ਨਵੀਂ ਦਿੱਲੀ , 27 ਨਵੰਬਰ , 2018 - ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਗੁਰਬਾਣੀ ਦੀ ਪੰਗਤੀ ਦਾ ਗਲਤ ਉਚਾਰਨ ਕਰਨ ਉਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਤੋਂ ਗੁਰਬਾਣੀ ਦੀ ਪੰਗਤੀ ਦਾ ਉਚਾਰਨ ਗਲਤ ਹੋ ਗਿਆ ਸੀ। ਇਸ ਲਈ ਉਹ ਮੁਆਫੀ ਮੰਗਦੇ ਹਨ।
ਹਰਸਿਮਰਤ ਬਾਦਲ ਨੇ ਭਾਸ਼ਣ ਦੌਰਾਨ ਗੁਰਬਾਣੀ ਦੀ ਪੰਗਤੀ 'ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ' ਦੀ ਥਾਂ 'ਸਗਲ ਘਟਾ ਬਣ ਆਈ' ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ, ''ਕੱਲ੍ਹ ਡੇਰਾ ਬਾਬਾ ਨਾਨਕ ਜੀ ਦੇ ਸਮਾਗਮ ਦੌਰਾਨ ਦਾਸ ਕੋਲੋਂ ਗੁਰਬਾਣੀ ਉਚਾਰਦਿਆਂ ਜੋ ਭੁੱਲ ਹੋਈ ਗੁਰੂ ਸਾਹਿਬ ਤੇ ਸੰਗਤਾਂ ਪਾਸੋਂ ਖਿਮਾ ਦੀ ਜਾਚਕ ਹਾਂ ਜੀ ਭੁੱਲਣਹਾਰ ਜੀਵ ਹਾਂ, ਸਤਿਗੁਰੂ ਬਖ਼ਸ਼ਣਹਾਰ ਨੇ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਤੇ ਮਾਣ ਹੈ ਕਿ ਸੁਮੱਤ ਬਖ਼ਸ਼ ਕੇ ਸਾਡੀਆਂ ਭੁੱਲਾਂ ਚੁੱਕਾਂ ਤੇ ਗਲਤੀਆਂ ਨੂੰ ਨਾਂ ਚਿਤਾਰਦੇ ਹੋਏ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।
Harsimrat Kaur Badal
Click to watch speech of Bibi Badal :
https://punjab.news18.com/videos/punjab/harsimrat-badal-gurbani-contro-hk-59999.html