ਮੋਗਾ ਦੇ ਨਾਮੀ ਸਕੂਲ ਦੇ ਸਲਾਨਾ ਸਮਾਗਮ 'ਚ ਸੁੱਖੀ ਬਾਠ ਦਾ ਹੋਇਆ ਸਨਮਾਨ
ਜਗਜੀਤ ਸਿੰਘ ਪੰਜੋਲੀ
ਮੋਗਾ, 15 ਨਵੰਬਰ -ਪਿੰਡ ਮੱਦੋਕੇ ਜਿਲਾ ਮੋਗਾ ਦੇ Stamford little star school ਦੇ ਸਲਾਨਾ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਮੁੱਖ ਮਹਿਮਾਨ ਵਜੋ ਪਹੁੰਚੇ। ਜੀ.ਐੱਸ. ਗਿੱਲ ਜੀ ਦੇ ਪਰਿਵਾਰ ਵੱਲੋਂ ਚਲਾਈ ਜਾ ਰਹੀ ਇਸ ਸੰਸਥਾ ਗੁਰਗਿਆਨ ਵੱਲੋਂ ਪਿਛਲੇ ਦਿਨੀਂ ਆਪਣੇ ਹੀ ਖੇਤਾਂ ਵਿੱਚ, ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਵਿੱਦਿਆ ਦੇ ਦਾਨ ਲਈ ਯਤਨਸ਼ੀਲ ਇਹ ਸੰਸਥਾ ਵੱਲੋਂ ਆਪਣਾ ਸਾਲਾਨਾ ਸਮਾਗਮ ਕਰਵਾੲਿਆ ਗਿਆ ।
2012 ਵਿੱਚ ਖੋਲ੍ਹੀ ਗਈ ਇਸ ਸੰਸਥਾ ਵਿੱਚ ਕੋਈ 92 ਬੱਚੇ ਪੜ ਰਹੇ ਹਨ। ਇਹ G S Gill ਦੇ ਪਰਿਵਾਰ ਵੱਲੋਂ ਗੁਰਗਿਆਨ ਸੰਸਥਾ ਦੇ ਨਾਮ ਨਾਲ ਚਲਾਇਆ ਜਾਂਦਾ ਹੈ ਜਿੱਥੇ ਵਧੀਆਂ ਸਟਾਫ਼ , ਵਧੀਆਂ ਮਾਹੌਲ, ਸਾਫ ਤੇ ਖੁਲ੍ਹਾ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ।ਇਸ ਮੌਕੇ ਜਿੱਥੇ ਸੁੱਖੀ ਬਾਠ ਨੇ ਸਮਾਜ ਵਿਚੋਂ ਇਨਸਾਨੀਅਤ ਪ੍ਰਤੀ ਘੱਟ ਰਹੀਆਂ ਕਦਰਾਂ ਕੀਮਤਾਂ ਤੇ ਚਿੰਤਾ ਪ੍ਰਗਟ ਕੀਤੀ ਉੱਥੇ ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਸਮਾਜ ਦੀ ਸਿਰਜਣਾ ਲਈ ਇਨਸਾਨੀਅਤ ਦੇ ਭਲ਼ੇ ਲਈ ਯਤਨਸ਼ੀਲ ਰਹਿਣਾ ਬੜਾ ਲਾਜ਼ਮੀ ਹੈ।
ਇਸ ਮੌਕੇ ਸ੍ਰੀ ਸੁੱਖੀ ਬਾਠ ਨੇ ਸੁੱਖੀ ਬਾਠ ਫਉਡੇਸਨ ਵੱਲੋਂ ਸੰਸਥਾ ਗੁਰ ਗਿਆਨ ਦੀ ਹਰ ਸੰਭਵ ਮੰਦਦ ਕਰਨ ਦਾ ਫਰੋਸਾ ਦਿਤਾ।ਇਸ ਮੌਕੇ ਗੁਰਗਿਆਨ ਸੰਸਥਾ ਵੱਲੋਂ ਸ੍ਰੀ ਸੁੱਖੀ ਬਾਠ ਜੀ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।