ਜਾਣੋ, ਹੁਣ ਐਸ.ਆਈ.ਟੀ ਸੁਖਬੀਰ ਤੋਂ ਕਿੱਥੇ ਕਰੇਗੀ ਪੁੱਛਗਿੱਛ ?
ਚੰਡੀਗੜ੍ਹ, 18 ਨਵੰਬਰ 2018 - ਬੇਅਦਬੀ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਦੀ ਬਣਾਈ ਐਸ.ਆਈ.ਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਸੁਖਬੀਰ ਬਾਦਲ ਨੇ ਐਸ.ਆਈ.ਟੀ ਨੂੰ ਪੁੱਛਗਿੱਛ ਦੀ ਥਾਂ ਬਦਲਣ ਲਈ ਚਿੱਠੀ ਲਿਖੀ ਸੀ। ਇਸ ਮਾਮਲੇ ਦੀ ਜਾਂਚ ਪਹਿਲਾਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਰੱਖੀ ਗਈ ਸੀ
ਸੁਖਬੀਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇ ਐਸ.ਆਈ.ਟੀ ਚਾਹਵੇ ਤਾਂ ਉਹ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਆ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਜਿਸ ਨੂੰ ਮੰਨਦਿਆਂ ਹੁਣ ਐਸ.ਆਈ.ਟੀ ਨੇ ਸੁਖਬੀਰ ਨੂੰ ਕੱਲ੍ਹ ਸੋਮਵਾਰ ਦੁਪਹਿਰ 2 ਤੋਂ 2.30 ਵਿਚਕਾਰ ਹੈੱਡਕੁਆਟਰ 'ਚ ਹੀ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਐਸ.ਆਈ.ਟੀ ਨੇ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ 'ਚ ਜਾ ਕੇ ਪੁੱਛਗਿੱਛ ਕੀਤੀ ਸੀ ।