ਕੱਲ੍ਹ SIT ਅਕਸ਼ੈ ਕੁਮਾਰ ਤੋਂ ਚੰਡੀਗੜ੍ਹ 'ਚ ਕਰੇਗੀ ਪੁੱਛਗਿਛ
ਚੰਡੀਗੜ੍ਹ, 20 ਨਵੰਬਰ 2018 - ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਸੁਖਬੀਰ ਬਾਦਲ ਤੇ ਰਾਮ ਰਹੀਮ ਨਾਲ ਆਪਣੇ ਘਰ 'ਚ 100 ਕਰੋੜ ਦੀ ਡੀਲ ਦੇ ਲੱਗੇ ਇਲਜ਼ਾਮਾਂ 'ਚ ਫਸੇ ਪੁੱਛਗਿੱਛ ਲਈ ਕੱਲ੍ਹ SIT ਸਾਹਮਣੇ ਪੇਸ਼ ਹੋਣਗੇ। SIT ਅਕਸ਼ੈ ਕੁਮਾਰ ਤੋਂ ਕਰੀਬ 11 ਵਜੇ ਪੁਲਿਸ ਹੈੱਡ ਕੁਆਟਰ ਚੰਡੀਗੜ੍ਹ 'ਚ ਪੁੱਛਗਿਛ ਕਰੇਗੀ।
ਅੱਜ ਖਬਰਾਂ ਸਾਹਮਣੇ ਆਈਆਂ ਸਨ ਕਿ ਅਕਸ਼ੈ ਨੇ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਅਪੀਲ ਕੀਤੀ ਸੀ।