ਫ਼ਿਰੋਜ਼ਪੁਰ, 20.11.218: ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਚੰਡੀਗੜ੍ਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ, ਡਿਪਟੀ ਈਓ ਪ੍ਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਪ੍ਰਿੰਸੀਪਲ ਰਾਜੇਸ਼ ਮਹਿਤਾ ਅਤੇ ਡੀਐੱਸ ਵਿਗਿਆਨ ਉਮੇਸ਼ ਕੁਮਾਰ ਦੀ ਅਗਵਾਈ ਵਿੱਚ ਡਾ. ਏਪੀਜੇ ਅਬਦੁਲ ਕਲਾਮ ਸਾਇੰਸ ਕਲੱਬ ਦੇ ਸਹਿਯੋਗ ਨਾਲ ਦੋ ਰੋਜਾਂ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋਈ। ਜਿਸ ਵਿੱਚ ਜ਼ਿਲ੍ਹੇ ਦੇ 11 ਬਲਾਕਾਂ ਤੋਂ 150 ਤੋਂ ਵੱਧ ਵਿਗਿਆਨੀਆਂ ਨੇ ਭਾਗ ਲਿਆ ਅਤੇ ਆਪਣੀਆਂ ਖੋਜਾਂ ਮਾਡਲਾਂ ਰਾਹੀਂ ਪ੍ਰਦਰਸ਼ਿਤ ਕੀਤੀਆਂ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ ਤੋਂ ਦੂਰ ਰਹਿ ਕੇ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਵਿਗਿਆਨਿਕ ਦ੍ਰਿਸ਼ਟੀ ਕੌਣ ਅਪਣਾਈਏ। ਪ੍ਰਿੰਸੀਪਲ ਰਾਜੇਸ਼ ਮਹਿਤਾ, ਦੀਪਕ ਸ਼ਰਮਾ ਨੋਡਲ ਅਫ਼ਸਰ, ਬੀਐੱਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ, ਸਿਹਤ ਅਤੇ ਸਵੱਛਤਾ, ਵੇਸਟ ਪ੍ਰਬੰਧਨ ਸਰੋਤ ਪ੍ਰਬੰਧਨ, ਆਵਾਜਾਈ ਅਤੇ ਸੰਚਾਰ, ਮੈਥ ਮਾਡਲਿੰਗ ਦੇ 6 ਥੀਮਾਂ ਵਿੱਚ ਵੰਡੇ।
ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਫ਼ਿਰੋਜ਼ਪੁਰ, ਗੁਰੂਹਰਸਹਾਏ, ਘੱਲ ਖ਼ੁਰਦ, ਜ਼ੀਰਾ ਦੇ 11 ਬਲਾਕਾਂ ਦੇ ਜੇਤੂ ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਪ੍ਰਦਰਸ਼ਨੀਆਂ ਦਾ ਮੰਤਵ ਸਿੱਖਿਆ ਦੇ ਨਾਲ ਨਾਲ ਸੰਪੂਰਨ ਸਖਸ਼ੀਅਤ ਦਾ ਵਿਕਾਸ ਕਰਨਾ ਹੈ। ਜੱਜਾਂ ਦੇ ਤੌਰ 'ਤੇ ਲੈਕ. ਹਰਲੀਨ ਕੌਰ, ਰਾਕੇਸ਼ ਕੁਮਾਰ, ਰਾਜੇਸ਼ ਗਰੋਵਰ, ਰੁਪਿੰਦਰ ਕੌਰ, ਪਿਆਰਾ ਸਿੰਘ, ਆਰਤੀ ਸਚਦੇਵਾ, ਦਿਨੇਸ਼ ਚੌਹਾਨ, ਗੌਰਵ ਭੱਲਾ ਨੇ ਆਪਣੀ ਭੂਮਿਕਾ ਨਿਭਾਈ।
ਇਸ ਮੌਕੇ ਤੇ ਕੈਰੀਅਰ ਕਾਊਂਸਲਰ ਸੰਦੀਪ ਕੰਬੋਜ਼, ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ, ਡੀਐੱਮ ਮੈਥ ਰਵੀ ਕੁਮਾਰ ਗੁਪਤਾ, ਲੈਕ. ਕੁਲਜੀਤ ਕੌਰ, ਲੈਕ. ਲਲਿਤ ਕੁਮਾਰ, ਡੀਐੱਸਪੀ. ਟੀਮ, ਸਾਇੰਸ ਮਾਸਟਰ ਕਮਲ ਸ਼ਰਮਾ, ਰੇਨੂੰ ਵਿਜ, ਦਵਿੰਦਰ ਨਾਥ, ਸੰਦੀਪ ਕੰਬੋਜ਼ ਪਿੰਡੀ, ਪ੍ਰਦੀਪ ਕੌਰ, ਅਸ਼ਵਨੀ ਕੁਮਾਰ, ਸੰਦੀਪ ਸਹਿਗਲ, ਕਪਿਲ ਸਾਨਨ, ਸੁਧੀਰ ਸ਼ਰਮਾ, ਸੰਜੀਵ ਟੰਡਨ, ਕੰਪਿਊਟਰ ਟੀਚਰ ਯੋਗਤਾ, ਗੀਤੂ ਭੱਲਾ, ਮੋਨਿਕਾ ਬਾਵਾ, ਰਾਜਨ ਵਧਾਵਨ, ਮੀਨਾਕਸ਼ੀ ਆਰਿਫਕੇ, ਵਰਿੰਦਰ ਕੌਰ, ਪੂਜਾ ਬਾਂਗਾ, ਯੋਗੇਸ਼ ਤਲਵਾੜ, ਰੁਪਿੰਦਰ, ਰਾਕੇਸ਼ ਮਾਹਰ, ਜਗਦੀਸ਼ ਲਾਲ, ਰਾਜੀਵ ਮੋਂਗਾ, ਰਾਜਨ ਵਧਾਵਨ, ਸਮੂਹ ਬੀਐੱਮ ਕਮਲ ਵਧਵਾ, ਅਮਿੱਤ ਆਨੰਦ, ਗੁਰਪ੍ਰੀਤ ਸਿੰਘ ਭੁੱਲਰ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।