← ਪਿਛੇ ਪਰਤੋ
ਐਰੀਜ਼ੋਨਾ, 5 ਦਸੰਬਰ 2018 - ਸੋਮਵਾਰ ਨੂੰ ਮੈਕਸੀਕੋ ਤੋਂ ਐਰੀਜ਼ੋਨਾ ਦੀ ਸਰਹੱਦ 'ਤੇ ਲੱਗੇ ਨਾਈਟ ਵਿਜ਼ਨ ਸੀਸੀਟੀਵੀ ਕੈਮਰੇ 'ਚ 18 ਫੁੱਟ ਉੱਚੀ ਕੰਧ ਟੱਪਦੇ 2 ਬੱਚਿਆਂ ਸਮੇਤ 6 ਜਣੇ ਨਜ਼ਰ ਆਏ। ਇਸਦੀ ਵੀਡੀੳ ਮੀਡੀਆ ਨੂੰ ਰਿਲੀਜ਼ ਕੀਤੀ ਗਈ ਹੈ। ਵੀਡੀੳ 'ਚ ਕੁੱਲ 6 ਵਿਅਕਤੀ ਦਿਖਾਈ ਦੇ ਰਹੇ ਨੇ ਜਿਹਨਾਂ 'ਚ 2 ਛੋਟੇ ਬੱਚੇ ਸ਼ਾਮਲ ਹਨ। ਕੰਧ ਉੱਪਰ ਬੈਠਾ ਵਿਅਕਤੀ ਦੋਨਾਂ ਬੱਚਿਆਂ ਨੂੰ ਇਕ- ਇੱਕ ਕਰਕੇ ਅਮਰੀਕਾ ਪਾਸੇ ਖੜ੍ਹੇ ਦੋ ਵਿਅਕਤੀਆਂ ਨੂੰ 18 ਫੁੱਟ ਉਪਰੋਂ ਹੇਠਾਂ ਸੁੱਟਦਾ ਨਜ਼ਰੀਂ ਪਿਆ। ਮੀਡੀਆ ਰਿਪੋਰਟਾਂ ਮੁਤਾਬਕ 18 ਫੁੱਟ ਦੀ ਕੰਧ ਤੋਂ ਡਿੱਗਣ ਵਿਚ ਚਿਹਰੇ ਵਿਚ ਸੱਟ ਲੱਗ ਗਈ, ਅਤੇ ਉਸ ਦਾ ਬਾਰਡਰ ਪੈਟਰੌਲ ਏਜੰਟ ਨੇ ਇਲਾਜ ਕੀਤਾ। ਇਹ ਸ਼ਰਣਾਰਥੀ ਗੁਆਟਾਮਲਾਂ ਦੇ ਦੱਸੇ ਜਾ ਰਹੇ ਹਨ, ਜੋ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਗ਼ੈਰਕਾਨੂੰਨੀ ਢੰਗ ਨਾਲ ਲੁਈਸ ਪੋਰਟ ਆਫ ਐਂਟਰੀ ਦੇ ਨੇੜੇ ਅਮਰੀਕਾ ਵਿਚ ਦਾਖਲ ਹੋਏ। ਸੁਰੱਖਿਆ ਬਲਾਂ ਨੇ ਪੂਰੇ ਪਰਿਵਾਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਯੂਐਸ ਬਾਰਡਰ ਪੈਟਰੋਲ ਏਜੰਟਾਂ ਨੂੰ ਸੌਂਪ ਦਿੱਤਾ।
Total Responses : 942