← ਪਿਛੇ ਪਰਤੋ
ਔਕਲੈਂਡ 18 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਰੋਟੋਰੂਆ ਵਿਖੇ ਇਕ ਪੈਟਰੋਲ ਸਟੇਸ਼ਨ ਚਲਾ ਰਿਹਾ ਚਾਈਨਜ਼ ਜੋੜੇ (ਗਾਓ ਅਤੇ ਹੂਰਿੰਗ) ਜਦੋਂ ਬੈਂਕ ਕੋਲੋਂ ਇਕ ਲੱਖ ਡਾਲਰ ਓਵਰ ਡ੍ਰਾਫਟ ਦੀ ਮੰਗ ਕੀਤੀ ਤਾਂ ਬੈਂਕ ਦੀ ਗਲਤੀ ਨਾਲ ਦਸਮਲਵ ਪਾਉਣਾ ਰਹਿ ਗਿਆ ਅਤੇ ਇਹ ਰਕਮ 10 ਮਿਲੀਅਨ ਡਾਲਰ ਬਣ ਕੇ ਉਨ੍ਹਾਂ ਦੇ ਖਾਤੇ ਵਿਚ ਚਲੇ ਗਈ। ਇਸ ਜੋੜੇ ਨੇ ਜਦੋਂ ਵੇਖਿਆ ਕਿ 1 ਮਿਲੀਅਨ ਦੀ ਥਾਂ 10 ਮਿਲੀਅਨ ਆ ਗਿਆ ਤਾਂ ਇਹ ਅਗਲੇ ਦਿਨ ਦੇਸ਼ ਤੋਂ ਬਾਹਰ ਚਲੇ ਗਏ ਅਤੇ ਪੈਸੇ ਵੀ ਦੂਸਰੇ ਖਾਤੇ ਵਿਚ ਪਾ ਲਏ। ਪੁਲਿਸ ਨੂੰ ਲੱਭਣ ਲਈ ਦੋ ਸਾਲ ਦਾ ਸਮਾਂ ਲੱਗਾ ਤੇ 2011 ਦੇ ਵਿਚ ਇਹ ਜੋੜਾ ਵਾਪਿਸ ਇਥੇ ਲਿਆਂਦਾ ਗਿਆ। ਗਾਓ ਨੂੰ ਹਾਂਗਕਾਂਗ ਤੋਂ ਫੜਿਆ ਗਿਆ ਸੀ। ਬਾਅਦ ਵਿਚ ਇਸਨੂੰ ਚਾਰ ਸਾਲ 7 ਮਹੀਨੇ ਦੀ ਸਜ਼ਾ ਸੁਣਾਈ ਗਈ ਅਤੇ ਹੂਰਿੰਗ ਨੂੰ 9 ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ। ਇਹ ਜੋੜਾ 10 ਮਿਲੀਅਨ ਲੈ ਕੇ ਕਿਹੜੀਆਂ ਖੁਸ਼ੀਆਂ ਅਤੇ ਕਿਹੜੀਆਂ ਗਮੀਆਂ ਖਰੀਦ ਸਕਿਆ? ਨੂੰ ਇਕ ਟੈਲੀਫਿਲਮ 'ਰੱਨਅਵੇਅ ਮਿਲੀਅਨਰਜ਼' ਦੇ ਵਿਚ ਵਿਖਾਇਆ ਜਾ ਰਿਹਾ ਹੈ। ਇਹ ਫਿਲਮ ਟੀ.ਵੀ. ਵੱਨ ਉਤੇ ਨਵੇਂ ਸਾਲ 'ਤੇ ਵਿਖਾਈ ਜਾਵੇਗੀ।
Total Responses : 188