ਫਿਰੌਤੀ ਨਾ ਮਿਲਣ 'ਤੇ ਕਿਡਨੈਪਰ ਹੋਏ ਬੇਰਹਿਮ, ਬੁਝਾਇਆ ਘਰ ਦਾ ਚਿਰਾਗ
ਰਾਮਪੁਰਾ, 21 ਨਵੰਬਰ 2018 - ਰਾਮਪੁਰਾ ‘ਚ ਇੱਕ 15 ਸਾਲਾ ਲੜਕੇ ਨੂੰ ਅਗਵਾ ਕਰਕੇ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਗਵਾਕਾਰਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਲੜਕਾ ਬੀਤੇ ਦਿਨ ਦੀ ਸ਼ਾਮ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਲੜਕੇ ਦੀ ਪਹਿਚਾਣ ਦੁਸ਼ਯੰਤ ਵਜੋਂ ਹੋਈ ਹੈ, ਜੋ ਕਿ ਰਾਮਪੁਰਾ ਦਾ ਰਹਿਣ ਵਾਲਾ ਸੀ। ਅਗਵਾਕਾਰਾਂ ਨੇ ਪਰਿਵਾਰ ਵਾਲਿਆਂ ਤੋਂ 2 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ 'ਤੇ ਲੜਕੇ ਨੂੰ ਮੌਤ ਦੇ ਘਾਟ ਉਤਾਰਨ ਦੀ ਵੀ ਧਮਕੀ ਦਿੱਤੀ ਸੀ।
ਲੜਕੇ ਦੇ ਪਿਤਾ ਨੇ ਬਦਮਾਸ਼ਾਂ ਨੂੰ ਫਿਰੌਤੀ ਦੀ ਰਕਮ ਘੱਟ ਕਰਨ ਬਾਰੇ ਕਿਹਾ ਸੀ, ਜਿਸ ‘ਤੇ ਉਹ 1.50 ਕਰੋੜ ਰੁਪਏ ਲੈਣ ਲਈ ਮੰਨ ਗਏ। ਜਦੋ ਲੜਕੇ ਦੇ ਪਿਤਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਦੋਸ਼ੀਆਂ ਨੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲਸ ਨੇ ਇਸ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿੰਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।