← ਪਿਛੇ ਪਰਤੋ
ਪੁੱਛਗਿਛ ਤੋਂ ਬਾਅਦ ਮੀਡੀਆ ਤੋਂ ਬਚਕੇ ਨਿਕਲੇ ਅਕਸ਼ੈ
ਚੰਡੀਗੜ੍ਹ, 21 ਨਵੰਬਰ 2018 - ਚੰਡੀਗੜ੍ਹ ਪੁਲਿਸ ਹੈੱਡਕੁਆਟਰ 'ਚ ਅੱਜ ਅਦਾਕਾਰ ਅਕਸ਼ੈ ਕੁਮਾਰ ਤੋਂ ਐਸ.ਆਈ.ਟੀ ਨੇ ਤਕਰੀਬਨ ਦੋ ਘੰਟੇ ਦੀ ਪੁੱਛਗਿੱਛ ਕੀਤੀ। ਪੁੱਛਗਿਛ ਤੋਂ ਬਾਅਦ ਅਕਸ਼ੈ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਾ ਕੀਤੀ ਤੇ ਨਾ ਹੀ ਮੀਡੀਆ ਨੂੰ ਮੂੰਹ ਤੱਕ ਦਿਖਾਇਆ। ਉਹ ਚੋਰੀ ਛੁਪੇ ਉਥੋਂ ਚਲੇ ਗਏ। ਉਹ ਪੁਲਿਸ ਹੈੱਡਕੁਆਟਰ ਅੰਦਰੋਂ ਆਪਣੀ ਗੱਡੀ 'ਚ ਬੈਠ ਕੇ ਸਿੱਧਾ ਏਅਰਪੋਰਟ ਲਈ ਸਵਾਨਾ ਹੋ ਗਏ। ਏਅਰਪੋਰਟ 'ਤੇ ਪਹੁੰਚ ਕੇ ਵੀ ਅਕਸ਼ੈ ਨੇ ਮੀਡੀਆ ਨਾਲ ਕੋਈ ਗੱਲਬਾਤ ਨਾ ਕੀਤੀ ਤੇ ਉਹ ਮੀਡੀਆ ਤੋਂ ਬਚਦੇ ਹੋਏ ਸਿੱਧਾ ਏਅਰਪੋਰਟ ਦੇ ਅੰਦਰ ਚਲੇ ਗਏ।
Total Responses : 862