← ਪਿਛੇ ਪਰਤੋ
ਸੀਕਰ, 18 ਨਵੰਬਰ 2018 : ਰਾਜਸਥਾਨ ਅੰਦਰ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਇਸ ਵਾਰ ਕਿਸੇ ਵੀ ਰਾਜਨੀਤਕ ਪਾਰਟੀ ਦੀ ਲਹਿਰ ਬਣਦੀ ਨਜ਼ਰ ਨਹੀਂ ਆ ਰਹੀ ਅਤੇ ਸੂਬੇ ਅੰਦਰ ਲਟਕਵੀਂ ਵਿਧਾਨ ਸਭਾ ਰਹਿਣ ਦੇ ਆਸਾਰ ਲਗਾਤਾਰ ਵਧਦੇ ਜਾ ਰਹੇ ਹਨ ਇੱਕ ਪਾਸੇ ਜਿੱਥੇ ਲੰਬੇ ਸਮੇਂ ਤੋਂ ਸੱਤਾ ਵਿੱਚ ਰਹਿਣ ਕਾਰਨ ਭਾਜਪਾ ਬੈਕਫੁੱਟ ਤੇ ਚਲੀ ਗਈ ਹੈ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਅੰਦਰ ਹੋਏ ਵੱਡੇ ਕਿਸਾਨ ਅੰਦੋਲਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੂੰ ਸੂਬੇ ਅੰਦਰ ਦੁਬਾਰਾ ਤੋਂ ਜ਼ਿੰਦਾ ਕਰ ਦਿੱਤਾ ਹੈ ਅਤੇ ਪਾਰਟੀ ਨੇ ਪਹਿਲੀ ਵਾਰ ਸੂਬੇ ਅੰਦਰ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤਾ ਹੈ ਅਤੇ ਪਾਰਟੀ ਦਰਜਨਾਂ ਸੀਟਾਂ ਜਿੱਤ ਦਾ ਦਾਅਵਾ ਵੀ ਕਰ ਰਹੀ ਹੈ ਦੂਜੇ ਪਾਸੇ ਕਾਂਗਰਸ ਆਪਣੇ ਆਪ ਨੂੰ ਇੱਕੋ ਵੱਡੀ ਪਾਰਟੀ ਸਮਝਦੇ ਹੋਏ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ ਪ੍ਰੰਤੂ ਪੰਜਾਬ ਅੰਦਰ ਚੱਲ ਰਿਹਾ ਅਧਿਆਪਕਾਂ ਦਾ ਸੰਘਰਸ਼ ਰਾਜਸਥਾਨ ਵਿੱਚ ਕਾਂਗਰਸ ਲਈ ਅੜਿੱਕਾ ਡਾਹ ਸਕਦਾ ਹੈ ਕਿਉਂਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪੰਜਾਬ ਦੇ ਅਧਿਆਪਕਾਂ ਦੇ ਮੁੱਦੇ ਨੂੰ ਰਾਜਸਥਾਨ ਚੋਣਾਂ ਅੰਦਰ ਵੀ ਪ੍ਰਚਾਰਨ ਜਾ ਰਹੀ ਹੈ! ਰਾਜਸਥਾਨ ਤੋਂ ਪਾਰਟੀ ਨੇਤਾ ਕਾਮਰੇਡ ਮਾਧਵ ਨੇ ਰੈਡੀਕਲ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਕਾਂਗਰਸ ਅਤੇ ਭਾਜਪਾ ਦੋਵਾਂ ਦੀਆਂ ਆਰਥਿਕ ਨੀਤੀਆਂ ਇਕੋ ਜਿਹੀਆਂ ਹਨ ਅਤੇ ਦੋਵੇਂ ਹੀ ਪਾਰਟੀਆਂ ਚ ਸਰਕਾਰੀ ਖੇਤਰ ਨੂੰ ਖ਼ਤਮ ਕਰਨ ਉੱਪਰ ਤੁਲੀਆਂ ਹੋਈਆਂ ਹਨ ਉਨ੍ਹਾਂ ਕਿਹਾ ਹੈ ਕਿ ਪ੍ਰਾਈਵੇਟ ਕਰਨ ਦੇ ਵਧਣ ਨਾਲ ਜਿਥੇ ਰੁਜ਼ਗਾਰ ਵਿਚ ਭਾਰੀ ਕਮੀ ਆਈ ਹੈ ਉਥੇ ਲੋਕਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲ਼ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਵੀ ਸ਼ੱਕ ਨਹੀਂ ਹੈ ਕਿ ਜੇਕਰ ਰਾਜਸਥਾਨ ਅੰਦਰ ਵੀ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਾਲੀ ਨੀਤੀ ਰਾਜਸਥਾਨ ਵਿੱਚ ਵੀ ਕਾਂਗਰਸ ਲਾਗੂ ਕਰੇਗੀ ਅਤੇ ਸਰਕਾਰੀ ਸਿੱਖਿਆ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾਣਗੀਆਂ ਇਸ ਲਈ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਸੋਚਦੀ ਹੈ ਕਿ ਸਭ ਲਈ ਮੁਫ਼ਤ ਅਤੇ ਜ਼ਰੂਰੀ ਵਿੱਦਿਆ ਦਾ ਪ੍ਰਬੰਧ ਕਰਨ ਲਈ ਜ਼ਰੂਰੀ ਹੈ ਕਿ ਸਿੱਖਿਆ ਨੂੰ ਸਰਕਾਰੀ ਹੱਥਾਂ ਵਿੱਚ ਹੀ ਰੱਖਿਆ ਜਾਵੇ ਅਤੇ ਇਸ ਦਾ ਪ੍ਰਾਈਵੇਟ ਕਰਨ ਤੁਰੰਤ ਬੰਦ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਨੂੰ ਪੰਜਾਬ ਵਰਗੇ ਹਲਾਤਾਂ ਤੋਂ ਬਚਾਉਣ ਲਈ ਉਨਾਂ ਦੀ ਪਾਰਟੀ ਵੱਲ਼ੋਂ ਪੰਜਾਬ ਦੇ ਅਧਿਆਪਕਾਂ ਦਾ ਮੁੱਦਾ ਵੀ ਰਾਜਸਥਾਨ ਚੋਣਾਂ ਦੌਰਾਨ ਚੁੱਕਿਆ ਜਾਵੇਗਾ ਤਾਂ ਕਿ ਰਾਜਸਥਾਨ ਦੇ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਕਾਂਗਰਸ ਵੀ ਭਾਜਪਾ ਵਾਂਗ ਲੋਕ ਵਿਰੋਧੀ ਪਾਰਟੀ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਦਾ ਚਿਹਰਾ ਹੋਰ ਵੀ ਖ਼ੂੰਖ਼ਾਰ ਹੋਵੇਗਾ, ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਅਤੇ ਕੋਨਾਂ ਦੇ ਹੱਕੀ ਸੰਘਰਸ਼ ਨੂੰ ਜਾਇਜ਼ ਠਹਿਰਾਉਂਦੀ ਹੈ
Total Responses : 260