ਪਟਿਆਲਾ, 22 ਨਵੰਬਰ 2018 - ਪਟਿਆਲਾ ਪੁਲਿਸ ਵੱਲੋਂ ਮਿਤੀ 14 ਨਵੰਬਰ ਨੂੰ ਨਾਭਾ ਵਿਖੇ ਹੋਈ 50 ਲੱਖ ਦੀ ਬੈਂਕ ਡਕੈਤੀ ਅਤੇ ਸੁਰੱਖਿਆ ਗਾਰਡ ਦੀ ਗੋਲੀ ਮਾਰ ਕੇ ਕਤਲ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਹੱਲ ਕਰ ਲਿਆ ਗਿਆ ਸੀ ਅਤੇ ਫੜੇ ਗਏ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਕਈ ਅਹਿਮ ਖੁਲਾਸੇ ਹੋਏ ਸਨ। ਜਿਸ ਵਿੱਚ ਹੋਰ ਵਾਧਾ ਹੁੰਦਿਆ ਦੋਸ਼ੀਆਂ ਵੱਲੋਂ 2006 ਤੋਂ ਹੁਣ ਤੱਕ ਕਤਲ ਅਤੇ ਡਕੈਤੀਆਂ ਦੇ ਕੁਲ 14 ਮਾਮਲਿਆਂ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਗਈ ਹੈ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਾਭਾ ਬੈਂਕ ਡਕੈਤੀ ਵਿੱਚ ਫੜੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਲੁੱਟ ਖੋਹ ਦੀਆਂ 14 ਵਾਰਦਾਤਾਂ ਮੰਨੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਵਾਰਦਾਤਾਂ ਵਿੱਚ ਛੇ ਵਿਅਕਤੀਆਂ ਨੂੰ ਕਤਲ ਅਤੇ ਸੱਤ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਹੈ ਅਤੇ ਉਨ੍ਹਾਂ ਪਾਸੋਂ ਹਥਿਆਰ ਵੀ ਬਰਾਮਦ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਡਕੈਤੀ ਦੇ ਮੁੱਖ ਦੋਸ਼ੀ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਪਾਸੋਂ ਡੂੰਘਾਈ ਨਾਲ ਤਫ਼ਤੀਸ਼ ਕਰਨ ਲਈ ਐਸ.ਪੀ. ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਨਾਭਾ ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ. ਸੁਖਮਿੰਦਰ ਸਿੰਘ ਚੋਹਾਨ, ਸੀ.ਆਈ.ਏ. ਇੰਚਾਰਜ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ.ਐਚ.ਓ. ਕੋਤਵਾਲੀ ਨਾਭਾ ਐਸ.ਆਈ ਗੁਰਮੀਤ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਦੋਸ਼ੀਆਂ ਵੱਲੋਂ ਹੁਣ ਤੱਕ ਕਈ ਅਹਿਮ ਖੁਲਾਸੇ ਕੀਤੇ ਜਾ ਚੁੱਕੇ ਹਨ ਅਤੇ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਦੇ ਹੋਰ ਸਾਥੀਆਂ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਨਾਲ ਵਾਰਦਾਤਾਂ ਵਿਚ ਸ਼ਾਮਲ ਹਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਨਾਮ ਗੁਰਮੇਲ ਸਿੰਘ ਉਰਫ਼ ਬੋਲਾ ਉਰਫ਼ ਜੋਕਰ ਪੁੱਤਰ ਪ੍ਰੀਤਮ ਸਿੰਘ ਵਾਸੀ ਰਸੀਨ ਜ਼ਿਲ੍ਹਾ ਲੁਧਿਆਣਾ ਅਤੇ ਮੇਜਰ ਸਿੰਘ ਵਾਸੀ ਕਾਝਲਾ ਜ਼ਿਲ੍ਹਾ ਸੰਗਰੂਰ ਵੀ ਵਾਰਦਾਤਾਂ ਵਿੱਚ ਸਾਮਲ ਰਹੇ ਹਨ,ਜਿਸ ਤੇ ਗੁਰਮੇਲ ਸਿੰਘ ਉਰਫ਼ ਬੋਲਾ ਉਰਫ਼ ਜੋਕਰ ਨੂੰ ਮ:ਨੰ; 09/2014 ਥਾਣਾ ਕੋਤਵਾਲੀ ਨਾਭਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾ ਦੇ ਪੁਰਾਣੇ ਸਾਥੀ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਜੱਟ ਵਾਸੀ ਕਾਝਲਾ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਵੀ ਲੁੱਟ ਖੋਹ ਦੇ ਦਰਜ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋ ਬਿਨਾਂ ਇਕ ਹੋਰ ਪੁਰਾਣਾ ਸਾਥੀ ਗੁਰਮੇਲ ਸਿੰਘ ਵਾਸੀ ਘਨੋਰੀ ਜੋ ਕਿ ਪਹਿਲਾ ਹੀ ਮਲੇਰਕੋਟਰਾ ਜੇਲ ਵਿਚ ਬੰਦ ਸੀ ਨੂੰ ਪ੍ਰੋਡੈਕਸਨ ਵਰੰਟ 'ਤੇ ਲਿਆਦਾ ਗਿਆ ਹੈ ਇਸ ਉਪਰ ਵੀ ਇਰਾਦਾ ਕਤਲ/ਲੁੱਟ ਖੋਹਾਂ ਦੇ 17 ਦੇ ਕਰੀਬ ਮੁਕੱਦਮੇ ਵੱਖ ਵੱਖ ਥਾਣਿਆ ਵਿਚ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋ ਕੀਤੀਆ ਵਾਰਦਾਤਾ ਵਿੱਚ ਹੁਣ ਤੱਕ ਕੁਲ 6 ਵਿਅਕਤੀ ਕਤਲ ਅਤੇ 7 ਵਿਅਕਤੀ ਗੋਲੀਆ ਲੱਗਣ ਕਾਰਨ ਜਖਮੀ ਹੋਏ ਹਨ। ਜਿਨ੍ਹਾਂ ਵਿਚੋਂ ਸਾਲ 2008 ਵਿਚ ਇਕ ਵਾਰਦਾਤ ਸਮੇ ਗੈਸ ਏਜੰਸੀ ਚੀਮਾ ਮੰਡੀ 'ਤੇ ਇਨ੍ਹਾਂ ਵੱਲੋਂ 3 ਵਿਅਕਤੀਆਂ ਦੇ ਕਤਲ ਕਰਕੇ ਕੈਸ ਦੀ ਲੁੱਟ ਖੋਹ ਕੀਤੀ ਗਈ। ਇਹ ਦੋਸ਼ੀ ਪਿਛਲੇ ਲੰਬੇ ਸਮੇ ਤੋਂ ਵਾਰਦਾਤਾਂ ਕਰਦੇ ਆ ਰਹੇ ਹਨ। ਇਨ੍ਹਾਂ ਵੱਲੋ ਕੈਸ ਦੀ ਲੁੱਟ ਖੋਹ ਅਤੇ ਅਸਲਾ ਲੁੱਟਣ ਦੀਆ ਕੁਲ 14 ਵਾਰਦਾਤਾ ਕੀਤੀਆ ਗਈਆ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਗਿਰੋਹ ਸਾਲ 2006 ਤੋਂ ਵਾਰਦਾਤਾ ਕਰਦਾ ਆ ਰਿਹਾ, ਪਹਿਲਾ ਅਮਨਜੀਤ ਸਿੰਘ ਗੁਰੀ ਆਪਣੇ ਸਾਥੀ ਗੁਰਮੇਲ ਸਿੰਘ ਉਰਫ਼ ਜੋਕਰ ਤੇ ਮੇਜਰ ਸਿੰਘ ਨਾਲ ਰੱਲਕੇ ਕਰਦੇ ਸਨ। ਸਾਲ 2011 ਤੋ ਇਨ੍ਹਾਂ ਨੇ ਆਪਣੇ ਗਿਰੋਹ ਵਿਚ ਜਗਦੇਵ ਸਿੰਘ ਨੂੰ ਸ਼ਾਮਲ ਕਰ ਲਿਆ ਸੀ। ਜਿਨ੍ਹਾਂ ਦੀ ਗ੍ਰਿਫਤਾਰੀ ਨਾਲ 12 ਸਾਲ ਪੁਰਾਣੇ ਅਣ ਸੁਲਝੇ ਕੇਸ, ਪਟਿਆਲਾ ਪੁਲਿਸ ਵੱਲੋ ਟਰੇਸ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਦੋਸ਼ੀ ਵਾਰਦਾਤ ਕਰਨ ਤੋਂ ਬਾਅਦ ਵਾਰਦਾਤ ਵਾਲੇ ਸਥਾਨ 'ਤੇ ਭੇਸ ਬਦਲ ਕੇ ਦੁਬਾਰਾ ਜਾਂਦੇ ਸਨ ਤਾਂ ਕਿ ਇਨ੍ਹਾਂ ਉਪਰ ਸ਼ੱਕ ਨਾ ਜਾਵੇ। ਉਨ੍ਹਾਂ ਦੱਸਿਆ ਕਿ ਨਾਭਾ ਬੈਕ ਡਕੈਤੀ ਤੋਂ ਬਾਅਦ ਵੀ ਇਹ ਦੁਬਾਰਾ ਉਥੇ ਆਏ ਸਨ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਹੁਣ ਤੱਕ ਇੱਕ 315 ਬੋਰ ਰਾਇਫਲ ਸਮੇਤ 25 ਰੋਦ, ਇੱਕ 12 ਬੋਰ ਰਾਇਫਲ ਸਮੇਤ 25 ਕਾਰਤੂਸ 23 ਬੋਰ, ਗਰੈਡਰ ਦੇ 2 ਬਲੈਟ ਅਤੇ ਕਾਲੇ ਰੰਗ ਦਾ ਹੈਲਮਟ ਬਰਾਂਮਦ ਹੋਇਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਤਿੰਨ ਹੋਰ ਵਾਰਦਾਤਾਂ ਕਰਨ ਲਈ ਰੈਕੀ ਪੂਰੀ ਕਰ ਲਈ ਗਈ ਸੀ ਜਿਨ੍ਹਾਂ ਵਿੱਚ ਨਾਭਾ ਤੋਂ ਸੰਗਰੂਰ ਜਾਣ ਵਾਲੀ ਕੈਸ਼ ਵੈਨ ਅਤੇ ਪਿੰਡ ਰੋਗਲਾਂ, ਮਹਿਲਾ ਚੌਕ ਅਤੇ ਪਿੰਡ ਮੌੜਾਂ ਜ਼ਿਲ੍ਹਾ ਸੰਗਰੂਰ ਦੀਆਂ ਸੁਸਾਇਟੀਆਂ ਦਾ ਕੈਸ ਲੁੱਟਣ ਦੀ ਰੈਕੀ ਕੀਤੀ ਜਾ ਚੁੱਕੀ ਸੀ।
ਵੇਰਵਾ
1) ਸੁਸਾਇਟੀ ਕਰਮਚਾਰੀ ਪਾਸੋ ਕੈਸ ਦੀ ਲੁੱਟ ( 2006) :- 08 ਮਈ 2006 ਨੂੰ ਨਿਰਭੈ ਸਿੰਘ ਵਾਸੀ ਕਾਝਲਾ ਸੁਸਾਇਟੀ ਦੇ ਕਰਮਚਾਰੀ ਵੱਲੋਂ ਪਿੰਡਾ ਵਿਚੋਂ ਸੁਸਾਇਟੀ ਦੀ ਕਿਸਤਾ ਦੀ ਰਕਮ ਲੈਕੇ ਆਪਣੇ ਮੋਟਰਸਾਇਕਲ ਪਰ ਜਾ ਰਿਹਾ ਸੀ ਤਾਂ ਪਿੰਡ ਕਾਝਲਾ ਪਾਸ ਉਸ ਵਿਅਕਤੀ ਦੇ ਫਾਇਰ ਮਾਰਕੇ ਉਸ ਨੂੰ ਜਖਮੀ ਕਰਕੇ 03 ਲੱਖ ਰੂਪੈ ਦੀ ਖੋਹ ਕੀਤੀ ਸੀ ।ਜਿਸ ਸਬੰਧੀ ਮੁਕੱਦਮਾ ਨੰਬਰ 87 ਮਿਤੀ 08/05/2006 ਅ/ਧ 392,34 ਹਿੰ:ਦਿੰ; 25 ਅਸਲਾ ਐਕਟ ਥਾਣਾ ਧੂਰੀ ਜਿਲਾ ਸੰਗਰੂਰ ਦਰਜ ਹੈ। ਇਸ ਵਾਰਦਾਤ ਨੂੰ ਅਮਨਜੀਤ ਸਿੰਘ ਉਰਫ ਗੁਰੀ ਪੁੱਤਰ ਗੁਰਜੰਟ ਸਿੰਘ ਵਾਸੀ ਸੀ 196 ਅਫਸਰ ਕਲੋਨੀ ਸੰਗਰੂਰ, ਗੁਰਮੇਲ ਸਿੰਘ ਉਰਫ ਜੋਕਰ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਰਸੀਨ ਥਾਣਾ ਡੇਹਲੋ ਜਿਲਾ ਲੁਧਿਆਣਾ ਦਿਹਾਤੀ ਅਤੇ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕਾਝਲਾ ਜਿਲਾ ਸੰਗਰੂਰ ਵੱਲੋ ਕੀਤੀ ਗਈ ਸੀ।
2) ਤੀਹਰਾ ਕਤਲ ਕਾਂਡ ਅਨਾਜ ਮੰਡੀ ਚੀਮਾ ਗੈਸ ਏਜੰਸੀ (2008) :- 12 ਦਸੰਬਰ 2008 ਨੂੰ ਇਹ ਮੁੱਖ ਸਰਗਣੇ ਅਮਨਜੀਤ ਸਿੰਘ ਵੱਲੋ ਕੀਤੀ ਹੋਈ ਰੈਕੀ ਮੁਤਾਬਿਕ ਭਾਰਤ ਗੈਸ ਏਜੰਸੀ ਚੀਮਾ ਪਰ ਸਾਮ ਵਕਤ ਹਥਿਆਰਾ ਨਾਲ ਲੈਸ ਹੋਕੇ ਹਮਲਾ ਕੀਤਾ ਜਿਸ ਵਿਚ ਗੈਸ ਏਜੰਸੀ ਜਾਦੇ ਹੀ ਪਹਿਲਾ ਗੰਨਮੈਨ ਅਵਤਾਰ ਸਿੰਘ ਵਾਸੀ ਹੀਰੋ ਕਲਾ ਦੇ ਸਿਰ ਵਿਚ ਗੋਲੀ ਮਾਰੀ, ਫਿਰ ਕੈਸੀਅਰ ਸਤਨਰਾਇਣ ਵਾਸੀ ਰਾਜਸਥਾਨ ਜੋ ਕਿ ਕੈਸ ਵਾਲਾ ਬੈਗ ਲੈਕੇ ਟਰੱਕ ਵਿਚ ਬੈਠ ਗਿਆ ਜਿਹਨਾ ਨੇ ਟਰੱਕ ਵਿਚੋ ਖਿਚਕੇ ਉਸ ਦੇ ਗੋਲੀ ਮਾਰ ਦਿੱਤੀ ਅਤੇ ਇਕ ਪੇਡੂ ਗਾਹਕ ਨਾਥਾ ਸਿੰਘ ਵਾਸੀ ਸਤੋਜ ਜੋ ਕਿ ਏਜੰਸੀ ਪਰ ਖੜਾ ਸੀ ਨੂੰ ਏਜੰਸੀ ਦਾ ਕਰਮਚਾਰੀ ਸਮਝਦੇ ਹੋਏ ਉਸਦੇ ਵੀ ਗੋਲੀ ਦਿੱਤੀ ਇਸ ਤਰਾਂ ਇਹਨਾ ਵੱਲੋ ਲੁੱਟ ਖੋਹ ਦੀ ਮਨਸਾ ਨਾਲ ਗੋਲੀਆ ਮਾਰਕੇ 3 ਕਤਲ ਕਰ ਦਿੱਤੇ ਜਿਹਨਾ ਦੀ ਮੋਕਾ ਪਰ ਹੀ ਮੋਤ ਹੋ ਗਈ। ਗੈਸ ਏਜੰਸੀ ਤੇ ਇਕੱਠਾ ਹੋਇਆ 2 ਲੱਖ ਕੈਸ ਵਾਲਾ ਅਤੇ ਗੰਨਮੈਨ ਅਵਤਾਰ ਸਿੰਘ ਦੀ ਡਬਲ ਬੈਰਲ 12 ਬੋਰ ਗੰਨ ਸਮੇਤ ਰੋਦ ਲੁੱਟਕੇ ਮੋਕਾ ਤੋ ਫਰਾਰ ਹੋ ਗਏ ਸੀ ਜੋ ਇਸ ਵਾਕਿਆ ਸਬੰਧੀ ਮੁਕੱਦਮਾ ਨੰਬਰ 239 ਮਿਤੀ 12/12/2008 ਅ/ਧ 302 ਹਿੰ:ਦਿੰ; 25 ਅਸਲਾ ਐਕਟ ਥਾਣਾ ਸਦਰ ਸੁਨਾਮ ਹੁਣ ਥਾਣਾ ਚੀਮਾ ਦਰਜ ਹੋਇਆ ਸੀ । ਇਹ ਵਾਰਦਾਤ ਵੀ ਅਮਨਜੀਤ ਸਿੰਘ ਗੁਰੀ ਅਤੇ ਗੁਰਮੇਲ ਸਿੰਘ ਉਰਫ ਜੋਕਰ ਵੱਲੋ ਬੜੀ ਹੀ ਬੇਰਹਮੀ ਨਾਲ ਅੰਜਾਮ ਦਿੱਤਾ ਗਿਆ ਸੀ।
3) ਪੁੱਡਾ ਕਲੋਨੀ ਨਾਭਾ ਵਿਖੇ ਕਤਲ (2009) :- 08 ਮਈ 2009 ਨੂੰ ਜਿੰਦਲ ਪ੍ਰੈਡਿਗ ਲਿਮਟਿਡ ਦੁਲੱਦੀ ਗੇਟ ਨਾਭਾ ਦੇ ਕਰਮਚਾਰੀ ਨਰੇਸ ਕੁਮਾਰ ਅਤੇ ਰਾਜ ਕੁਮਾਰ ਫਰਮ ਦਾ 7 ਲੱਖ ਰੂਪੈ ਕੈਸ ਲੈਕੇ ਬੈਕ ਵਿਚ ਜਮਾ ਕਰਾਉਣ ਲਈ ਐਕਟਿਵਾ ਪੀਬੀ 34-7155 ਪਰ ਸਵਾਰ ਹੋਕੇ ਜਾ ਰਹੇ ਸੀ , ਐਕਟਿਵਾ ਨੂੰ ਰਾਜ ਕੁਮਾਰ ਚਲਾ ਰਿਹਾ ਸੀ ਤੇ ਨਰੇਸ ਕੁਮਾਰ ਪਿਛੇ ਬੈਠਾ ਸੀ ਜਦੋ ਉਹ ਪੁਡਾ ਪਲਾਟਾ ਪਾਸ ਪੁਜੇ ਤਾ ਇੰਨਾ ਵੱਲੋ ਰਾਜ ਕੁਮਾਰ ਦੇ ਆਪਣੇ ਰਿਵਾਲਵਰ ਨਾਲ ਸਿੱਧਾ ਫਾਇਰ ਮਾਰਿਆ ਜਿਸ ਦੇ ਛਾਤੀ ਵਿਚ ਲੱਗਾ ਜਿਸ ਦੀ ਮੋਕਾ ਪਰ ਹੀ ਮੋਤ ਹੋ ਗਈ ਇਹ 7 ਲੱਖ ਰੂਪੈ ਲੁੱਟਕੇ ਫਰਾਰ ਹੋ ਗਏ ਸੀ । ਜਿਸ ਸਬੰਧੀ ਮੁਕੱਦਮਾ ਨੰਬਰ 43 ਮਿਤੀ 08/05/2009 ਅ/ਧ 302,382,34 ਹਿੰ:ਦਿੰ: 25 ਅਸਲਾ ਐਕਟ ਥਾਣਾ ਕੋਤਵਾਲੀ ਨਾਭਾ ਦਰਜ ਹੈ ਇਸ ਵਾਰਦਾਤ ਨੂੰ ਗੁਰਮੇਲ ਸਿੰਘ ਉਰਫ ਜੋਕਰ ਤੇ ਅਮਨਜੀਤ ਸਿੰਘ ਉਰਫ ਗੁਰੀ ਵੱਲੋ ਕੀਤੀ ਗਈ ਸੀ।
4) 32 ਬੋਰ ਰਿਵਾਲਵਰ ਦੀ ਖੋਹ ( 2010) :- 02 ਜੁੂਨ 2010 ਨੂੰ ਮੇਘ ਸਿੰਘ ਵਾਸੀ ਕਸਿਆਣਾ ਜਿਲਾ ਪਟਿਆਲਾ ਜਿਸ ਨੇ ਪਿੰਡ ਦੁੰਗਾ ਵਿਖੇ ਜਮੀਨ ਹੈ ਜਿਸ ਪਰ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤ ਵਿਚ ਰਿਹਾਇਸ ਵੀ ਰੱਖੀ ਹੋਈ ਹੈ ਅਤੇ ਆਪਣੀ ਹਿਫਾਜਤ ਲਈ ਉਸ ਨੇ ਇਕ ਰਿਵਾਲਵਰ 32 ਬੋਰ ਲਾਇਸੰਸੀ ਵੀ ਲਿਆ ਹੋਇਆ ਹੈ। ਜੋ ਰੋਜਾਨਾ ਦੀ ਤਰਾ ਨੇ ਸਾਨੇ ਪੰਜਾਬ ਢਾਬਾ ਬਰਨਾਲਾ ਰੋਡ ਦੁੰਗਾ ਤੋ ਸਾਮ ਵਕਤ ਆਪਣੀ ਪ੍ਰਾਈਵੇਟ ਜਿਪਸੀ ਪਰ ਦੁੱਧ ਤੇ ਦਹੀ ਲੈਣ ਗਿਆ ਤੇ ਵਾਪਸ ਆਉਦੇ ਪਿੰਡ ਕੁੰਨਰਾ ਦੇ ਖੇਤਾ ਤੋ ਰਿਵਾਲਵਰ ਦੀ ਨੋਕ ਪਰ ਉਸ ਦਾ ਲਾਇਸੰਸੀ ਰਿਵਾਲਵਰ ਸਮੇਤ 18 ਰੋਦ ਅਤੇ 10 ਹਜਾਰ ਰੂਪੈ ਦੀ ਖੋਹ ਕੀਤੀ ਸੀ। ਜਿਸ ਸਬੰਧੀ ਡੀ.