ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ, ਤੇਜ਼ ਹੋਵੇਗਾ ਇੰਟਰਨੈੱਟ
ਨਵੀਂ ਦਿੱਲੀ, 5 ਦਸੰਬਰ 2018 - ਭਾਰਤ ਨੂੰ ਪੁਲਾੜ ਦੇ ਖੇਤਰ 'ਚ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਈਸਰੋ ਨੇ ਅੱਜ ਸਵੇਰੇ ਹੁਣ ਤੱਕ ਦੇ ਸਭ ਤੋਂ ਵੱਡੇ ਭਾਰਤੀ ਉਪਗ੍ਰਹਿ ਜੀਸੈੱਟ-11 ਨੂੰ ਲਾਂਚ ਕੀਤਾ ਹੈ।
ਇਸ ਉਪਗ੍ਰਹਿ ਨੂੰ ਦੱਖਣੀ ਅਮਰੀਕਾ ਦੇ ਫਰੈਂਚ ਗੁਆਨਾ ਸਪੇਸ ਸੈਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਇਸ ਉਪਗ੍ਰਹਿ ਦਾ ਵਜ਼ਨ 5,845 ਕਿਲੋਗ੍ਰਾਮ ਹੈ।
ਇਸ ਨੂੰ ਈਸਰੋ ਦੀ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਭਾਰਤ 'ਚ ਇੰਟਰਨੈੱਟ ਦੀ ਗਤੀ (ਸਪੀਡ) ਵਧਣ 'ਚ ਮਦਦ ਮਿਲੇਗੀ।