ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕੀਤਾ ਉਦਘਾਟਨ
ਤਿੰਨ ਰੋਜ਼ਾ ਆਰੋਗਿਆ ਕੈਂਪ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਸ਼ਰੂ
ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕੀਤਾ ਉਦਘਾਟਨ
ਪਹਿਲੇ ਦਿਨ 1000 ਮਰੀਜ਼ਾਂ ਦਾ ਕੀਤਾ ਗਿਆ ਨਿਰੀਖਣ
ਬਠਿੰਡਾ, 17 ਨਵੰਬਰ (Amrit Pal Brar) ਆਯੂਸ਼ ਵਿਭਾਗ, ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਆਰੋਗਿਆ ਮੇਲਾ ਅੱਜ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਸ਼ੁਰੂ ਹੋਇਆ। ਇਸ ਮੌਕੇ ਰਸ਼ਮੀ ਉਦਘਾਟਨ ਕਰਦਿਆਂ ਵਧੀਕ ਮੁੱਖ ਸਕੱਤਰ, ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਸ਼੍ਰੀ ਸਤੀਸ਼ ਚੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਮੇਲਾ ਆਯੂਰਵੈਦਿਕ ਇਲਾਜ ਪ੍ਰਣਾਲੀ ਨੂੰ ਪ੍ਰਚਲਤ ਕਰਨ ਲਈ ਕਰਵਾਇਆ ਜਾ ਰਿਹਾ ਹੈ।
ਇਸ ਮੇਲੇ 'ਚ 65 ਕੰਪਨੀਆਂ ਨੇ ਵੱਖ ਵੱਖ ਦਵਾਈਆਂ ਅਤੇ ਜੜੀਂ-ਬੂਟੀਆਂ ਸਬੰਧੀ ਸਟਾਲ ਲਗਾਏ ਗਏ ਹਨ ਜਿੱਥੇ ਆਮ ਜਨਤਾ ਨੂੰ ਦਵਾਈਆਂ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਮਰੀਜ਼ਾਂ ਦੀ ਸਹੂਲਤ ਲਈ ਛੇ ਵੱਖ-ਵੱਖ ਓ.ਪੀ.ਡੀ. ਲਗਾਈਆਂ ਗਈਆ ਹਨ ਜਿੱਥੇ ਮਰੀਜ਼ਾਂ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਆਯੁਰਵੈਦਿਕ ਸਿਰਫ਼ ਇਕ ਇਲਾਜ ਹੀ ਨਹੀਂ ਬਲਕਿ ਜੀਵਨ ਜਿਉਣ ਦਾ ਤਰੀਕਾ ਵੀ ਹੈ। ਇਸੇ ਤਰਾਂ ਹੋਮਿਓਪੈਥਿਕ ਦੀ ਡਾਕਟਰੀ ਜਾਂਚ ਅਤੇ ਦਵਾਈਆਂ ਵੀ ਮਰੀਜ਼ਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਆਮ ਰੋਗਾਂ ਦੇ ਡਾਕਟਰ, ਔਰਤਾ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਮੇਲੇ 'ਚ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ।
ਇਸ ਤੋਂ ਇਲਾਵਾ ਨਸ਼ੇ ਤੋਂ ਪੀੜਤਾਂ ਦਾ ਨਸ਼ਾ ਛੁਡਾਉਣ ਲਈ ਵੀ ਆਯੂਰਵੈਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ । ਮੇਲੇ ਵਿਚ ਆਏ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਧੀਆਂ ਨਾ ਮਾਰਨ ਦੀ ਅਪੀਲ ਕਰਦੇ ਹੋਏ ਨਾਟਕ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਮੋਰਾਰਜੀ ਦੇਸਾਈ ਕਾਲਜ ਨਵੀਂ ਦਿੱਲੀ ਦੇ ਵਿਦਿਆਰਥੀਆਂ ਨੇ ਯੋਗ ਪੇਸ਼ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਡਾਇਰੈਕਟਰ ਆਯੂਰਵੈਦਿਕ ਡਾ. ਰਾਕੇਸ ਸ਼ਰਮਾ, ਰਜਿਸਟਰਾਰ ਗੁਰੂ ਰਵੀਦਾਸ ਯੂਨੀਵਰਸਿਟੀ ਡਾ. ਸੰਜੀਵ ਗੋਇਲ, ਨੋਡਲ ਅਫ਼ਸਰ ਡਾ. ਸੰਜੀਵ ਪਾਠਕ, ਜ਼ਿਲਾ ਆਯੂਰਵੈਦਿਕ ਅਫ਼ਸਰ ਡਾ.। ਚੰਦਰ ਪ੍ਰਕਾਸ਼, ਜ਼ਿਲਾ ਹੋਮਿਓਪੈਥੀ ਅਫ਼ਸਰ ਡਾ. ਗੁਰਜੀਤ ਸਿੰਘ ਆਦਿ ਹਾਜ਼ਰ ਸਨ।