ਬਿਨਾ ਪ੍ਰਵਾਨਗੀ ਨਹੀਂ ਲਗਾ ਸਕੋਗੇ ਗਲੀ ਮੁਹੱਲਿਆਂ 'ਚ ਵਿਆਹ ਜਾਂ ਭੋਗ ਸਮਾਗਮਾਂ ਮੌਕੇ ਟੈਂਟ
ਰੂਪਨਗਰ, 19 ਨਵੰਬਰ 2018 - ਜ਼ਿਲ੍ਹਾ ਰੂਪਨਗਰ ਦੇ ਸ਼ਹਿਰੀ ਇਲਾਕਿਆਂ ਵਿੱਚ ਬਿਨਾਂ ਪ੍ਰਵਾਨਗੀ ਦੇ ਆਮ ਪਬਲਿਕ ਵੱਲੋਂ ਗਲੀ, ਮੁਹੱਲਿਆਂ, ਬਜਾਰਾਂ ਦੇ ਆਮ ਰਸਤਿਆਂ ਵਿਚ ਅਤੇ ਪਬਲਿਕ ਸਥਾਨਾਂ ਤੇ ਸ਼ਾਮਿਆਨਾ ਲਗਾ ਕੇ ਧਾਰਮਿਕ ਪ੍ਰੋਗਰਾਮ, ਜਲਸੇ, ਰੈਲੀਆਂ ਆਦਿ ਕੀਤੇ ਜਾਂਦੇ ਹਨ ਜਿਸ ਨਾਲ ਆਮ ਰਸਤਿਆਂ ਤੇ ਆਵਾਜਾਈ ਵਿੱਚ ਰੁਕਾਵਟ ਪੈਣ ਨਾਲ ਦੂਸਰਿਆਂ ਰਸਤਿਆਂ ਵਿੱਚ ਕਾਫੀ ਭੀੜ ਭੜੱਕਾ ਹੋਣ ਨਾਲ ਝਗੜਾ ਹੋਣਂ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ ਨਾਲ ਜਨਤਕ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜ ਜਾਂਦੀ ਹੈ।
ਇਸ ਲਈ ਇਸ ਕਾਰਵਾਈ ਨੂੰ ਰੋਕਣ ਲਈ ਡਾਕਟਰ ਸੁਮੀਤ ਜਾਰੰਗਲ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਦਫਾ 144 ਅਧੀਨ ਕਿਸੇ ਵੀ ਵਿਅਕਤੀ ਵੱਲੋਂ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਲਏ ਬਿਨ੍ਹਾਂ ਗਲੀ, ਮੁਹੱਲਿਆਂ, ਬਜਾਰਾਂ ਦੇ ਆਮ ਰਸਤਿਆਂ ਵਿੱਚ ਅਤੇ ਪਬਲਿਕ ਸਥਾਨਾਂ ਤੇ ਸ਼ਾਮਿਆਨਾ ਲਗਾ ਕੇ ਕੋਈ ਵੀ ਧਾਰਮਿਕ ਪ੍ਰੋਗਰਾਮ, ਜਲਸੇ, ਰੈਲੀਆਂ ਆਦਿ ਕਰਨ 'ਤੇ ਤੱਕ ਪਾਬੰਦੀઠ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 08 ਜਨਵਰੀ 2019 ਤੱਕ ਲਾਗੂ ਰਹਿਣਗੇ।