← ਪਿਛੇ ਪਰਤੋ
ਚੰਡੀਗੜ੍ਹ, 18 ਨਵੰਬਰ 2018 : ਸੂਬੇ ਵਿੱਚ ਖਾਧ ਪਦਾਰਥਾਂ ਦੀ ਨਿਰੰਤਰ ਜਾਂਚ ਸਦਕਾ ਖਾਣ ਵਾਲੇ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਸਬੰਧੀ ਰਿਪੋਰਟਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਫੂਡ ਅਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਗੁਣਵੱਤਾ ਤੇ ਖ਼ਰੇ ਨਾ ਉੱਤਰਨ ਵਾਲੇ ਸੈਂਪਲਾਂ ਵਿੱਚ ਭਾਰੀ ਗਿਰਵਾਟ ਆਈ ਹੈ। ਪਿਛਲੇ ਤਿੰਨ ਮਹੀਨਿਆਂ ਦੀਆਂ ਜਾਂਚ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪਰਖ਼ ਦੀ ਕਸਵੱਟੀ ਦੇ ਖ਼ਰੇ ਨਾ ਉਤਰਨ ਵਾਲੇ ਖਾਧ ਪਦਾਰਥਾਂ ਦੇ ਸੈਂਪਲ ਦੀ ਫੀਸਦ ਅਗਸਤ ਵਿੱਚ 46.5 ਸੀ ਅਤੇ ਸਤੰਬਰ ਵਿੱਚ ਇਹ ਘੱਟ ਕੇ 32.9 ਫੀਸਦ ਹੋ ਗਈ। ਜਦਕਿ ਅਕਤੂਬਰ ਮਹੀਨੇ ਵਿੱਚ ਅਜਿਹੇ ਸੈਂਪਲਾਂ ਦੀ ਗਿਣਤੀ 25.5 ਫੀਸਦ ਹੀ ਦਰਜ ਕੀਤੀ ਗਈ। ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਜਾਂਚ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਬਣਾਏ ਰੱਖਣਾ ਫੂਡ ਸੇਫਟੀ ਦੇ ਮੁੱਢਲੇ ਟੀਚਿਆਂ ਵਿੱਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਅਗਸਤ ਮਹੀਨੇ ਵਿੱਚ ਦੁੱਧ ਉਤਪਾਦਾਂ ਨਾਲ ਸਬੰਧਤ ਕੁੱਲ 53.39 ਫੀਸਦ ਸੈਂਪਲ ਫੇਲ• ਹੋਏ ਸਨ ਅਤੇ ਸਤੰਬਰ ਮਹੀਨੇ ਵਿੱਚ 42.33 ਫੀਸਦ ਜਦਕਿ ਅਕਤੂਬਰ ਇਹ ਫੀਸਦ ਘੱਟ ਕੇ ਮਹਿਜ਼ 32.81 ਹੀ ਰਹਿ ਗਈ। ਉਨ•ਾਂ ਕਿਹਾ ਕਿ ਬੇਸ਼ੱਕ ਅਜਿਹੇ ਗ਼ੈਰ ਮਿਆਰੀ ਸੈਂਪਲਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਪਰ ਦੁੱਧ ਤੇ ਦੁੱਧ ਉਤਪਾਦਾਂ ਦੇ 30 ਫੀਸਦ ਅਤੇ ਖਾਧ ਪਦਾਰਥਾਂ ਦੇ ਕੁੱਲ 25 ਫੀਸਦ ਸੈਂਪਲਾਂ ਦਾ ਫੇਲ• ਹੋਣਾ ਇੱਕ ਚਿੰਤਾ ਦਾ ਵਿਸ਼ਾ ਅਤੇ ਚੁਣੌਤੀ ਹਾਲੇ ਵੀ ਬਰਕਰਾਰ ਹੈ। ਜਾਂਚ ਰਿਪੋਰਟਾਂ ਦੇ ਵਿਸਤ੍ਰਿਤ ਜਾਇਜ਼ੇ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲਗਦੇ ਜ਼ਿਲਿ•ਆਂ ਵਿੱਚ ਘਟੀਆ ਦਰਜੇ ਤੇ ਮਿਲਾਵਟੀ ਪਦਾਰਥਾਂ ਦੇ ਸੈਂਪਲਾਂ ਦੀ ਗਿਣਤੀ ਕਾਫੀ ਵੱਧ ਪਾਈ ਗਈ ਹੈ। ਫ਼ਰੀਦਕੋਟ ਤੇ ਫਾਜ਼ਿਲਕਾ ਜ਼ਿਲਿ•ਆਂ ਤੋਂ ਲਏ ਗਏ ਸੈਂਪਲਾਂ ਵਿੱਚੋਂ 42 ਤੋਂ 45 ਫੀਸਦ ਮਾੜੇ ਦਰਜੇ ਦੇ ਪਾਏ ਗਏ। ਸ੍ਰੀ ਪੰਨੂ ਨੇ ਕਿਹਾ ਇਸ ਲਈ ਫੂਡ ਸੇਫਟੀ ਦੀ ਟੀਮਾਂ ਵੱਲੋਂ ਉਕਤ ਜ਼ਿਲਿ•ਆਂ ਵਿੱਚ ਹੋਰ ਚੁਕੰਨੇ ਹੋਣ ਅਤੇ ਮਿਲਾਵਟਖੋਰਾਂ ਤੇ ਸ਼ਿਕੰਜਾ ਕਸਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਅਜਿਹੇ ਮਿਲਾਵਟੀ ਪਦਾਰਥਾਂ ਦੀ ਉਪਲਬਧਤਾ ਦੀ ਲੜੀ ਨੂੰ ਤੋੜਿਆ ਜਾ ਸਕੇ।
Total Responses : 188