪੋ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ 10 ਸਮਵਰਤੀ ਪ੍ਰੋਗਰਾਮ ਵੀ ਹੋਣਗੇ, ਜਿਨ•ਾਂ ਵਿੱਖ ਭੋਜਨ ਅਤੇ ਕੀਮਤੀ ਭੋਜਨ ਦੀਆਂ ਚੀਜਾਂ ਉਤੇ ਭੋਜਨ ਪ੍ਰਦਰਸ਼ਨੀ-ਪ੍ਰਦਰਸ਼ਨੀ, ਭੋਜਨ ਮੁੱਲ ਅਤੇ ਸ਼ੀਤ ਸਰੰਖਲਾ ਵਿੱਚ ਸੁਧਾਰ ਉਤੇ ਭੋਜਨ ਤਕਨੀਕ-ਐਕਸਪੋ, ਖੇਤੀ ਸੇਵਾਵਾਂ-ਐਕਸਪੋ ਆਨ ਪਸ਼ੂਧੰਨ ਪ੍ਰਬੰਧਨ ਉਤੇ ਖੇਤੀ ਧੰਦਾ, ਡੇਅਰੀ ਅਤੇ ਪਸ਼ੂਧੰਲ-ਐਕਸਪੋ ਵਿੱਚ ਖੇਤੀ ਅਤੇ ਟੈਕਨੋਲੋਜੀ ਨੂੰ ਸਮਰੱਥ ਕਰਨਾ, ਖੇਤੀ ਅਤੇ ਖੇਤੀ ਉਤੇ ਲਾਗੂ ਕਰਨ ਉਤੇ ਐਕਸਪੋ, ਖੇਤੀ ਮਸ਼ੀਨਰੀ ਅਤੇ ਉਪਕਰਣ, ਖੇਤੀ ਅਤੇ ਜਲ ਪ੍ਰਬੰਧਨ ਅਤੇ ਖੇਤ ਟੈਕ ਐਕਸਪੋ, ਖੇਤੀ ਅਤੇ ਪਾਣੀ ਵਿੱਚ ਟਿਕਾਊ ਪ੍ਰਬੰਧਨ ਉਤੇ ਐਕਸਪੋ ਆਦਿ ਸ਼ਾਮਿਲ ਹਨ।
ਮੇਲੇ ਦਾ ਇੱਕ ਮੁੱਖ ਆਕਰਸ਼ਣ ਪ੍ਰਦਰਸ਼ਕਾਂ ਦੇ ਨਾਲ ਉਤਰੀ ਰਾਜਾਂ ਦੇ ਕਿਸਾਨਾ ਨਾਲ ਗੱਲਬਾਤ ਅਤੇ ਚੁਣੋਤੀਆਂ ਦਾ ਸਾਹਮਣਾ ਕਰ ਰਹੇ ਕਿਸਾਨਾ ਦੀ ਇੰਨਕਮ ਉਤੇ ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ ਵਧੀਆ ਖੇਤੀ ਪ੍ਰਕਿਰਿਆਵਾਂ ਨੂੰ ਸਿੱਖਣ ਦਾ ਸ਼ੈਸ਼ਨ ਅਤੇ ਇੱਕ ਰਾਊਂਡ ਟੇਬਲ ਚਰਚਾ ਵੀ ਆਯੋਜਿਤ ਹੋਵੇਗੀ। ਇਸ ਵਿਚਕਾਰ, ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਖੇਤੀ ਵਿਭਿੰਨਤਾ, ਪ੍ਰਸੰਸਕਰਣ ਦੇ ਲਈ ਫਸ਼ਲ ਉਤੇ ਸੰਮੇਲਨ-ਗਲੋਬਲ ਸਪਲਾਈ ਸਰੰਖਲਾ ਦੇ ਨਾਲ ਏਕੀਕਰਣ, ਇਨੋਵੇਟਰ ਪਿਚ, ਐਗਰੀਕਲਚਰ 2.0 ਵਿੱਚ ਡਿਜ਼ੀਟਲ ਮਾਰਗਾਂ ਉਤੇ ਗਲੋਬਲ ਵਾਰਤਾ, ਸਟਬਲ ਜਲਣ ਉਤੇ ਸੰਮੇਲਨ, ਵਸਤੂਆਂ ਦੇ ਸ਼ੈਲਫ ਜੀਵਨ ਨੂੰ ਵਧਾਉਣ ਅਤੇ ਉਦਮੀਆਂ ਉਤੇ ਵਰਕਸ਼ਪਾ ਵਧਾਉਣ ਉਤੇ ਕਾਨਫਰੰਸਾਂ ਆਯੋਜਿਤ ਹੋਣਗੀਆਂ।
