SIT ਨੇ ਨਹੀਂ ਉਲਟਾ ਸੁਖਬੀਰ ਬਾਦਲ ਨੇ ਕੀਤੇ SIT ਤੋਂ ਸਵਾਲ, ਪੜ੍ਹੋ ਸੁਖਬੀਰ ਦੀ ਜ਼ੁਬਾਨੀ
ਚੰਡੀਗੜ੍ਹ, 19 ਨਵੰਬਰ 2018 - ਸੁਖਬੀਰ ਬਾਦਲ ਕੋਲੋਂ ਅੱਜ ਐਸ.ਆਈ.ਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ। ਜਿਸ ਬਾਰੇ ਸੁਖਬੀਰ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤੇ ਐਸ.ਆਈ.ਟੀ ਵਿਚਕਾਰ ਹੋਈ ਗੱਲਬਾਤ ਬਾਰੇ ਦੱਸਿਆ। ਸੁਖਬੀਰ ਬਾਦਲ ਨੇ ਇਹ ਦਾਅਵਾ ਕੀਤਾ ਕਿ ਉਸ ਨਾਲ ਅੰਦਰ ਇਹ ਗੱਲਬਾਤ ਹੋਈ। ਉਥੇ ਹੀ ਸੁਖਬੀਰ ਵੱਲੋਂ ਵੀ ਵੱਡੇ ਬਾਦਲ ਦੇ ਵਾਂਗ ਇਸ ਜਾਂਚ ਨੂੰ ਫਰਜ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੀ ਸ਼ਖਸੀਅਤ ਨੂੰ ਪੁਲਿਸ ਸੰਮਣ ਦੇ ਕੇ ਤਫਤੀਸ਼ ਲਈ ਬੁਲਾਵੇ। ਐਸ.ਆਈ.ਟੀ ਨੇ ਸੁਖਬੀਰ ਤੋਂ ਕੀ ਕੀਤੇ ਸਵਾਲ? ਹੇਠ ਪੜ੍ਹੋ ਸੁਖਬੀਰ ਬਾਦਲ ਦੀ ਜ਼ੁਬਾਨੀ :-
ਐਸ.ਆਈ.ਟੀ - ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ, ਉਸ ਦਿਨ ਤੁਸੀਂ ਕਿੱਥੇ ਸੀ ?
ਬਾਦਲ - ਮੈਂ ਇਥੇ ਹੈ ਨਹੀਂ ਸੀ।
ਐਸ.ਆਈ.ਟੀ - ਅਕਸ਼ੈ ਕੁਮਾਰ ਨੂੰ ਬੰਬੇ ਮਿਲੇ ??
ਬਾਦਲ - ਤੁਹਾਨੂੰ ਕਿਸਨੇ ਦੱਸਿਆ ? ਮੈਂ ਜ਼ਿੰਦਗੀ 'ਚ ਅਕਸ਼ੈ ਕੁਮਾਰ ਨੂੰ ਪੰਜਾਬ ਤੋਂ ਬਾਹਰ ਕਿਤੇ ਨਹੀਂ ਮਿਲਿਆ। ਜੇਕਰ ਤੁਸੀਂ ਇਸੇ ਤਰ੍ਹਾਂ ਐਕਟਰਾਂ ਪਿੱਛੇ ਪੈ ਗਏ ਤਾਂ ਪੰਜਾਬ 'ਚ ਕਿਸੇ ਐਕਟਰ ਨੇ ਨਹੀਂ ਆਉਣਾ।
ਇਸਤੋਂ ਬਾਅਦ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ੪-੫ ਸਵਾਲ ਇਸੇ ਤਰ੍ਹਾਂ ਦੇ ਕੀਤੇ ਤੇ ਜਿੰਨ੍ਹਾਂ ਦੇ ਉਨ੍ਹਾਂ ਵੱਲੋਂ ਇਹੀ ਜਵਾਬ ਦਿੱਤੇ ਗਏ ਕਿ ਉਹ ਇੱਥੇ ਹੈ ਨਹੀਂ ਸਨ। ਫਿਰ ਸੁਖਬੀਰ ਨੇ ਕਿਹਾ ਕਿ, 'ਮੈਂ ਅਫਸਰਾਂ ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ।''
ਬਾਦਲ - ਤੁਸੀਂ ਮੈਨੂੰ ਕਿਹੜੀ ਐਫ.ਆਈ.ਆਰ 'ਤੇ ਬੁਲਾਇਆ ਹੈ ?
ਐਸ.ਆਈ.ਟੀ - 129 ਨੰਬਰ ਐਫ.ਆਈ.ਆਰ
ਬਾਦਲ - ਕਾਪੀ ਦਿਖਾਉ ?
