ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਯੂਥ ਜਿਲ੍ਹਾ ਪ੍ਰਧਾਨ ਰਸ਼ਪਿੰਦਰ ਸਿੰਘ ਤੇ ਪ੍ਰਧਾਨ ਕਰਮਜੀਤ ਸਿੰਘ ਢੀਡਸਾ।
ਬਸੀ ਪਠਾਣਾਂ, 5 ਦਸੰਬਰ (ਦੀਦਾਰ ਗੁਰਨਾ )- ਆਮ ਆਦਮੀ ਪਾਰਟੀ ਦੀ ਇਕ ਬੈਠਕ ਦਾ ਆਯੌਜਨ ਸਥਾਨਕ ਸ਼ਹਿਰ ਚ ਕੀਤਾ ਗਿਆ ਜਿਸਦੀ ਪ੍ਰਧਾਨਗੀ ਆਪ ਦੇ ਯੂਥ ਵਿੰਗ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪ੍ਰਧਾਨ ਰਸ਼ਪਿੰਦਰ ਸਿੰਘ ਨੇ ਕੀਤੀ ਅਤੇ ਇਸ ਬੈਠਕ ਚ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢੀਡਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾ ਨੇ ਬੈਠਕ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀਆ ਦਿਸ਼ਾਹੀਣ ਨੀਤੀਆਂ ਦੇ ਕਾਰਨ ਲੋਕਾਂ ਦੇ ਵਿੱਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ! ਕਿਉਕਿ ਜਿਥੇ ਸਰਕਾਰ ਨੇ ਬਿਜਲੀ ਦੇ ਬਿਲਾਂ ਚ ਵੱਡਾ ਵਾਧਾ ਕੀਤਾ ਗਿਆ ਹੈ ਉਥੇ ਘਰ ਘਰ ਰੌਜਗਾਰ ਮੁਹਿੰਮ ਇਕ ਫੋਕਾ ਨਾਅਰਾ ਹੀ ਬਣ ਕੇ ਰਹਿ ਗਈ ਹੈ। ਇਸ ਦੌਰਾਨ ਰਾਹੁਲ ਕੁਮਾਰ ਨੂੰ ਜਿਲ੍ਹਾ ਮੀਤ ਪ੍ਰਧਾਨ ਅਤੇ ਇੰਦਰਜੀਤ ਸਿੰਘ ਨੂੰ ਸਹਾਇਕ ਸਕੱਤਰ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਦਿੱਤੇ ਗਏ। ਜਿਨ੍ਹਾ ਨੂੰ ਜਿਲ੍ਹਾ ਪ੍ਰਧਾਨ ਵੱਲੋਂ ਸਿਰੌਪਾ ਭੇਟ ਕੀਤਾ ਗਿਆ। ਉੱਕਤ ਨੌਜਵਾਨ ਆਗੂਆ ਨੇ ਕਿਹਾ ਕਿ ਜੋ ਜਿੰਮੇਵਾਰੀ ਸਾਨੂੰ ਪਾਰਟੀ ਵੱਲੋਂ ਦਿੱਤੀ ਗਈ ਹੈ ਉਸਨੂੰ ਅਸੀਂ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਵਾਂਗੇ। ਇਸ ਦੌਰਾਨ ਉਨ੍ਹਾ ਪਾਰਟੀ ਹਾਈਕਮਾਡ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਮੰਡੋਫ਼ਲ , ਕਰਨਵੀਰ ਸਿੰਘ ਭੰਗੂ, ਜਸਵਿੰਦਰ ਬਲਾੜ੍ਹਾ,ਅਮ੍ਰਿਤਪਾਲ ਸਿੰਘ, ਜਗਪਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਕੁੰਰ ਕੁਮਾਰ, ਕਮਲ ਕੁਮਾਰ, ਗੁਰਸੇਵਕ ਬਾਜਵਾ ਵੀ ਹਾਜਰ ਸਨ।