ਕਿਸਾਨ ਗੋਸ਼ਠੀਆਂ ਵੀ ਮੇਲੇ ਦਾ ਇੱਕ ਮਹੱਤਵਪੂਰਨ ਹਿੱਸਾ ਹੋਣਗੀਆਂ, ਵਿਸ਼ੇਸ ਰੂਪ ਨਾਲ ਕਿਸਾਨਾਂ ਨੂੰ ਵੱਖ-ਵੱਖ ਖੇਤੀ-ਸਬੰਧਿਤ ਵਿਸ਼ਿਆਂ ਉਤੇ ਸਿਖਿਅਤ ਕਰਨ ਅਤੇ ਉਨ•ਾਂ ਨੂੰ ਪੇਸ਼ਾਵਰ ਮੌਕਿਆਂ ਦੇ ਨਾਲ ਉਪਲੱਬਧ ਕਰਵਾਉਣ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ। ਵਿਗਿਆਨਕ ਪ੍ਰਬੰਧਨ (ਸਵੱਛ ਦੁੱਧ ਉਤਪਾਦ2 ਅਤੇ ਦੁੱਧ ਦੀ ਮਾਰਕੀਟਿੰਗ) ਦੇ ਮਾਧਿਅਮ ਨਾਲ ਵਣਜਿਕ ਡੇਅਰੀ ਫਾਰਮਿੰਗ ਵਰਗੇ ਵਿਸ਼ਿਆਂ, ਔਸਧੀ ਅਤੇ ਸੁਗੰਧਿਤ ਪੌਦਿਆਂ (ਐਮਏਪੀ) ਦੀ ਖੇਤੀ, ਸਟਰਾਅ ਪ੍ਰਬੰਧਨ ਉਤੇ ਸ਼ੈਸ਼ਨ, ਸੁਰੱਖਿਅਤ ਅਤੇ ਸਥਿਰ ਭਵਿੱਖ ਦੇ ਲਈ ਜੈਵਿਕ ਖੇਤੀ, ਕਿਸਾਨ ਨਿਰਮਾਤਾ ਸੰਗਠਨਾਂ ਦੇ ਮਾਧਿਅਮ ਨਾਲ ਖੇਤੀ ਲਾਭਦਾਇਕ ਬਨਾਉਣਾ (ਐਫਪੀਓ) ਅਤੇ ਸੈਲਫ ਹੈਲਪ ਗਰੁੱਪ ਦੇ ਐਸਐਚਜੀ, ਮੱਛੀ ਪਾਲਣ ਵਿੱਚ ਮੌਕੇ, ਖੇਤੀ ਵਿੱਚ ਸੌਰ ਊਰਜਾ ਦਾ ਇਸਤੇਮਾਲ ਅਤੇ ਸਵਦੇਸ਼ੀ ਨਸਲਾਂ ਦੇ ਮਾਧਿਅਮ ਨਾਲ ਸਮਾਲ ਡੇਅਰੀ ਫਾਰਮਿੰਗ ਨੂੰ ਸਥਿਰ ਵਿਕਾਸ ਕਰਨ ਦੇ ਨਾਲ ਪ੍ਰਤੀਸਪਰਧੀ ਬਨਾਉਣ ਆਦਿ ਉਤੇ ਕਿਸਾਨ ਗੋਸ਼ਠੀਆਂ ਵਿੱਚ ਵਿਸਤਾਰ ਚਰਚਾ ਕੀਤੀ ਜਾਵੇਗੀ।
ਮੇਲੇ ਵਿੱਚ ਪ੍ਰਦਰਸ਼ਿਤ ਹੋਣ ਵਾਲੇ ਕੁੱਝ ਉਤਪਾਦਾਂ ਵਿੱਚ ਬਾਯੋਟੈਕਨੋਲੋਜੀ ਟੂਲਸ, ਖੇਤੀ ਰਸਾਇਣ, ਟਿਸ਼ੂਜ ਕਲਚਰ ਉਤਪਾਦ, ਬੀਜ, ਖਾਦ, ਕੀਟਨਾਸ਼ਕ ਅਤੇ ਖੇਤੀ ਪੋਸ਼ਕ ਤੱਤ ਹੋਣਗੇ। ਬਾਯੋ-ਪ੍ਰੋਸੈਸਿੰਗ ਦੇ ਉਪਕਰਣ, ਖਾਦ, ਖੇਤੀ ਜਲ ਪ੍ਰਬੰਧਨ ਪ੍ਰਣਾਲੀ, ਸਿੰਚਾਈ ਸੁਵਿਧਾਵਾਂ, ਅਨਾਜ ਅਤੇ ਫ਼ਸਲਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਆਯੋਜਨ ਦੇ ਦੌਰਾਨ ਸਟੋਰੇਜ ਸੁਵਿਧਾਵਾਂ, ਡ੍ਰਾਈ ਲੈਂਡ ਅਤੇ ਖੇਤੀ ਤਕਨੀਕ, ਪੌਲੀ ਹਾਊਸ ਅਤੇ ਖੇਤੀ ਵਿੱਤ ਸੇਵਾਵਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।