← ਪਿਛੇ ਪਰਤੋ
ਅੰਮ੍ਰਿਤਸਰ ਧਮਾਕੇ ਦੇ ਮੁਲਜ਼ਮਾਂ ਨੂੰ ੬ ਦਿਨਾਂ ਰਿਮਾਂਡ 'ਤੇ ਭੇਜਿਆ
ਅਜਨਾਲਾ, 5 ਦਸੰਬਰ 2018 - ਅੰਮ੍ਰਿਤਸਰ ਧਮਾਕੇ ਦੇ ਦੋ ਮੁਲਜ਼ਮਾਂ ਦਾ ਪੁਲਿਸ ਨੂੰ 6 ਦਿਨਾਂ ਰਿਮਾਂਡ ਮਿਲਿਆ ਹੈ। ਅੱਜ ਦੋਹਾਂ ਨੂੰ ਅਜਨਾਲਾ ਦੀ ਅਦਲਾਤ 'ਚ ਪੇਸ਼ ਕੀਤਾ ਗਿਆ ਸੀ। ਪੁਲਿਸ ਵੱਲੋਂ 10 ਦਿਨਾਂ ਦਾ ਰਿਮਾਂਡ ਮੰਗਿਆ ਸੀ । ਪਰ ਅਦਾਲਤ ਨੇ ਪੁਲਿਸ ਨੂੰ ਦੋਹਾਂ ਦਾ 6 ਦਿਨਾਂ ਰਿਮਾਂਡ ਹੀ ਦਿੱਤਾ। ਜ਼ਿਕਰਯੋਗ ਹੈ ਕਿ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫ਼ਤਾਰ ਕਥਿਤ ਦੋਸ਼ੀਆਂ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਅੱਜ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਦੋਹਾਂ ਨੂੰ ਸਟੇਟ ਸਪੈਸ਼ਲ ਸੈੱਲ ਵਲੋਂ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ।
Total Responses : 936