ਡੀ.ਆਰ.ਨੰਬਰ 28 ਮਿਤੀ 02/06/2010 ਥਾਣਾ ਲੋਗੋਵਾਲ ਜਿਲਾ ਸੰਗਰੂਰ ਦਰਜ ਹੈ ਇਹ ਰਿਵਾਲਵਰ ਖੋਹਣ ਦੀ ਵਾਰਦਾਤ ਵੀ ਅਮਨਜੀਤ ਸਿੰਘ ਗੁਰੀ ਤੇ ਗੁਰਮੇਲ ਸਿੰਘ ਉਰਫ ਜੋਕਰ ਵੱਲੋ ਕੀਤੀ ਗਈ ਸੀ।
5) ਟਰੈਕਟਰ ਵਾਲੇ ਪਰ ਫਾਇਰਿੰਗ (2011) :- 17 ਮਈ 2011 ਨੂੰ ਅਮਨਜੀਤ ਸਿੰਘ ਉਰਫ ਗੁਰੀ, ਗੁਰਮੇਲ ਸਿੰਘ ਉਰਫ ਜੋਕਰ ਨੇ ਇਕ ਹੋਰ ਨਵਾ ਸਾਥੀ ਜਗਦੇਵ ਸਿੰਘ ਤਾਰੀ ਵਾਸੀ ਮੰਗਵਾਲਾ ਜਿਲਾ ਸੰਗਰੂਰ ਨੂੰ ਵੀ ਸਾਮਲ ਕਰ ਲਿਆ ਸੀ। ਹਥਿਆਰਾ ਨਾਲ ਲੈਸ ਹੋਕੇ ਅਸਟੀਮ ਕਾਰ ਵਿਚ ਸਵਾਰ ਹੋਕੇ ਕੋਈ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ, ਸਮਾਣਾ ਅਤੇ ਗੁਹਲਾ ਚੀਕਾ ਹਰਿਆਣਾ ਵਿਖੇ ਗਏ ਸੀ। ਜਦੋ ਇਹ ਵਾਪਸ ਸੰਗਰੂਰ ਨੂੰ ਜਾ ਰਹੇ ਸੀ ਤਾ ਜਦੋ ਇਹ ਅਸਮਾਨਪੁਰ ਪਾਸ ਪੁਜੇ ਤਾ ਗੁਰਦੀਪ ਸਿੰਘ ਲਾਡੀ ਵਾਸੀ ਸਪਰਹੇੜੀ ਥਾਣਾ ਘੱਗਾ ਜੋ ਕਿ ਟਰੈਕਟਰ ਟਰਾਲੀ ਨਾਲ ਆਪਣੇ ਖੇਤ ਵਿਚ ਮਿੱਟੀ ਪਾ ਰਿਹਾ ਸੀ ਜਦੋ ਟਰਾਲੀ ਖਾਲੀ ਕਰਕੇ ਅਸਮਾਨਪੁਰ ਖੱਡੇ ਟਰਾਲੀ ਭਰਨ ਲਈ ਜਾ ਰਿਹਾ ਸੀ ਤਾ ਪਿਛੋ ਇਹ ਅਸਟੀਮ ਕਾਰ ਆ ਰਹੇ ਸੀ ਜੋ ਇਹ ਪਿਛੇ ਕਾਰ ਵਿਚੋ ਉਸ ਨੂੰ ਗਾਲਾ ਕੱਢਣ ਲੱਗ ਪਏ ਤੇ ਟਰੈਕਟਰ ਟਰਾਲੀ ਰੋਕਣ ਲਈ ਕਹਿਣ ਲੱਗੇ ਜਿਸ ਨੇ ਟਰੈਕਟਰ ਟਰਾਲੀ ਰੋਕ ਲਿਆ ਤੇ ਇਹਨਾ ਕਾਰ ਅੱਗੇ ਲਾ ਲਈ ਤੇ ਉਸ ਦੇ ਫਾਇਰ ਮਾਰੇ ਜਿਸ ਦੇ ਖੱਬੇ ਪੱਟ ਵਿਚ ਲੱਗਾ ਹਿਹ ਸਮਾਣਾ ਸਾਇਡ ਨੂੰ ਫਰਾਰ ਹੋ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 45 ਮਿਤੀ 17/05/2011 ਅ/ਧ 307,34 ਹਿੰ;ਦਿੰ: 25 ਅਸਲਾ ਐਕਟ ਥਾਣਾ ਘੱਗਾ ਦਰਜ ਹੈ।
6) ਕੈਸ਼ ਵੈਨ ਤੇ ਫਾਇਰਿੰਗ (2012) :- 20 ਅਕਤੂਬਰ 2012 ਨੂੰ ਐਕਸਿਸ ਬੈਕ ਦਾ ਕੈਸ ਸਮਾਣਾ ਤੋ ਲੈਕੇ ਪਤਾੜਾ ਵਿਖੇ ਏ.ਟੀ.