ਕਿਰਨ ਖੇਰ ਵੱਲੋਂ ਉਦਘਾਟਨ ਕੀਤੀ ੳਪਨ ਏਅਰ ਜਿਮ ਘੰਟੇ 'ਚ ਹੀ ਖੇਰੂੰ-ਖੇਰੂੰ
ਚੰਡੀਗੜ੍ਹ, 19 ਨਵੰਬਰ 2018 - ਬੀਤੇ ਦਿਨ ਮੈਂਬਰ ਪਾਰਲੀਮੈਂਟ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੇ ਸੈਕਟਰ - 22 'ਚ ੳਪਨ ਏਅਰ ਜਿਮ ਦਾ ਉਦਘਾਟਨ ਕੀਤਾ ਗਿਆ ਸੀ, ਜੋ ਤਕਰੀਬਨ 1 ਘੰਟੇ ਬਾਅਦ ਹੀ ਖੇਰੂੰ - ਖੇਰੂੰ ਹੋ ਗਈ। ਜਾਣਕਾਰੀ ਮੁਤਾਬਕ ਸੈਕਟਰ-22 'ਚ ਹਾਊਸ ਨੰਬਰ - 2184 ਦੇ ਸਾਹਮਣੇ ਪਾਰਕ 'ਚ ਉਪਨ ਏਅਰ ਜਿਮ ਦਾ ਉਦਘਾਟਨ ਏਰੀਆ ਕੌਂਸਿਲਰ ਰਵੀਕਾਂਤ ਦੀ ਮੌਜੂਦਗੀ 'ਚ ਹੋਇਆ ਸੀ।
ਸਥਾਨਕ ਲੋਕਾਂ ਵੱਲੋਂ ਇਸ ਮਾਮਲੇ 'ਤੇ ਨਰਾਜ਼ਗੀ ਜ਼ਾਹਰ ਕੀਤੀ ਗਈ ਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਕੋਲ ਸ਼ਿਕਾਇਤ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਜ਼ੀਲੈਂਸ ਜਾਂਚ ਹੋਣੀ ਚਾਹੀਦੀ ਹੈ।