ਜੀ ਐੱਸ ਪੰਨੂ
ਪਟਿਆਲਾ, 6 ਦਸੰਬਰ 2018 - ਮਾਪੇ ਆਪਣੇ ਨਨ੍ਹੇਆ ਨਨ੍ਹੇਆ ਨੂੰ ਆਪਣੀ ਸੋਚ ਮੁਤਾਬਕ ਚੰਗੇ ਸਕੂਲ ਚ ਪੜਾ ਕੇ ਚੰਗੀ ਨੌਕਰੀ ਜਾ ਬਾਹਰਲੇ ਦੇਸ਼ਾਂ ਦੀ ਸੋਚ ਰੱਖ ਕੇ ਚੰਗੇ ਪੈਸੇ ਲੱਗਾ ਦੋ ਢਾਈ ਸਾਲ ਦੇ ਬੱਚੇ ਨੂੰ ਕ੍ਰੈਚ ਜਾ ਅੱਜ ਕੱਲ ਪਰੀ ਸਕੂਲ ਵਿਚ ਪੜਾਉਂਦੇ ਹਨ। ਕ੍ਰੈਚ ਵਿਚ ਤਾ ਇਸ ਉਮਰ ਤੋਂ ਪਹਿਲਾ ਹੀ ਨੌਕਰੀ ਪੈਸਾ ਲੋਕ ਛੱਡ ਜਾਂਦੇ ਹਨ। ਪਰ ਕਰੇਚ ਸਮੇ ਤਾ ਬੱਚੇ ਨੂੰ ਕੋਈ ਚੰਗੀ ਸੋਜੀ ਨਹੀਂ ਹੁੰਦੀ ਬੱਚਾ ਇਹ ਜਾਣਦਾ ਹੋਇਆ ਵੀ ਕੇ ਮੈ ਕਿਥੇ ਹਾਂ ਤੇ ਕਿਸ ਚੀਜ ਦੀ ਲੋੜ ਹੈ ਮੇਰੇ ਮਾਤਾ ਕੌਣ ਹਨ ਨੂੰ ਸੱਮਝਣ ਦੇ ਬਾਵਜੂਦ ਕੁੱਝ ਕਹਿ ਨਹੀਂ ਸਕਦਾ ਕੁੱਝ ਕਰ ਨਹੀਂ ਸਕਦਾ ਉਹ ਬੇਵੱਸ ਜਿਹਾ ਰੋ ਕੇ ਹੀ ਆਪਣੀ ਦਿਲਕਸ਼ੀ ਕਰਕੇ ਬੇਵੱਸ ਹੋ ਕੇ ਰਹਿ ਜਾਂਦਾ ਹੈ। ਦੋ ਢਾਈ ਚ ਜਦੋ ਕੁੱਝ ਹੋਸ ਆ ਜਾਂਦੀ ਹੈ ਅੱਜ ਕੱਲ ਚੱਲ ਰਹੇ ਪਰੀ ਸਕੂਲ ਵਿਚ ਪਾ ਦਿੱਤਾ ਜਾਂਦਾ ਹੈ ਮਾਪੇ ਇਨ੍ਹਾਂ ਸਕੂਲਾਂ ਵਿਚ ਪੜਾ ਕੇ ਵੀ ਬੜੇ ਖੁਸ਼ ਹੁੰਦੇ ਹਨ। ਇਹ ਸਕੂਲ ਪੰਜ ਸੋ ਲੈ ਕੇ ਦੋ ਢਾਈ ਹਜ਼ਾਰ ਤਕ ਫੀਸ ਲੈਂਦੇ ਹਨ ਪੰਜ ਸੋ ਲੈ ਕੇ ਇਕ ਹਜ਼ਾਰ ਐਡਮਿਸ਼ਨ ਫੀ ਅਤੇ ਪੰਜ ਸੋ ਲੈ ਕੇ ਇਕ ਹਜ਼ਾਰ ਤਕ ਟੋਏ ਫੀ,ਇਸੇ ਹੀ ਰੇਸੋ ਵਿਚ ਕਿਤਾਬਾਂ ਦੀ ਰਕਮ , ਨਾਲ ਹੀ ਪੰਜ ਜਾ ਛੇ ਸੋ ਵਿਹੀਕੱਲ ਫੀਸ ਲਈ ਜਾਂਦੀ ਹੈ। ਕਈ ਸਕੂਲਾਂ ਵਿਚ ਦਾਖਲੇ ਵੇਲੇ ਟੈਸਟ ਵੀ ਲਿਆ ਜਾਂਦਾ ਹੈ। ਮਾਪੇ ਆਪਣੀ ਸਿਰਦਰਦੀ ਤੋਂ ਬਚਨ ਲਈ ਸੱਭ ਕੁੱਝ ਖੁਸ਼ੀ ਨਾਲ ਦੇ ਦਿੰਦੇ ਹਨ। ਇਨਾ ਸਕੂਲਾਂ ਦੀ ਦਿੱਖ ਬੜੀ ਸੋਹਣੀ ਲੱਗਦੀ ਹੈ ਤੇ ਹੁੰਦੀ ਵੀ ਹੈ ਪਰ ਇਹ ਸਕੂਲ ਸਾਡੇ ਦੇਸ਼ ਦਾ ਭਵਿੱਖ ਰੋਲ ਰਹੇ ਹੁੰਦੇ ਹਨ ਕਿਉਂ ਕੇ ਕਈ ਸਕੂਲਜ ਦੇ ਮਾਲਿਕ ਕਈ ਵਾਰੀ ਕੁਝ ਨਹੀਂ ਕਰ ਰਹੇ ਓਹਨਾ ਨੇ ਤਿੰਨ ਹਜਾਰ ਜਾ ਪੇਂਟੀ ਸੋ ਦੇ ਵਿਚ ਦਸਵੀ ਪਾਸ ਜਾ ਫੈਲ ਲੜਕੀਆਂ ਰੱਖੀਆ ਹੁੰਦੀਆਂ ਹਨ ਜੋ ਬਚਿਆ ਨੂੰ ਪੜਾ ਰਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਏ ਬੀ ਸੀ ਨਹੀਂ ਪਤਾ ਹੁੰਦੀ ਫੇਰ ਓਹਨਾ ਦਾ ਅੰਗਰੇਜ਼ੀ ਦਾ ਉਚਾਰਣ ਗ਼ਲਤ ਹੁੰਦਾ ਹੈ ਇਹ ਸਕੂਲ ਅਕਸਰ ਘਰਾਂ ਜਾ ਦੁਕਾਨਾਂ, ਸੇਡਾ ਵਿਚ ਖੁਲ੍ਹੇ ਹੁੰਦੇ ਹਨ 50 ਜਾ 100 ਬੱਚਿਆਂ ਨੂੰ ਦੋ ਜਾ ਤਿੰਨ ਟੀਚਰ ਇਕ ਦੋ ਕਮਰਿਆਂ ਵਿਚ ਪੜਾ ਰਹੇ ਹੁੰਦੇ ਹਨ ਇਕ ਅਨਪੜ ਮਾਈ ਨੂੰ ਰੱਖਿਆ ਹੁੰਦਾ ਹੈ ਤੇ ਇੱਕ ਜਾ ਦੋ ਟੂਟੀਆਂ ਵੇਨਾ ਹੁੰਦੀਆਂ ਹਨ। ਬਚਿਆ ਨੂੰ ਇਸਤਰਾਂ ਰੱਖਿਆ ਜਾਂਦਾ ਹੈ ਜਿਵੇ ਕਨਫੀਏਨਮੈਂਟ ਕੀਤੀ ਹੋਏ। ਇਹ ਸਕੂਲ ਆਪਣੇ ਆਪ ਨੂੰ ਕੀਤੇ ਵੀ ਰਜਿਸਟਰ ਨਹੀਂ ਕਰਵਾਂਦੇ ਜਿੱਥੇ ਮਰਜੀ ਖੁੱਲ ਜਾਂਦੇ ਹਨ। ਇਹ ਲੱਖਾਂ ਰੁਪਈਆ ਕਮਾ ਕੇ ਵੀ ਟੈਕਸ ਨਹੀਂ ਦਿੰਦੇ।
ਕੀ ਇਸ ਤਰਾਂ ਦੇ ਸਕੂਲ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਨਹੀਂ ਹਨ? ਕਿ ਇਹ ਸਕੂਲ ਦੇਸ਼ ਦਾ ਭਵਿੱਖ ਖ਼ਰਾਬ ਨਹੀਂ ਕਰ ਰਹੇ ਹਨ ?ਇਸ ਸਬੰਦੀ ਜਦੋ ਡੀ ਈ ਓ ਐਲੀਮੈਂਟਰੀ ਨੂੰ ਪੁੱਛਿਆ ਗਿਆ ਤਾ ਓਹਨਾ ਏਨਾ ਸਕੂਲਾਂ ਬਾਰੇ ਅਣਜਾਣਤਾ ਦਸੀ ਤੇ ਕਿਹਾ ਕੇ ਇਹ ਰਜਿਸਟਰਡ ਹੋਣੇ ਚਾਹੀਦੇ ਹਨ ਪਰ ਸਕੂਲ ਦੇ ਮਾਲਿਕ ਕਹਿੰਦੇ ਹਨ ਕੇ ਪੰਜਾਬ ਵਿਚ ਅਜਿਹਾ ਕੋਈ ਕ਼ਾਨੂੰਨ ਨਹੀਂ ਹੈ ?ਡੀ ਈ ਓ ਨੇ ਇਹ ਵੀ ਕਿਹਾ ਕਿ ਅਜਿਹੇ ਸਕੂਲ ਸਾਡੇ ਧਿਆਨ ਵਿਚ ਨਹੀਂ ਹਨ ਸਾਨੂੰ ਦੱਸੋ ਅਸੀਂ ਚੈਕ ਕਰ ਲਵਾਗੇ ਪਰ ਕੀ ਓਹਨਾ ਕਦੇ ਅਜਿਹੇ ਸਕੂਲ ਚੈਕ ਕੀਤੇ ਦੇ ਸਵਾਲ ਵਿਚ ਓਹਨਾ ਚੁੱਪ ਹੀ ਚੰਗੀ ਸਮਝੀ ? ਕੌਣ ਜਾਣੇ ਅਜਿਹੇ ਸਕੂਲਾਂ ਦੀ ਪੁੱਛ ਪੜਤਾਲ ਕਦੋ ਤੇ ਕਿਸ ਤਰਾਂ ਹੋਵੇਗੀ?