ਐਮ ਵਿਚ ਪਾਊਣ ਲਈ ਗੰਨਮੈਨ ਸੁਖਵਿੰਦਰ ਸਿੰਘ ਤੇ ਹੋਰ ਕਰਮਚਾਰੀਆ ਦੇ ਪਾਤੜਾ ਨੂੰ ਜਾ ਰਹੇ ਸੀ। ਜਦੋ ਕੈਸ ਵੈਨ ਬੱਸ ਅੱਡਾ ਕਕਰਾਲਾ ਤੋ ਪਿਛੇ ਸੀ ਤਾ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਆਪਣਾ ਕਾਲੇ ਰੰਗ ਦਾ ਮੋਟਰਸਾਇਕਲ ਬਰਾਬਰ ਲਾਕੇ ਕੈਸ ਵੈਨ ਲੁੱਟਣ ਦੀ ਨੀਯਤ ਨਾਲ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ਜਿਸ ਤੇ ਗੰਨਮੈਨ ਸੁਖਵਿੰਦਰ ਸਿੰਘ ਖੱਬੀ ਬਾਹ ਤੇ ਸੱਜੇ ਵਿਚ ਫਾਇਰ ਲੱਗੇ ਤਾਂ ਸੁਖਵਿੰਦਰ ਸਿੰਘ ਨੇ ਆਪਣਾ ਬਚਾਓੁ ਤੇ ਕੇਸ ਬਚਾਓਣ ਖਾਤਰ ਇਹ ਵੱਲ ਫਾਇਰ ਕੀਤਾ ਤਾਂ ਇਹ ਮੋਟਰਸਾਇਕਲ ਪਰ ਪਿਛੇ ਸਮਾਣਾ ਸਾਇਡ ਨੂੰ ਫਰਾਰ ਹੋ ਗਏ ਜਿਸ ਸਬੰਧੀ ਮੁਕੱਦਮਾ ਨੰਬਰ 79 ਮਿਤੀ 20/10/2012 ਅ/ਧ 307,382,511,34 ਹਿੰ:ਦਿੰ: 25 ਅਸਲਾ ਐਕਟ ਥਾਣਾ ਘੱਗਾ ਜਿਲਾ ਪਟਿਆਲਾ ਦਰਜ ਹੈ।
7) ਸੁਸਾਇਟੀ ਕਰਮਚਾਰੀ ਪਾਸੋ ਕੈਸ ਦੀ ਲੁੱਟ (2017) : 09 ਨਵੰਬਰ 2017 ਨੂੰ ਗੁਰਪਾਲ ਸਿੰਘ ਵਾਸੀ ਪਿੰਡ ਖੇੜੀ ਜਿਲਾ ਸੰਗਰੂਰ ਜੋ ਕਿ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਖੇੜੀ ਵਿਚ ਬਤੋਰ ਸੇਲਜਮੈਨ ਲੱਗਾ ਹੋਇਆ ਜੋ ਪਿੰਡਾ ਵਿਚੋ ਰਿਕਵਰੀ ਕਰਕੇ ਸੈਟਰਲ ਕੋਪਰੈਟਿਵ ਸੰਗਰੂਰ ਸਾਮ ਵਕਤ ਜਮਾ ਕਰਾਊਣ ਲਈ ਜਾ ਰਿਹਾ ਸੀ ਤਾ ਅਮਨਜੀਤ ਸਿੰਘ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਉਸ ਨੇ ਕਾਲੇ ਰੰਗ ਦੇ ਮੋਟਰਸਾਇਕਲ ਪਰ ਪਿਛੇ ਕਰਕੇ ਪਿੰਡ ਖੇੜੀ ਪਾਸ ਰੋਕਕੇ ਪੈਰਾ ਵਿਚ ਫਾਇਰ ਮਾਰਕੇ ਰਿਵਾਲਵਰ ਦੀ ਨੋਕ ਪਰ ਉਸ ਪਾਸੋ 1 ਲੱਖ 46 ਹਜਾਰ ਰੂਪੈ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 105 ਮਿਤੀ 09/11/2017 ਅ/ਧ 382,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਸੁਨਾਮ ਜਿਲਾ ਸੰਗਰੂਰ ਦਰਜ ਹੈ।
8) ਇੰਡੀਅਨ ਆਇਲ ਗਾਰਡ ਪਾਸੋ ਰਾਇਫਲ ਦੀ ਖੋਹ (2018) : 23 ਫਰਵਰੀ 2018 ਨੂੰ ਬੀਰਬਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕੁਲਾਰ ਖੁਰਦ ਥਾਣਾ ਸਦਰ ਸੁਨਾਮ ਜੋ ਕਿ ਇੰਡੀਅਨ ਆਇਲ ਪਾਇਪ ਲਾਇਨ ਸੰਗਰੂਰ ਵਿਚ ਸਕਿਉਰਟੀ ਗਾਰਡ ਲੱਗਾ ਹੋਇਆ ਹੈ ਜਦੋ ਉਹ ਡਿਉਟੀ ਖਤਮ ਕਰਕੇ ਰਾਤ ਸਮੇ ਸੰਗਰੂਰ ਨੂੰ ਜਾ ਰਿਹਾ ਸੀ ਜਦੋ ਪਿੰਡ ਕੁਲਾਰ ਪਾਸ ਪੁਜਾ ਤਾ ਅਮਨਜੀਤ ਸਿੰਘ ਉਰਫ ਗੁਰੀ ਤੇ ਜਗਦੇਵ ਸਿੰਘ ਉਰਫ ਤਾਰੀ ਨੇ ਟਾਰਚ ਅੱਖਾ ਵਿਚ ਮਾਰਕੇ ਰੋਕ ਕਿ ਮਾਰ ਦੇਣ ਦੀ ਨੀਯਤ ਨਾਲ 3 ਫਾਇਰ ਮਾਰੇ ਜਿਸ ਦੇ ਪੇਟ ਵਿਚ ਲੱਗਣ ਕਰਕੇ ਜਖਮੀ ਹੋ ਗਿਆ ਇਹ ਉਸ ਦੀ ਲਾਇਸੰਸੀ ਰਾਇਫਲ 12 ਬੋਰ ਡਬਲ ਬੈਰਲ ਸਮੇਤ 10 ਰੋਦ ਖੋਹਕੇ ਆਪਣੇ ਪਲਸਰ ਪਰ ਸਵਾਰ ਹੋ ਗਏ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 27 ਮਿਤੀ 23/02/2018 ਅ/ਧ 307,379 ਬੀ.ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਸੁਨਾਮ ਦਰਜ ਹੈ।ਇਹ ਰਾਇਫਲ 12 ਬੋਰ ਵੀ ਬਰਾਮਦ ਹੋ ਚੁੱਕੀ ਹੈ
ਤਰੀਕਾ ਵਾਰਦਾਤ: - ਜਦੋ ਵੀ ਇਹਨਾ ਵੱਲੋ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਸੀ ਤਾਂ ਇਹ ਉਸ ਜਗਾ ਦਾ ਰੈਕੀ ਕਰਦੇ ਸਨ, ਫਿਰ ਉਸ ਜਗਾ ਤੋ ਪਿੰਡਾ ਵਿਚਲੇ ਲਿੰਕ ਰੋਡਾ ਦੀ ਸਨਾਖਤ ਕਰਦੇ ਸੀ ,ਵਾਰਦਾਤ ਤੋ ਬਾਅਦ ਇਹ ਆਪਣੇ ਟਿਕਾਣੇ ਪਰ ਅਸਾਨੀ ਨਾਲ ਪਹੁੰਚ ਜਾਦੇ ਸੀ।ਜਦੋ ਇਹ ਵਾਰਦਾਤ ਕਰਦੇ ਸੀ Vital Point ਪਰ ਫਾਇਰ ਕਰਦੇ ਸੀ ਜਿਸ ਕਰਕੇ ਵਿਅਕਤੀ ਦੀ ਮੋਕਾ ਪਰ ਹੀ ਮੋਤ ਹੋ ਜਾਂਦੀ ਸੀ।ਵਾਰਦਾਤ ਸਮੇ ਇਹ 4 ਹਥਿਆਰ ਲੈਕੇ ਜਾਦੇ ਸੀ ਅਤੇ ਵਾਰਦਾਤਾਂ ਆਪਣੇ ਹੁਲੀਏ ਬਦਲ ਬਦਲਕੇ ਕਰਦੇ ਸੀ, ਕਦੇ ਪੱਗ ਬੰਨਕੇ, ਕਦੇ ਹੈਲਮੇਟ ਲੈਕੇ ,ਮਿਲਦੇ ਰੰਗੇ ਦੀਆਂ ਪੈਟ ਕਮੀਜਾ ਪਾਕੇ ,ਚਿੱਟੇ ਕੁੜਤੇ ਪਜਾਮੇ ਪਾਕੇ ਅਤੇ ਪਲਸਰ ਮੋਟਰ ਜਾ ਹੋਰ ਵਧੀਆ ਵਹੀਕਲ ਵਰਤਦੇ ਸੀ। ਸਾਲ 2006 ਤੋ ਲੈਕੇ ਸਾਲ 2011 ਤੱਕ ਅਮਨਜੀਤ ਸਿੰਘ ਗੁਰੀ, ਗੁਰਮੇਲ ਸਿੰਘ ਉਰਫ ਜੋਕਰ ਅਤੇ ਮੇਜਰ ਸਿੰਘ ਨੇ ਵਾਰਦਾਤਾਂ ਕੀਤੀਆਂ ਹਨ। ਇਸ ਤੋ ਬਾਅਦ ਸਾਲ 2011 ਤੋ ਸਾਲ 2014 ਤੱਕ ਇਹਨਾ ਨਾਲ ਜਗਦੇਵ ਸਿੰਘ ਉਰਫ ਤਾਰੀ ਵੀ ਸਾਮਲ ਹੋ ਗਿਆ ਅਤੇ ਸਾਲ 2014 ਤੋ ਸਾਲ 2018 ਤੱਕ ਅਮਨਜੀਤ ਸਿੰਘ ਉਰਫ ਗੁਰੀ ਤੇ ਜਗਦੇਵ ਸਿੰਘ ਤਾਰੀ ਨੇ ਵਾਰਦਾਤਾਂ ਕੀਤੀਆ ਹਨ।
ਪੁਲਿਸ ਰਿਮਾਡ ਦੋਰਾਨ ਅਮਨਜੀਤ ਸਿੰਘ ਗੁਰੀ ਪਾਸੋ 1 ਰਾਇਫਲ ਲਾਇਸੰਸੀ 12 ਬੋਰ ਸਮੇਤ 25 ਰੋਦ, ਇਕ 315 ਬੋਰ ਰਾਇਫਲ ਸਮੇਤ 25 ਰੋਦ ਅਤੇ ਇਕ ਹੈਲਮੇਟ ਰੰਗ ਕਾਲਾ, 2 ਗਰੈਡਰ ਦੇ 2 ਗਰੈਡਰ ਦੇ ਕੱਟਰ ਅਤੇ ਬਿਰਾਮਦ ਹੋਏ ਹਨ। ਇਹ ਅਸਲਾ ਇਸ ਨੇ ਲੁੱਟੀ ਗਈ ਰਕਮ ਵਿਚੋਂ ਖਰੀਦ ਕੀਤੇ ਹੋਏ ਹਨ।
ਉਕਤਾਨ ਦੋਸੀ ਜੋ ਕਿ ਪੁਲਿਸ ਰਿਮਾਡ ਪਰ ਚੱਲ ਰਹੇ ਹਨ ਜਿਨਾ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।ਜੋ ਇਸ ਗੈਗ ਦੀ ਗ੍ਰਿਫਤਾਰੀ ਨਾਲ ਬਹੁਤ ਅਨ-ਟਰੇਸ ਕੇਸ ਟਰੇਸ ਹੋਏ ਹਨ ।ਜਿਹਨਾ ਵਿਅਕਤੀਆਂ ਦੀ ਇਹਨਾ ਨਾਲ ਕਿਸੇ ਵੀ ਵਾਰਦਾਤ ਵਿਚ ਕੋਈ ਗਤੀਵਿਧੀ ਸਾਹਮਣੇ ਆਈ ਤਾਂ ਉਸ ਵਿਅਕਤੀ ਨੂੰ ਬਖਸਿਆ ਨਹੀ ਜਾਵੇਗਾ।
