ਦੁਨੀਆ ਦੇ ਸਭ ਤੋਂ ਭਾਰੇ ਨੌਜਵਾਨ ਨੇ ਘਟਾਇਆ 3 ਕੁਇੰਟਲ ਭਾਰ, ਹੱਥੋਂ ਗਿੰਨੀਜ਼ ਵਰਲਡ ਰਿਕਾਰਡ ਵੀ ਖੁੱਸਿਆ
ਮੈਕਸਿਕੋ, 6 ਦਸੰਬਰ 2018 - ਮੈਕਸਿਕੋ ਦਾ 34 ਸਾਲਾ ਜੁਆਨ ਪੇਡਰੋ ਨਾਮੀ ਨੌਜਵਾਨ ਪਿਛਲੇ ਦੋ ਸਾਲਾਂ ਵਿਚ ਲਗਭਗ 3 ਕੁਇੰਟਲ ਭਾਰ ਘਟਾ ਚੁੱਕਾ ਹੈ। ਉਸਦਾ ਭਾਰ ਘਟਾਉਣ ਦੀਆਂ ਸਰਜਰੀਆਂ ਤੋਂ ਬਾਅਦ ਕਰੀਬ 595 ਕਿਲੋ ਤੋਂ ਵਜ਼ਨ ਘਟ ਕੇ 304 ਕਿਲੋਗ੍ਰਾਮ ਹੋ ਗਿਆ। ਇਸੇ ਨਾਲ ਹੀ ਉਸ ਹੱਥੋਂ ਦੁਨੀਆ ਦਾ ਸਭ ਤੋਂ ਭਾਰਾ ਇਨਸਾਨ ਹੋਣ ਦਾ ਗਿੰਨੀਜ਼ ਵਰਲਡ ਰਿਕਾਰਡ ਵੀ ਖੁੱਸ ਗਿਆ,ਕਿਉਂਕਿ ਹੁਣ ਉਹ ਦੁਨੀਆ ਦਾ ਸਭ ਤੋਂ ਭਾਰਾ ਵਿਅਕਤੀ ਨਹੀਂ ਰਿਹਾ।
ਦੋ ਸਾਲ ਪਹਿਲਾਂ, ਜੁਆਨ ਨੇ ਇਕ ਵਿਸ਼ੇਸ਼ ਕਲੀਨਿਕ ਵਿਚ ਸਰਜਰੀ ਕਰਵਾਉਣ ਲਈ ਆਪਣਾ ਘਰ ਛੱਡ ਦਿੱਤਾ ਸੀ। ਉਹ ਹਰ ਸਾਲ 9 ਕਿੱਲੋ ਦੇ ਕਰੀਬ ਭਾਰ ਵਧਾ ਰਿਹਾ ਸੀ। ਇਕ ਰਿਪੋਰਟ ਅਨੁਸਾਰ, ਜੁਆਨ ਜਦੋਂ ਛੇ ਸਾਲ ਦਾ ਸੀ ਤਾਂ ਉਹ ਲਗਭਗ 60 ਕਿੱਲੋ ਦਾ ਸੀ ਕਿਉਂਕਿ ਉਸਦਾ ਜਣੇਪੇ ਤੋਂ ਹੀ ਭਾਰ ਵੱਧ ਸੀ। 17 ਸਾਲ ਦੀ ਉਮਰ ਵਿਚ ਇਕ ਕਾਰ ਹਾਦਸੇ ਦੌਰਾਨ ਜੁਆਨ ਦਾ ਭਾਰ ਵਧਣਾ ਸ਼ੁਰੂ ਹੋ ਗਿਆ ਸੀ।