← ਪਿਛੇ ਪਰਤੋ
ਰਾਜਪੁਰਾ, 05 ਦਸੰਬਰ 2018 (ਕੁਲਵੰਤ ਸਿੰਘ ਬੱਬੂ): ਰਾਜਪੁਰਾ ਰੇਲਵੇ ਜੀ.ਆਰ.ਪੀ ਚੋਂਕੀ ਪੁਲਿਸ ਵਲੋਂ ਅਫੀਮ ਮਾਮਲੇ ਵਿੱਚ ਨਾਮਜਦ ਕੀਤੇ ਗਏ ਵਿਅਕਤੀ ਨੂੰ ਮਾਣਯੋਗ ਐਡੀਸ਼ਨਲ ਸ਼ੈਸਨ ਜੱਜ ਪਟਿਆਲਾ ਦੀ ਅਦਾਲਤ ਨੇ ਬਰੀ ਕੀਤਾ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਚਾਉ ਪੱਖ ਦੇ ਵਕੀਲ ਮਨਦੀਪ ਸਿੰਘ ਸਰਵਾਰਾ ਰਾਜਪੁਰਾ ਨੇ ਦੱਸਿਆ ਕਿ 25 ਫਰਵਰੀ 2016 ਨੂੰ ਰਾਜਪੁਰਾ ਰੇਲਵੇ ਸਟੇਸ਼ਨ ਉੱਤੇ ਜੀ.ਆਰ.ਪੀ. ਪੁਲਿਸ ਵਲੋ ਗੁਰਮੀਤ ਸਿੰਘ ਉਰਫ ਮੀਤ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਰਾਜਪੁਰ ਗੁੰਮਟਾਲੀ ,ਥਾਣਾ ਕਾਠ ਜਿਲ੍ਹਾ ਸਾਹਜਹਾਨਪੁਰ ਯੂਪੀ ਨੂੰ ਅੱਧਾ ਕਿਲੋ ਅਫੀਮ ਸਮੇਤ ਕਾਬੂ ਕਰਕੇ ਥਾਣਾ ਜੀ.ਆਰ.ਪੀ. ਪਟਿਆਲਾ ਵਿਖੇ ਧਾਰਾ 18/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ।ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਦੀ ਅਦਾਲਤ ਵਿੱਚ ਚੱਲੇ ਟਰਾਇਲ ਦੋਰਾਨ ਮਾਣਯੋਗ ਜੱਜ ਸਾਹਿਬ ਨੇ ਬਚਾਉ ਪੱਖ ਦੇ ਵਕੀਲ ਮਨਦੀਪ ਸਿੰਘ ਸਰਵਾਰਾ ਦੀਆ ਦਲੀਲਾਂ ‘ਤੇ ਸਹਿਮਤ ਹੁੰਦੇ ਹੋਏ ਦੋਸ਼ੀ ਗੁਰਮੀਤ ਸਿੰਘ ਉਰਫ ਮੀਤ ਨੂੰ ਅਫੀਮ ਮਾਮਲੇ ਵਿੱਚ ਬਾਇੱਜਤ ਬਰੀ ਕਰ ਦਿੱਤਾ ਹੈ ।
Total Responses : 930