ਪੁਲਿਸ ਰਿਮਾਡ ਦੋਰਾਨ ਹੋਈ ਬਰਾਮਦਗੀ ਦੇ ਵੇਰਵੇ :-
1) ਇਕ 315 ਬੋਰ ਰਾਇਫਲ ਸਮੇਤ 25 ਰੋਦ 315 ਬੋਰ
2) ਇਕ 12 ਬੋਰ ਰਾਇਫਲ ਸਮੇਤ 25 ਕਾਰਤੂਸ 23 ਬੋਰ
3) ਗਰੈਡਰ ਦੇ 2 ਬਲੈਟ
4) ਕਾਲੇ ਰੰਗ ਦਾ ਹੈਲਮਟ
ਵੱਖ ਥਾਵਾਂ ਪਰ ਕੀਤੀਆ ਵਾਰਦਾਤਾਂ ਵਿੱਚ ਹੋਏ 06 ਕਤਲ ਅਤੇ ਫਾਇਰ ਲੱਗਣ ਕਾਰਨ 7 ਵਿਅਕਤੀ ਜਖਮੀ ਹੋਏ
ਕਤਲ ਹੋਏ ਵਿਅਕਤੀ:
1) ਸਾਲ 2008 ਵਿਚ ਚੀਮਾ ਗੈਸ ਏਜੰਸੀ ਪਰ ਤਿੰਨ ਕਤਲ : 1) ਗੰਨਮੈਨ ਅਵਤਾਰ ਸਿੰਘ ਵਾਸੀ
ਹੀਰੋ ਕਲਾ, 2) ਕੈਸੀਅਰ ਸਤਨਰਾਇਣ , 3) ਪੇਡੂ ਗਾਹਕ ; ਨਾਥਾ ਸਿੰਘ ਵਾਸੀ ਸਤੋਜ
2) ਸਾਲ 2009 ਵਿਚ ਪੁਡਾ ਪਲਾਟ ਨਾਭਾ ਵਿਖੇ ਕਤਲ: - ਰਾਜ ਕੁਮਾਰ ਦਾ ਕਤਲ
3) ਸਾਲ 2014 ਵਿਚ ਅਲੋਹਰਾ ਗੇਟ ਗਾਰਡ ਦਾ ਕਤਲ: - ਗੰਨਮੈਨ ਰਣਧੀਰ ਸਿਘ ਦਾ ਕਤਲ
4) ਸਾਲ 2018 ਵਿਚ ਅਨਾਜ ਮੰਡੀ ਨਾਭਾ ਗਾਰਡ ਦਾ ਕਤਲ: ਗੰਨਮੈਨ ਪਰੇਮ ਸਿੰਘ ਦਾ ਕਤਲ
ਜਖਮੀ ਹੋਏ ਵਿਅਕਤੀ :
1) ਸਾਲ 2006 ਵਿਚ ਕਾਝਲਾ ਵਿਖੇ ਜਖਮੀ : ਸੁਸਾਇਟੀ ਕਰਮਚਾਰੀ ਜਖਮੀ
2) ਸਾਲ 2011 ਵਿਚ ਅਸਮਾਨਪੁਰ ਟਰੈਕਟਰ ਚਾਲਕ ਗੁਰਦੀਪ ਸਿੰਘ ਲਾਡੀ ਦੇ ਖੱਬੇ ਪੱਟ ਤੇ ਸੱਜੇ ਹੱਥ ਵਿੱਚ ਫਾਇਰ ਲੱਗਣ ਕਾਰਨ ਜਖਮੀ
3) ਸਾਲ 2012 ਵਿਚ ਕਕਰਾਲਾ ਨੇੜੇ ਕੈਸ ਵੈਨ ਦੇ ਗੰਨਮੈਨ ਸੁਖਵਿੰਦਰ ਸਿੰਘ ਦੇ ਖੱਬੀ ਬਾਹ ਤੇ ਸੱਜ ਹੱਥ ਵਿਚ ਫਾਇਰ ਲੱਗਣ ਕਾਰਨ ਜਖਮੀ
4) ਸਾਲ 2014 ਵਿਚ ਅਲੋਹਰਾ ਗੇਟ ਨਾਭਾ ਵਿਖੇ ਅਨੁਰਾਗ ਤਿਵਾੜੀ ਕਸਟੋਡੀਅਨ ਦੇ 3-4 ਫਾਇਰ ਕੀਤੇ ਜੋ ਉਸ ਦੇ ਲੱਤਾ ਤੇ ਕੁੱਲਿਆ ਵਿੱਚ ਲੱਗਣ ਕਾਰਨ ਜਖਮੀ
5) ਸਾਲ 2018 ਵਿਚ ਡੰਪ ਗਾਰਡ ਬੀਰਬਲ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
6) ਸਾਲ 2018 ਵਿਚ ਸੀ.ਐਲ.ਟਾਵਰ ਸੰਗਰੂਰ ਗੰਨਮੈਨ ਲੀਲਾ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
7) ਸਾਲ 2018 ਵਿਚ ਘਾਬਦਾ ਕੈਸ ਵੈਨ ਦੇ ਗੰਨਮਤੈਨ ਸੁਖਪਾਲ ਸਿੰਘ ਦੇ ਫਾਇਰ ਲੱਗਣ ਕਾਰਨ ਜਖਮੀ
ਨੋਟ: ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀਆ ਵੱਲੋ ਨਾਭਾ ਤੋ ਸੰਗਰੂਰ ਜਾਣ ਵਾਲੀ ਕੈਸ ਵੈਨ ਅਤੇ ਪਿੰਡ ਰੋਗਲਾਂ, ਮਹਿਲਾ ਚੌਕ , ਪਿੰਡ ਮੋੜਾਂ ਜਿਲਾ ਸੰਗਰੂਰ ਦੀਆਂ ਸੁਸਾਇਟੀਆ ਦਾ ਕੈਸ ਲੁੱਟਣ ਦੀ ਰੈਕੀ ਪੁਰੀ ਕਰ ਲਈ ਸੀ ਤੇ ਇਹਨਾ ਵਾਰਦਾਤਾਂ ਨੁੂੰ ਅੰਜਾਮ ਦੇਣਾ ਸੀ।