← ਪਿਛੇ ਪਰਤੋ
ਅਮਰੀਕੀ ਨਬਾਲਗ ਨੇ ਭਾਰਤੀ ਬਜ਼ੁਰਗ ਦਾ ਗੋਲੀ ਮਾਰ ਕੀਤਾ ਕਤਲ
ਨਿਊਜਰਸੀ, 18 ਨਵੰਬਰ 2018 - ਨਿਊਜਰਸੀ ਦੀ ਵੈਂਟਰ ਸਿਟੀ 'ਚ ਇੱਕ 16 ਸਾਲਾ ਨਬਾਲਗ ਗੋਰੇ ਨੇ ਭਾਰਤੀ ਮੂਲ ਦੇ ਤੇਲੰਗਨਾ ਨਿਵਾਸੀ ੬੧ ਸਾਲਾ ਬਜ਼ੁਰਗ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਸੁਨਿਲ ਨਾਮੀ ਭਾਰਤੀ ਸਥਾਨਕ ਸਮੇਂ ਅਨੁਸਾਰ 15 ਨਵੰਬਰ ਦੀ ਰਾਤ ਆਪਣੀ ਨਾਈਟ ਸ਼ਿਫਟ ਵਿਚ ਕੰਮ ਕਰ ਰਿਹਾ ਸੀ ਜਦੋਂ ਉਸਦੇ ਅਮਰੀਕੀ ਨਬਾਲਗ ਨੇ ਗੋਲੀ ਮਾਰੀ ਤੇ ਆਪਣੀ ਕਾਰ 'ਚ ਫਰਾਰ ਹੋ ਗਿਆ। ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਨਬਾਲਗ ਨੂੰ ਟ੍ਰੇਸ ਕਰ ਕੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਸੁਨਿਲ 1987 'ਚ ਅਮਰੀਕਾ ਆਇਆ ਸੀ ਤੇ ਇਸ ਕ੍ਰਿਸਮਸ ਮੌਕੇ ਆਪਣੀ ਮਾਂ ਦੇ 95ਵੇਂ ਜਨਮਦਿਨ 'ਤੇ ਭਾਰਤ ਜਾਣਾ ਸੀ। ਸੁਨੀਲ ਅਟਲਾਂਟਾ ਸਿਟੀ 'ਚ ਆਪਣੇ ਪਿਆਨੋ ਬਜਾਉਣ ਕਾਰਨ ਕਾਫੀ ਚਰਚਾ 'ਚ ਸੀ।
Total Responses : 189