← ਪਿਛੇ ਪਰਤੋ
ਪੋਹ ਦੇ ਮਹੀਨੇ ਪੰਚਾਇਤ ਚੋਣਾ ਦਾ ਐਲਾਨ ਕਰਕੇ ਸਰਕਾਰ ਨੇ ਸਿੱਖ ਹਿਰਦਿਆ ਤੇ ਗਹਿਰੀ ਸੱਟ ਮਾਰੀ ਹੈ : ਬੀਰਦਵਿੰਦਰ ਸਿੰਘ ਫਤਿਹਗੜ੍ਹ ਸਾਹਿਬ : 5 ਦਸੰਬਰ 2018 : ਪੱਤਰ ਪ੍ਰੇਰਕ : ਸਾਬਕਾ ਡਿਪਟੀ ਸਪੀਕਰ ਪੰਜਾਬ ਸਰਕਾਰ ਸ੍ਰ. ਬੀਰਦਵਿੰਦਰ ਸਿੰਘ ਨੇ ਬੜੇ ਦੁੱਖੀ ਹਿਰਦੇ ਨਾਲ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਕਰਾਉਣ ਲਈ ਦਸੰਬਰ ਦਾ ਆਖਰੀ ਹਫਤਾ ਚੁਣਨਾ ਬਹੁਤ ਹੀ ਮੰਦਭਾਗਾ ਹੈ ਕਿਉਂ ਕਿ ਮੋਤੀਆਂ ਵਾਲੀ ਸਰਕਾਰ ਨੂੰ ਇਹ ਚੇਤਾ ਭੁੱਲ ਗਿਆ ਕਿ ਪੋਹ ਦੇ ਮਹੀਨੇ ਦਾ ਦੂਜਾ ਹਫਤਾ ਤੇ ਦਸੰਬਰ ਦਾ ਆਖਰੀ ਹਫਤਾ ਸਿੱਖ ਇਤਿਹਾਸ ਦਾ ਬਹੁਤ ਹੀ ਵੈਰਾਗਮਈ ਸਮਾਾਂ ਹੈ ਕਿਉਂ ਕਿ ਇਸ ਹਫਤੇ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜਾਂਦੇ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਪੋਹ ਦਾ ਮਹੀਨਾ ਸਮੁੱਚੀ ਸਿੱਖ ਕੌਮ ਤੇ ਮਾਨਵਤਾ ਲਈ ਬੇਹੱਦ ਦਰਦ ਭਰਿਆ ਹੁੰਦਾ ਹੈ ਅਤੇ ਇਸ ਹਫਤੇ ਵਿੱਚ ਸਮੁੱਚੀ ਸਿੱਖ ਕੌਮ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਦਸਮ ਗੁਰੂ ਦੇ ਲਾਲਾ ਤੇ ਮਾਤਾ ਜੀ ਦੀ ਸ਼ਹੀਦੀ ਨੂੰ ਯਾਦ ਕਰਕੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਲੱਖਾਂ ਦੀ ਗਿਣਤੀ ਵਿੱਚ ਸ਼ਰਧਾ ਨਾਲ ਨਮਨ ਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਇਸ ਹਫਤੇ ਵਿੱਚ ਪੰਚਾਇਤੀ ਚੋਣਾਂ ਦਾ ਅਯੋਜਨ ਕਰਨਾ ਨਹਾਇਤ ਅਫਸੋਸਨਾਕ ਹੈ ਕਿਉਂ ਕਿ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਪਾਰਟੀਬਾਜੀ ਅਤੇ ਪਿੰਡਾ 'ਚ ਧੜੇਬੰਦੀ ਸਿੱਖਰਾਂ ਤੇ ਹੋਵੇਗੀ। ਇਸ ਸਮੇਂ 'ਚ ਸਰਾਬ ਸਮੇਤ ਹਰ ਕਿਸਮ ਦੇ ਨਸ਼ਿਆ ਦਾ ਖੁੱਲਾਂ ਇਸਤੇਮਾਲ ਹੋਵੇਗਾ, ਪਿੰਡਾਂ ਵਿੱਚ ਵਿਆਪਕ ਤੌਰ ਤੇ ਖਿਚੋਤਾਣ, ਤਨਾਓ ਦਾ ਮਾਹੌਲ ਵੀ ਹੋਵੇਗਾ। ਇਸ ਪ੍ਰਕਾਰ ਦਾ ਮਾਹੌਲ ਸਾਹਿਬਜਾਂਦਿਆਂ ਦੀਆਂ ਮਹਾਨ ਸ਼ਹਾਦਤਾਂ ਦੇ ਅਦਬ ਨੂੰ ਢਾਹ ਲਾਏਗਾ ਅਤੇ ਸਿੱਖ ਸੰਗਤਾਂ ਦੇ ਧਾਰਮਿਕ ਜਜਬਾਤਾਂ ਨੂੰ ਵੱਡੀ ਠੇਸ ਪਹੁੰਚੇਗੀ। ਸ੍ਰ. ਬੀਰਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਕਤ ਗੱਲਾਂ ਨੂੰ ਧਿਆਨ ਰੱਖਦੇ ਹੋਏ ਪੰਚਾਇਤੀ ਚੋਣਾ ਤਰੁੰਤ ਮੁਲਤਵੀ ਕੀਤੀਆਂ ਜਾਣ, ਤਾਂ ਜੋ ਸਿੱਖ ਸੰਗਤ ਦੇ ਹਿਰਦਿਆਂ ਵਿੱਚ ਹੋਰ ਜਿਆਦਾ ਬੈਗਾਨਗੀ ਦਾ ਅਹਿਸਾਸ ਪੈਦਾ ਨਾ ਹੋਵੇ। ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੈਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤਇੰਦਰ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੋਵੇ ਹੀ ਸਿੱਖ ਪਰਿਵਾਰਾ ਚੋ ਹਨ ਜਿਨ੍ਹਾਂ ਤੋਂ ਇਹ ਕਤੱਈ ਉਮੀਦ ਨਹੀ ਕੀਤੀ ਜਾ ਸਕਦੀ ਸੀ ਕਿ ਉਹ ਇਸ ਵੈਰਾਗਮਈ ਹਫਤੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰਕੇ ਸੰਜੀਦਾ ਸਮੇ ਨੂੰ ਗੰਦਲਾ ਕਰਨਗੇ।
Total Responses : 942