- ਕੋਈ ਜਵਾਬ ਨਹੀਂ ਸੀ
ਬਾਦਲ - ਮੈਂ ਦਿਖਾਉਂਦਾ ਹਾਂ ਤੁਹਾਨੂੰ ਕਾਪੀ
ਬਾਦਲ - ਤੁਸੀਂ ਪੜ੍ਹੀ ਹੈ ਐਫਆਈਆਰ ?
ਬਾਦਲ - ਐਫ.ਆਈ.ਆਰ ਤਿੰਨ ਮਹੀਨੇ ਪਹਿਲਾਂ ਸ਼ਿਕਾਇਤਕਰਤਾ ਨੂੰ ਖੁਦ ਪੁਲਿਸ ਬੁਲਾ ਕੇ ਲਿਖਵਾ ਰਹੀ ਹੈ। ਜਦਕਿ ਘਟਨਾ ਨੂੰ ਕਿੰਨੇ ਸਾਲ ਹੋ ਗਏ।
ਬਾਦਲ - ਕੈਪਟਨ ਦੇ ਕਹਿਣ 'ਤੇ ਕੀਤਾ ਸਭ ਕੁਝ ?
...ਚੁੱਪ ਰਹੇ
ਬਾਦਲ ਨੇ ਕੁੰਵਰ ਵਿਜੈ ਨੂੰ ਸਵਾਲ ਪਾਇਆ ---
ਬਾਦਲ - ਸਾਡੀ ਸਰਕਾਰ ਵੇਲੇ ਜਦੋਂ ਇਹ ਘਟਨਾ ਵਾਪਰੀ ਤਾਂ ਤੁਹਾਡੀ ਡਿਊਟੀ ਬਿਆਸ ਲੱਗੀ ਸੀ ?
ਕੁੰਵਰ ਵਿਜੈ ਪ੍ਰਤਾਪ - ਹਾਂਜੀ ਲੱਗੀ ਸੀ
ਬਾਦਲ - ਅਸੀਂ ਤੁਹਾਨੂੰ ਆਰਡਰ ਦਿੱਤਾ ਸੀ ਕਿ ਲਾਠੀਚਾਰਜ ਕਰੋ ?
ਕੁੰਵਰ ਵਿਜੈ - ਨਹੀਂ
ਬਾਦਲ - ਤੁਹਾਡੇ ਪੁਲਿਸ ਅਫਸਰਾਂ ਨਾਲ ਕੈਪਟਨ ਨੇ ਕਿੰਨੀ ਵਾਰ ਮੀਟਿੰਗ ਕੀਤੀ ?
---- ਕੋਈ ਜਵਾਬ ਨਹੀਂ ਮਿਲਿਆ।
ਸੁਖਬੀਰ ਬਾਦਲ ਵੱਲੋਂ ਐਸ.ਆਈ.ਟੀ ਦੇ ਮੈਂਬਰਾਂ 'ਚੋਂ ਇੱਕ ਅਰੁਣ ਪਾਲ ਨੂੰ ਕਿਹਾ ਗਿਆ ਕਿ ਉਹ ਜਦੋਂ ਕੋਟਕਪੂਰਾ 'ਚ ਐਸਐਸਪੀ ਸਨ ਤਾਂ ਉਨ੍ਹਾਂ ਨੇ ਮੇਰੇ 'ਤੇ ਕੈਮਰਾ ਚੋਰੀ ਦੇ ਕੇਸ 'ਚ ਠਾਣੇ ਬੁਲਾਇਆ ਸੀ। ਕੀ ਤੁਹਾਨੂੰ ਮੈਂ ਕੈਮਰਾ ਚੋਰ ਲੱਗਦਾ ਹਾਂ ?' ਸੁਖਬੀਰ ਨੇ ਕਿਹਾ ਕਿ ਉਨ੍ਹਾਂ ਐਸ.ਆਈ.ਟੀ ਨੂੰ ਕਿਹਾ ਕਿ ਤੁਹਾਨੂੰ ਮੇਰੇ ਤੋਂ ਕੁਝ ਪੁੱਛਣ ਤੋਂ ਪਹਿਲਾਂ ਕਰੌਸ ਚੈੱਕ ਕਰਨਾ ਚਾਹੀਦਾ ਸੀ। ਤਾਂ ਜੋ ਤੁਸੀਂ ਸਵਾਲ ਚੰਗੀ ਤਰ੍ਹਾਂ ਪੁੱਛ ਸਕਦੇ।''
ਹਾਲਾਂਕਿ ਸੁਖਬੀਰ ਬਾਦਲ ਨੇ ਆਪਣੇ ਵੱਲੋਂ ਐਸ.ਆਈ.ਟੀ ਨਾਲ ਹੋਈ ਗੱਲਬਾਤ ਮੀਡੀਆ ਸਾਹਮਣੇ ਰੱਖ ਦਿੱਤੀ, ਪਰ ਅਸਲੀਅਤ ਕੀ ਹੈ, ਇਹ ਤਾਂ ਹੁਣ ਜਾਂਚ ਅਫਸਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।