ਕੇਬਲ ਆਪਰੇਟਰਾਂ ਵਿਰੁੱਧ TRAI ਦੀ ਸਖ਼ਤੀ - ਅਗਲੇ ਮਹੀਨੇ ਤੋਂ ਗ੍ਰਾਹਕਾਂ ਨੂੰ ਮਿਲੇਗੀ ਵੱਡੀ ਰਾਹਤ
ਨਵੀਂ ਦਿੱਲੀ, 20 ਨਵੰਬਰ 2018 - ਕੇਬਲ ਆਪਰੇਟਰ ਅਤੇ ਡੀਟੀਐਚ ਕੰਪਨੀਆਂ ਦੀ ਮਨਮਾਨੀ 'ਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਹੁਣ ਸ਼ਿਕੰਜਾ ਕੱਸ ਲਿਆ ਹੈ। TRAI ਨੇ ਕੇਬਲ ਤੇ ਬ੍ਰਾਡਕਾਸਟ ਇੰਡਸਟਰੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਜਿਸ ਅਨੁਸਾਰ ਹੁਣ ਗ੍ਰਾਹਕ ਜਿੰਨੇ ਚੈਨਲ ਦੇਖਣਾ ਚਾਹੇਗਾ, ਉਨੇ ਹੀ ਉਸਨੂੰ ਪੈਸੇ ਦੇਣੇ ਹੋਣਗੇ। TRAI ਨੇ ਆਦੇਸ਼ ਦਿੰਦਿਆਂ ਕਿਹਾ ਕਿ DTH ਜਾਂ ਕੇਬਲ ਆਪਰੇਟਰ 130 ਰੁਪਏ ਪ੍ਰਤੀ ਮਹੀਨਾ 'ਚ 100 ਫਰੀ ਟੂ ਏਅਰ ਚੈਨਲ ਦਿਖਾਉਣਗੇ। ਇਹ ਨਵਾਂ ਨਿਯਮ 28 ਦਸੰਬਰ ਤੋਂ ਲਾਗੂ ਹੋ ਜਾਵੇਗਾ।
ਜੇਕਰ ਕੋਈ ਗ੍ਰਾਹਕ ਫ੍ਰੀ ਟੂ ਏਅਰ ਚੈਨਲ ਦੇ ਇਲਾਵਾ ਦੂਜੇ ਚੈਨਲ ਦੇਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਅਲੱਗ ਤੋਂ ਭੁਗਤਾਨ ਕਰਦਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ, ਇਲੈਕ੍ਰਾਨਿਕ ਯੂਜ਼ਰ ਗਾਈਡ 'ਚ ਹਰ ਚੈਨਲ ਦੀ ਐਮ.ਆਰ.ਪੀ ਦਿੱਤੀ ਜਾਵੇਗੀ। ਚੈਨਲਾਂ ਲਈ ਜ਼ਿਆਦਾ ਪੈਸੇ ਵਸੂਲਣੇ ਗੈਰ ਕਾਨੂੰਨੀ ਹੋਵੇਗਾ। ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
TRAI ਦੇ ਇਸ ਫੈਸਲੇ ਨਾਲ ਹੁਣ ਕੇਬਲ ਆਪ੍ਰੇਟਰ ਤੇ ਡੀਟੀਐਚ ਜ਼ਬਰਦਸਤੀ ਆਪਣੇ ਗ੍ਰਾਹਕ 'ਤੇ ਕੋਈ ਚੈਨਲ ਥੋਪ ਨਹੀਂ ਪਾਉਣਗੇ। ਗ੍ਰਾਹਕ ਆਪਣੀ ਮਨਪਸੰਦੀ ਦੇ ਚੈਨਲ ਹੀ ਦੇਖ ਪਾਉਣਗੇ।