ਸੱਦਾ ਹੋਣ ਦੇ ਬਾਵਜੂਦ ਵੀ ਨਹੀਂ ਪੁੱਜੇ ਇਹ ਸਿਆਸੀ ਲੀਡਰ
ਚੰਡੀਗੜ੍ਹ, 26 ਨਵੰਬਰ 2018 - ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਤੋਂ ਕਈ ਸਿਆਸੀ ਲੀਡਰ ਪਾਸਾ ਵੱਟਦੇ ਨਜ਼ਰ ਆਏ। ਸੂਬਾ ਸਰਕਾਰ ਦੀ ਆਪਣੀ ਕੈਬਿਨੇਟ ਦੇ ਮੰਤਰੀਆਂ ਨੇ ਹੀ ਇਸ ਸਮਾਗਮ 'ਚ ਆਪਣੀ ਨਰਾਜ਼ਗੀ ਪ੍ਰਗਟਾਈ। ਅੱਜ ਦੇ ਇਸ ਸਮਾਗਮ 'ਚ ਕੈਬਿਨੇਟ ਮੰਤਰੀ ਤ੍ਰੀਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਦਿਖਾਈ ਦਿੱਤੇ।
ਹਾਲਾਂਕਿ ਖ਼ਬਰ ਇਹ ਵੀ ਹੈ ਕਿ ਸਿੱਧੂ ਅੱਜ ਮੱਧ ਪ੍ਰਦੇਸ਼ 'ਚ ਚੋਣ ਪ੍ਰਚਾਰ ਕਰ ਰਹੇ ਸਨ ਤੇ ਉਹ ਖਾਸ ਸਮਾਂ ਕੱਢ ਕੇ ਡੇਰਾ ਬਾਬਾ ਨਾਨਕ ਪੁੱਜੇ ਤੇ ਬਾਅਦ 'ਚ ਉਥੋਂ ਚਲੇ ਵੀ ਗਏ ਸਨ। ਪਰ ਦੂਜੇ ਪਾਸੇ ਪੰਚਾਇਤ ਮੰਤਰੀ ਤ੍ਰਿਪਰ ਰਜਿੰਦਰ ਸਿੰਘ ਬਾਜਵਾ ਇਥੋਂ ਪਾਸਾ ਵੱਟਦੇ ਨਜ਼ਰ ਆਏ। ਹੋਰ ਤੇ ਹੋ ਲਾਂਘੇ ਬਾਰੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਵਾਲੇ ਪ੍ਰਤਾਪ ਸਿੰਘ ਬਾਜਵਾ ਵੀ ਇਸ ਸਮਾਗਮ 'ਚ ਨਜ਼ਰ ਨਹੀਂ ਆਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂ ਵਿਸ਼ੇਸ਼ ਤੌਰ 'ਤੇ ਇਸ ਸਮਾਗਮ 'ਚ ਸੱਦਾ ਸੀ, ਪਰ ਉਹ ਵੀ ਸਮਾਗਮ 'ਚ ਨਹੀਂ ਪੁੱਜੇ।
ਪ੍ਰੋਗਰਾਮ ਦੌਰਾਨ ਹੋਈ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਤੋਂ ਜ਼ਾਹਰ ਹੁੰਦਾ ਹੈ ਕਿ ਇਹਨਾਂ ਲੀਡਰਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਇਹ ਕੁਝ ਹੋਣ ਵਾਲਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਪਹਿਲਾਂ ਹੀ ਪਾਸਾ ਵੱਟਣ ਦਾ ਫੈਸਲਾ ਲਿਆ ਗਿਆ ਹੋਵੇਗਾ।