ਬਠਿੰਡਾ ਤੋਂ ਜੈਪੁਰ ਜਾ ਰਹੀ ਏ.ਸੀ ਬੱਸ ਨੂੰ ਲੱਗੀ ਭਿਆਨਕ ਅੱਗ
ਬ੍ਠਿੰਡਾ, 20 ਨਵੰਬਰ 2018 - ਬਠਿੰਡਾ ਤੋਂ ਜੈਪੁਰ ਲਈ ਰਵਾਨਾ ਹੋਈ ਇੱਕ ਸਲੀਪਰ ਬੱਸ ਨੂੰ ਰਾਹ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਵੇਲੇ ਬੱਸ ਨੂੰ ਅੱਗ ਲੱਗੀ, ਉਸ ਵੇਲੇ ਬੱਸ 'ਚ ਸਿਰਫ 7 ਲੋਕ ਹੀ ਸਵਾਰ ਸਨ। ਜੋ ਅੱਗ ਲੱਗਣ ਤੋਂ ਤੁਰੰਤ ਬਾਅਦ ਗੱਡੀ 'ਚੋਂ ਉਤਰ ਗਏ। ਅੱਗ ਲੱਗਣ ਦਾ ਕਾਰਨ ਬੱਸ ਦਾ ਟਾਇਰ ਫਟਣ ਦੱਸਿਆ ਜਾ ਰਿਹਾ ਹੈ। ਇਹ ਬੱਸ ਨਿੁਊ ਦੀਪ ਬੱਸ ਸਰਵਿਸਜ਼ ਦੀ ਏ.ਸੀ ਸਲੀਪਰ ਬੱਸ ਸੀ।