ਚੰਡੀਗੜ੍ਹ. 20 ਨਵੰਬਰ 2018 - ਚੰਡੀਗੜ ਦੇ ਐਮ.ਪੀ ਕਿਰਨ ਖੇਰ ਦੇ ਰਾਜਨੀਤਕ ਸਲਾਹਕਾਰ ਸਹਿਦੇਵ ਸਲਾਰੀਆ ਦੇ ਜਨਮ ਦਿਨ ਦੇ ਜਸ਼ਨ ਦੌਰਾਨ ਮੰਗਲਵਾਰ ਨੂੰ ਸੈਕਟਰ 26 ਵਿੱਚ ਐਫ ਬਾਰ ਵਿੱਚ ਫਾਇਰਿੰਗ ਹੋਈ, ਜਿਸ ਵਿੱਚ ਤਿੰਨ ਭਾਜਪਾ ਵਰਕਰ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਤਿੰਨ ਗੋਲੀਆਂ ਚੱਲੀਆਂ। ਜ਼ਖਮੀਆਂ ਦੀ ਪਛਾਣ ਜੈਦੀਪ ਸਿੰਘ, ਯੋਗੇਸ਼ਵਰ ਦੱਤ ਅਤੇ ਪੰਕਜ ਝਾਕਰ ਵਜੋਂ ਹੋਈ ਹੈ। ਪੁਲਿਸ ਨੇ ਇਕ ਕੇਸ ਦਰਜ ਕੀਤਾ ਹੈ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਲਾਰੀਆ ਨੇ ਕਿਹਾ ਕਿ ਉਹ ਰਾਤ ਦੇ 12.15 ਪਾਰਟੀ 'ਚੋਂ ਚਲੇ ਗਏ ਸਨ ਅਤੇ ਇਸ ਤੋਂ ਬਾਅਦ ਇਹ ਘਟਨਾ ਹੋਈ। ਉੁਨ੍ਹਾਂ ਕਿਹਾ ਕਿ ਚੰਡੀਗੜ ਐਸ ਐਸ ਪੀ ਨਾਲ ਗੱਲ ਕੀਤੀ, ਜਿਹਨਾਂ ਨੇ ਭਰੋਸਾ ਦਿਵਾਇਆ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।